-->
ਤੇਰਾ ਹੀ ਤੇਰਾ ਮੈਡੀਕੋਜ਼ ਵਲੋਂ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਤੇਰਾ ਹੀ ਤੇਰਾ ਮੈਡੀਕੋਜ਼ ਵਲੋਂ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਤੇਰਾ ਹੀ ਤੇਰਾ ਮੈਡੀਕੋਜ਼ ਵਲੋਂ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦਾ ਪ੍ਰਕਾਸ਼ ਪੁਰਬ
 ਚੰਡੀਗੜ੍ਹ, 30 ਦਸੰਬਰ (ਸੁਖਬੀਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਤੇਰਾ ਹੀ ਤੇਰਾ ਮੈਡੀਕੋਜ਼ ਸੈਕਟਰ 32 ਚੰਡੀਗੜ੍ਹ ਵਿਖੇ ਮਨਾਇਆ ਗਿਆ ਜਾਣਕਾਰੀ ਦਿੰਦਿਆ ਸ੍ਰ ਡੀ ਪੀ ਸਿੰਘ ਚਾਵਲਾ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਤੇਰਾ ਹੀ ਤੇਰਾ ਮੈਡੀਕੋਜ਼ ਵਲੋ ਦਵਾਈਆਂ ਉੱਪਰ 3% ਦੀ ਜ਼ਿਆਦਾ ਛੋਟ ਦਿੱਤੀ ਗਈ ਸਵੇਰੇ 9.45 ਵਜੇ ਸਾਰੇ ਸਟਾਫ਼ ਵੱਲੋਂ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਜੀ ਦੇ ਪਾਠ ਕੀਤੇ ਗਏ ਇਸ ਮੌਕੇ ਕੌਫੀ,ਜਲੇਬੀਆਂ ਬਿਸਕੁਟ ਆਦਿ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਤੋਂ ਇਲਾਵਾ ਜਿੰਨਾ ਗ੍ਰਾਹਕਾਂ ਦੇ ਬਿਲ ਰਾਸ਼ੀ ਪੰਜ ਹਜ਼ਾਰ ਤੋਂ ਵੱਧ ਸੀ ਓਹਨਾਂ ਨੂੰ ਦਸ ਹਜ਼ਾਰ ਦਾ ਇਨਾਮ ਅਤੇ ਜਿੰਨਾ ਦੀ ਰਾਸ਼ੀ ਪੰਦਰਾਂ ਹਜ਼ਾਰ ਰੁਪਏ ਤੋਂ ਵੱਧ ਸੀ ਉਹਨਾਂ ਨੂੰ ਇਨਾਮ ਵੰਡੇ ਗਏ ਇਸ ਮੌਕੇ ਝਾਰਖੰਡ ਦੇ ਰਿਟਾਇਰਡ ਚੀਫ਼ ਜਸਟਿਸ ਹਾਈ ਕੋਰਟ ਸ੍ਰ ਵਰਿੰਦਰ ਸਿੰਘ ਨੇ ਆਪਣੀਆ ਸੇਵਾਵਾਂ ਆਪਣੀਆ ਧਰਮ ਪਤਨੀ ਨਾਲ ਹਰ ਵੀਰਵਾਰ ਨੂੰ ਦੁਪਹਿਰ ਡੇਢ ਵਜੇ ਤੋਂ ਤਿੰਨ ਵਜੇ ਤੱਕ ਸਟੋਰ ਵਿਖੇ ਕਰਨ ਦੀ ਇਛਾ ਪ੍ਰਗਟਾਈ ਤਾਂ ਜੌ ਆਪਣਾ ਪੂਰਾ ਜੋਗਦਾਨ ਇਸ ਸਟੋਰ ਵਿਖੇ ਦੇ ਸਕਣ ਇਸ ਮੌਕੇ ਤੇਰਾ ਹੀ ਤੇਰਾ ਮੈਡੀਕੋਜ਼ ਦੇ ਜਰਨਲ ਸਕੱਤਰ ਸ੍ਰ ਹਰਜੀਤ ਸਿੰਘ ਸਭਰਵਾਲ, ਸ੍ਰ ਡੀ ਪੀ ਸਿੰਘ ਚਾਵਲਾ ਸਾਬਕਾ ਸੀ ਈ ਓ ਸ੍ਰੀ ਹਜ਼ੂਰ ਸਾਹਿਬ ਅਤੇ ਇੰਚਾਰਜ ਤੇਰਾ ਹੀ ਤੇਰਾ ਮੈਡੀਕੋਜ਼ ਵਲੋ ਸ੍ਰ ਵਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।।

Ads on article

Advertise in articles 1

advertising articles 2

Advertise