-->
ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਦੇ ਹੱਕ ਚ ਡਟੇ ਵਿਧਾਇਕ  ਸੁਖਪਾਲ ਸਿੰਘ ਖਹਿਰਾ

ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਦੇ ਹੱਕ ਚ ਡਟੇ ਵਿਧਾਇਕ ਸੁਖਪਾਲ ਸਿੰਘ ਖਹਿਰਾ

ਐਨ.ਐਸ.ਕਿਓੂ.ਐਫ ਵੋਕੇਸ਼ਨਲ ਅਧਿਆਪਕਾਂ ਦੇ ਹੱਕ ਚ ਡਟੇ ਵਿਧਾਇਕ
ਸੁਖਪਾਲ ਸਿੰਘ ਖਹਿਰਾ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) - ਐਨ. ਐਸ. ਕਿਓੂ. ਐਫ ਅਧਿਆਪਕ ਜਿਨਾਂ ਵਿਧਾਨ ਸਭਾ ਚੋਣਾਂ ਸਮੇ ਆਮ ਆਦਮੀ ਪਾਰਟੀ ਦਾ ਦਬਕੇ ਸਾਥ ਦਿੱਤਾ ਸੀ ਪਰ ਸਿੱਖਿਆ ਮੰਤਰੀ ਦੇ ਲਾਰਿਆ ਕਾਰਨ ਪਿਛਲੇ ਦਿਨਾਂ ਤੋ ਸਰਕਾਰ ਦਾ ਡਟਕੇ ਵਿਰੋਧ ਕਰ ਰਹੇ ਹਨ। ਵੋਕੇਸ਼ਨਲ ਅਧਿਆਪਕਾਂ ਦੇ ਹੱਕ ਚ ਬੋਲਦਿਆ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨੌਜਵਾਨੀ ਪਹਿਲਾਂ ਹੀ ਵਿਦੇਸ਼ਾਂ ਵੱਲ ਰੁਖ ਰਹੀ ਅਤੇ ਜੇਕਰ ਪੰਜਾਬ ਸਰਕਾਰ ਮੁਲਾਜਮਾਂ ਦੀਆ ਤਨਖਾਹ ਇਸੇ ਤਰਾਂ 13-14 ਹਜਾਰ ਦਿੰਦੀ ਰਹੇਗੀ ਤਾਂ ਇਹਨਾਂ ਵਿੱਚੋ ਵੀ ਨੌਜਵਾਨ ਵਿਦੇਸ਼ਾਂ ਚ ਜਾ ਸਕਦੇ ਹਨ, ਅਗਰ ਪੰਜਾਬ ਦਾ ਪੜਿਆ ਲਿਖਿਆ ਵਿਦੇਸ਼ਾਂ ਵੱਲ ਕੂਚ ਕਰਦਾ ਰਹੇਗਾ ਤਾਂ ਪੰਜਾਬ ਦੇ ਹਾਲਾਤ ਨਾਜੁਕ ਹੋ ਜਾਣਗੇ। ਖਹਿਰਾ ਸਾਬ ਨੇ ਕਿਹਾ ਕਿ ਇਕ ਪਾਸੇ ਭਗਵੰਤ ਮਾਨ ਦੁਹਾਈ ਦਿੰਦਾ ਸੀ ਕਿ ਠੇਕੇਦਾਰੀ ਪ੍ਰਥਾ ਬੰਦ ਕਰਾਂਗਾ ਤੇ ਦੂਜੇ ਪਾਸੇ 364 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚ ਨਵੀ ਭਰਤੀ ਠੇਕੇਦਾਰਾਂ ਰਾਹੀ ਕਰਵਾ ਰਿਹਾ ਹੈ॥ ਸੁਖਪਾਲ ਖਹਿਰਾ ਨੇ ਵੱਖ ਵੱਖ ਸੂਬਿਆ ਦੇ ਪੱਤਰ ਦਿਖਾ ਕਿ ਦੱਸਿਆ ਕਿ ਬਾਕੀ ਸੂਬਿਆ ਚ ਇਸੇ ਵੋਕੇਸ਼ਨਲ ਸਿੱਖਿਆ ਦੇ ਅਧਿਆਪਕਾਂ ਦੀ ਤਨਖਾਹ ਪੰਜਾਬ ਦੇ ਅਧਿਆਪਕਾਂ ਨਾਲੋ ਦੁਗਣੀ ਤਿਗਣੀ ਹੈ। ਇਸ ਮੌਕੇ ਐਨ ਐਸ ਕਿਓੂ ਐਫ ਅਧਿਆਪਕਾਂ ਨੇ ਕਿਹਾ ਕਿ ਸੁਖਪਾਲ ਸਿੰਘ ਜੀ ਦੇ ਸਦਾ ਰਿਣੀ ਰਹਾਂਗੇ ਜਿਨਾਂ ਨੇ ਸਾਡੇ ਹੱਕ ਚ ਹਾਅ ਦਾ ਨਾਅਰਾ ਮਾਰਿਆ ਹੈ।

Ads on article

Advertise in articles 1

advertising articles 2

Advertise