-->
ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਲਗਾਈ ਇਨਸਾਫ ਦੀ ਗੁਹਾਰ  ਮਾਮਲਾ:- ਧੱਕੇਸ਼ਾਹੀ ਨਾਲ ਪਰਸਨਲ ਰਸਤੇ ਚ ਸੀਵਰੇਜ ਪਾਉਣ ਦਾ

ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਲਗਾਈ ਇਨਸਾਫ ਦੀ ਗੁਹਾਰ ਮਾਮਲਾ:- ਧੱਕੇਸ਼ਾਹੀ ਨਾਲ ਪਰਸਨਲ ਰਸਤੇ ਚ ਸੀਵਰੇਜ ਪਾਉਣ ਦਾ

ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਲਗਾਈ ਇਨਸਾਫ ਦੀ ਗੁਹਾਰ
ਮਾਮਲਾ:- ਧੱਕੇਸ਼ਾਹੀ ਨਾਲ ਪਰਸਨਲ ਰਸਤੇ ਚ ਸੀਵਰੇਜ ਪਾਉਣ ਦਾ
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) - ਭਾਈ ਮੰਝ ਸਾਹਿਬ ਰੋਡ ਸਥਾਨਕ ਵਾਸੀ ਗੁਰਦੇਵ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਹੱਡ ਬੀਤੀ ਦੱਸਦੇ ਹੋਏ ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਕੋਰਟ ਕੇਸ ਲੜ ਰਿਹਾ ਸੀ ਜੋ ਕਿ ਦੋ ਵਾਰ ਕੇਸ ਜਿੱਤ ਵੀ ਚੁੱਕਿਆ ਹੈ ਪਰ ਅਜੇ ਵੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਿਹਾ ਹੈ ਗੁਰਦੇਵ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦੀ ਦੋ ਕਨਾਲ ਜਮੀਨ ਗੁਰਦੁਆਰਾ ਖੂਹ ਭਾਈ ਮੰਝ ਸਾਹਿਬ ਕੋਲ ਸੀ ਜਿਸ ਦੇ ਸੱਜੇ ਖੱਬੇ ਮੇਰੇ ਤਾਏ ਅਤੇ ਚਾਚੇ ਪਾਸ ਵੀ ਦੋ-ਦੋ ਕਨਾਲ ਜਮੀਨ ਸੀ ਜਿਸ ਨੂੰ ਚੜ੍ਹਦੇ ਪਾਸੇ 20 ਫੁੱਟ ਸੜਕ ਲਗਦੀ ਸੀ ਜੋ ਮੇਰੇ ਪਿਤਾ ਸਰਦਾਰ ਬਲਬੀਰ ਸਿੰਘ ਨੇ ਸੰਨ 1982 ਚ ਆਪਣੀ ਜ਼ਮੀਨ ਵਿਚੋਂ ਆਪਣਾ 10 ਫੁੱਟ ਪਰਸਨਲ ਰਸਤਾ ਛੱਡ ਕੇ ਇੱਕ ਕਨਾਲ ਜ਼ਮੀਨ ਵੇਚ ਦਿੱਤੀ ਸੀ ਜਿਸ ਨੂੰ ਰਸਤਾ ਅਲੱਗ ਦਿੱਤਾ ਗਿਆ ਸੀ। ਸੰਨ 2000 ਤੋਂ ਪਹਿਲਾਂ ਮੇਰੇ ਚਾਚਾ ਧੀਰ ਸਿੰਘ ਨੇ ਵੀ ਆਪਣੀ ਜ਼ਮੀਨ ਦਲਾਲ ਤਰਸੇਮ ਸਿੰਘ ਨੂੰ ਵੇਚ ਦਿੱਤੀ ਸੀ ਜਿਸ ਨੇ ਬਾਅਦ ਵਿੱਚ ਉਸ ਜ਼ਮੀਨ ਚੋ 5 ਫੁੱਟ ਰਸਤਾ ਛੱਡ ਕੇ ਪਲਾਟ ਕੱਟ ਦਿੱਤੇ ਸਨ ਉਹ ਪਲਾਟ ਖਰੀਦਣ ਵਾਲਿਆਂ ਦੀਆਂ ਰਜਿਸਟਰੀਆਂ ਵਿਚ ਵੀ 5 ਫ਼ੁੱਟ ਰਸਤਾ ਹੀ ਲਿਖਿਆ ਹੋਇਆ ਹੈ ਗੁਰਦੇਵ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜੀ ਨੇ ਆਪਣਾ 10 ਫੁੱਟ ਰਸਤਾ ਛੱਡਿਆ ਸੀ ਉਸ ਰਸਤੇ ਨੂੰ ਅਪਨਾਉਣ ਲਈ ਕਰਮਜੀਤ ਸਿੰਘ ਪੁੱਤਰ ਸਾਧਾ ਸਿੰਘ ਅਤੇ ਸੁਰਜੀਤ ਕੌਰ ਪਤਨੀ ਸਾਧਾ ਸਿੰਘ ਨੇ ਸਾਡੇ ਤੇ ਕੋਰਟ ਕੇਸ ਲਗਾ ਦਿੱਤਾ ਸੀ ਜੋ 6 ਸਾਲ ਕੇਸ ਚੱਲਣ ਤੋਂ ਬਾਅਦ 2017 ਚ ਕੋਰਟ ਨੇ ਫੈਸਲਾ ਸਾਡੇ ਹੱਕ ਚ ਦਿੱਤਾ ਪਰ ਕਰਮਜੀਤ ਸਿੰਘ ਨੇ ਫਿਰ ਦੁਬਾਰਾ 2017 ਚ ਮੁੜ ਸਾਡੇ ਤੇ ਕੇਸ ਕਰ ਦਿੱਤਾ ਜੋ ਦੂਜੀ ਵਾਰ 2018 ਜੋ ਵੀ ਮੁੜ ਕੇਸ ਸਾਡੇ ਹੱਕ ਚ ਹੋ ਗਿਆ ਉਹ 10 ਫੁੱਟ ਰਸਤਾ ਸਾਡਾ ਪਰਸਨਲ ਹੋਣ ਦੇ ਅਦਾਲਤ ਨੇ ਆਰਡਰ ਵੀ ਕਰ ਦਿੱਤੇ ਗੁਰਦੇਵ ਸਿੰਘ ਨੇ ਦੱਸਿਆ ਕਿ ਜਦ ਕਿ ਸਾਡਾ ਕੋਰਟ ਕੇਸ ਚਲ ਰਿਹਾ ਸੀ ਉਦੋਂ ਮੈਂ ਸੰਗਰੂਰ ਵਿਖੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਸੀ ਉਸੇ ਸਮੇਂ ਮੇਰੀ ਗੈਰ ਮੌਜੂਦਗੀ ਵਿੱਚ ਸਾਡੇ ਪਰਸਨਲ ਰਸਤੇ ਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜਦ ਮੈਨੂੰ ਪਤਾ ਲੱਗਾ ਤਾਂ ਮੈਂ ਵਾਪਸ ਆ ਕੇ ਸਬੰਧਤ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਸਾਡਾ ਪਰਸਨਲ ਰਸਤਾ ਹੈ ਜਿਸ ਦਾ ਅਦਾਲਤ ਚ ਕੇਸ ਚੱਲ ਰਿਹਾ ਹੈ ਤਾਂ ਸੀਵਰੇਜ ਪਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। ਗੁਰਦੇਵ ਸਿੰਘ ਨੇ ਦੱਸਿਆ ਕਿ ਹੁਣ ਫਿਰ ਮਿਤੀ 22/ 12/ 2022 ਨੂੰ ਹਰਜਿੰਦਰ ਕੌਰ ਪਤਨੀ ਅਮਰੀਕ ਸਿੰਘ ਅਤੇ ਦਿਲਬਾਗ ਸਿੰਘ ਪੁੱਤਰ ਚੰਨਣ ਸਿੰਘ ਨੇ ਕੁਝ ਬਾਹਰੀ ਵਿਅਕਤੀਆਂ ਨੂੰ ਬੁਲਾ ਕੇ ਦੁਬਾਰਾ ਜਬਰਦਸਤੀ ਸੀਵਰੇਜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਡੇ ਨਾਲ ਜਬਰਦਸਤੀ ਧੱਕੇਸ਼ਾਹੀ ਕਰ ਰਹੇ ਹਨ ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਹੋਇਆਂ ਕਿਹਾ ਕਿ ਇਹਨਾਂ ਵਿਅਕਤੀਆਂ ਨੂੰ ਧੱਕੇਸ਼ਾਹੀ ਕਰਨ ਤੋਂ ਰੋਕਿਆ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਉਨ੍ਹਾਂ ਕਿਹਾ ਕਿ ਅਗਰ ਸਾਡਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਜਿੰਮੇਵਾਰ ਉਪਰੋਕਤ ਇਹ ਸਾਰੇ ਲੋਕ ਹੋਣਗੇ। .....ਜਦ ਬੀਬੀ ਹਰਜਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਘਰਾਂ ਨੂੰ ਰਸਤਾ ਸਿਰਫ਼ 5 ਫੁੱਟ ਹੀ ਹੈ ਪਰ ਅਸੀਂ ਸੀਵਰੇਜ ਪਾਉਣ ਦੀ ਮਨਜ਼ੂਰੀ ਲਈ ਹੋਈ ਹੈ।.... ਇਸ ਸਬੰਧੀ ਜਦ ਕਾਰਪੋਰੇਸ਼ਨ ਦੇ ਜੇ.ਈ. ਹੀਰਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਦਾ ਰਸਤਾ ਸਿਰਫ 5 ਫੁੱਟ ਹੈ ਜਿੱਥੇ ਸੀਵਰੇਜ ਪਾ ਸਕਦੇ ਹਨ 10 ਫੁੱਟ ਪਰਸਨਲ ਰਸਤਾ ਹੋਣ ਕਰਕੇ ਮਹਿਕਮੇ ਵੱਲੋਂ ਸੀਵਰੇਜ ਨਹੀਂ ਪਾਇਆ ਜਾ ਸਕਦਾ।

Ads on article

Advertise in articles 1

advertising articles 2

Advertise