-->
ਸੋਨ ਤਗਮਾ ਜਿੱਤ ਕੇ ਆਏ ਪਹਿਲਵਾਨ ਕਰਨਜੀਤ ਦਾ ਚੇਅਰਮੈਨ ਬੱਤਰਾ ਨੇ ਕੀਤਾ ਸਨਮਾਨ

ਸੋਨ ਤਗਮਾ ਜਿੱਤ ਕੇ ਆਏ ਪਹਿਲਵਾਨ ਕਰਨਜੀਤ ਦਾ ਚੇਅਰਮੈਨ ਬੱਤਰਾ ਨੇ ਕੀਤਾ ਸਨਮਾਨ

ਸੋਨ ਤਗਮਾ ਜਿੱਤ ਕੇ ਆਏ ਪਹਿਲਵਾਨ ਕਰਨਜੀਤ ਦਾ ਚੇਅਰਮੈਨ ਬੱਤਰਾ
ਨੇ ਕੀਤਾ ਸਨਮਾਨ
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) - ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਵਿੱਖੇ ਹੋਏ ਨੈਸ਼ਨਲ ਕੁਸ਼ਤੀ ਮੁਕਾਬਲੇ 'ਚ ਸੋਨ ਤਗਮਾ ਜਿੱਤ ਕੇ ਆਏ ਅੰਮ੍ਰਿਤਸਰ ਦੇ ਪਹਿਲਵਾਨ ਕਰਨਜੀਤ ਸਿੰਘ ਦੇ ਸਨਮਾਨ ਵਿੱਚ ਗੋਲਬਾਗ ਸਟੇਡੀਅਮ ਅੰਮ੍ਰਿਤਸਰ ਵਿਖੇ ਸ਼ਾਨਦਾਰ ਸਮਾਗਮ ਦਾ ਅਯੋਜਿਨ ਕੀਤਾ ਗਿਆ ।ਜਿਥੇ ਬਤੌਰ ਮੁੱਖ ਮਹਿਮਾਨ ਵਜੋ ਪੁੱਜੇ ਪੰਜਾਬ ਲੱਘੂ ਉਦਯੋਗ ਦੇ ਸੀਨੀਅਰ ਵਾਈਸ ਚੈਅਰਮੈਨ ਸ: ਪ੍ਰਮਜੀਤ ਸਿੰਘ ਬੱਤਰਾ ਨੇ ਕਿਹਾ ਕਿ ਪੰਜਾਬ ਨੂੰ ਕਰਨਜੀਤ ਵਰਗੇ ਪਹਿਲਵਾਨਾਂ ਤੇ ਖਿਡਾਰੀਆਂ 'ਤੇ ਮਾਣ ਹੈ।ਜਿਸ ਨੇ 67 ਕਿਲੋਵਰਗ ਭਾਰ ਵਿੱਚ ਸੋਨ ਤਗਮਾ ਜਿੱਤਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।ਉਨਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੂੰ ਦੂਜੇ ਰਾਜਾਂ ਦੀਆਂ ਸਰਕਾਰਾਂ ਵਾਂਗ ਵਿਸ਼ੇਸ ਪੈਕੇਜ ਤੇ ਸਰਕਾਰੀ ਨੌਕਰੀਆਂ ਪਹਿਲ ਦੇ ਅਧਾਰ 'ਤੇ ਦੇਣੀਆਂ ਚਾਹੀਦੀਆ ਹਨ, ਪਰ ਬੜੇ ਦੁੱਖ ਗੱਲ ਹੈ ਕਿ ਪੰਜਾਬ ਦੀ ਸਰਕਾਰ ਤਾਂ ਕੀ ਕੋਈ ਜਿਲਾ ਅਧਿਕਾਰੀ ਪੰਜਾਬ ਦੇ ਇਸ ਹੋਣਹਾਰ ਖਿਡਾਰੀ ਦੀ ਹੌਸਲਾਂ ਅਫਜਾਈ ਕਰਨ ਨਹੀ ਪੁੱਜਾ।ਜਦੋਕਿ ਸੋਨ ਤਗਮਾ ਜਿੱਤਕੇ ਆਏ ਪਹਿਲਵਾਨ ਕਰਨਜੀਤ ਨੇ ਵੀ ਸੂਬਾ ਸਰਕਾਰ ਤੇ ਸ਼ਿਕਵਾ ਪ੍ਰਗਟ ਕਰਦਿਆ ਕਿਹਾ ਕਿ ਦੂਜੇ ਰਾਜਾਂ ਦੀਆਂ ਸਰਕਾਰਾਂ ਖਿਡਾਰੀਆ ਲਈ ਜੋ ਕੁਝ ਕਰਦੀਆਂ ਹਨ ਉਹ ਕੁਝ ਪੰਜਾਬ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ।ਸਮਾਗਮ ਦੇ ਅਯੋਜਿਕ ਕੋਚ ਵਿਕਰਮ ਸਿੰਘ ਨੇ ਮੁੱਖ ਮਹਿਮਾਨ ਵਜੋ ਪੁੱਜੇ ਸ: ਪ੍ਰਮਜੀਤ ਸਿੰਘ ਬੱਤਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਪਹਿਲਵਾਨ ਪ੍ਰਮਜੀਤ ਸਿੰਘ ਬੱਤਰਾ ਹੀ ਅਜਿਹੇ ਵਿਆਕਤੀ ਹਨ ਜੋ ਸਮੇ ਸਮੇ ਸਟੇਡੀਅਮ ਦੇ ਖਿਡਾਰੀਆ ਦੀ ਮਦਦ ਕਰਦੇ ਰਹਿੰਦੇ ਹਨ।ਉਨਾਂ ਨੇ ਕਈ ਸਹੂਲਤਾਂ ਤੋ ਸੱਖਣੇ ਇਸ ਸਟੇਡੀਅਮ ਵੱਲ ਸਰਕਾਰ ਤੋ ਧਿਆਨ ਦਿੱਤੇ ਜਾਣ ਦੀ ਵੀ ਮੰਗ ਕੀਤੀ। ਇਸ ਸਮੇ ਕੋਚ ਸੋਹਣ ਸਿੰਘ ਬੀ.ਏ, ਐਡਵੋਕੇਟ ਰਣਜੀਤ ਸਿੰਘ ਚੀਮਾਂ,ਕੋਚ ਕਰਨ ਸ਼ਰਮਾਂ, ਕੋਚ ਸਾਹੁਲ ਹੰਸ , ਵਿਕਾਸ ਗਿੱਲ,ਅਸਵਨੀ ਭੰਡਾਰੀ, ਸੰਦੀਪ ਕੁਮਾਰ ਤੋ ਇਲਾਵਾ ਪਹਿਲਵਾਨ ਕਰਨਜੀਤ ਦੇ ਪਿਤਾ ਸੁਰਜੀਤ ਸਿੰਘ ਵੀ ਹਾਜਰ ਸਨ।

Ads on article

Advertise in articles 1

advertising articles 2

Advertise