-->
ਇੰਟਰ-ਸਕੂਲ ਵੀਰ ਬਾਲ ਖੇਡ ਮੇਲਾ ਕੱਲ

ਇੰਟਰ-ਸਕੂਲ ਵੀਰ ਬਾਲ ਖੇਡ ਮੇਲਾ ਕੱਲ

ਇੰਟਰ-ਸਕੂਲ ਵੀਰ ਬਾਲ ਖੇਡ
ਮੇਲਾ ਕੱਲ
ਵਿਧਾਇਕ ਡਾ.ਜਸਬੀਰ ਸੰਧੂ ਹੋਣਗੇ ਮੁੱਖ ਮਹਿਮਾਨ 
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) - ਜ਼ਿਲ੍ਹੇ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਜਾਣਕਾਰੀ ਦਿੰਦਿਆਂ ਕਿਹਾ
ਸਾਡੀ ਕੌਮ ਦੇ ਲਾਸਾਨੀ ਯੋਧੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਲ 22 ਦਸੰਬਰ ਨੂੰ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ ਇੰਟਰ-ਸਕੂਲ ਵੀਰ ਬਾਲ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ l ਜਿਸ ਵਿੱਚ ਅੰਡਰ-5 ਸਾਲ ਲੜਕੇ-ਲੜਕੀਆਂ ਦੀ 25 ਮੀਟਰ ਜਪਿੰਗ ਰੇਸ, ਅੰਡਰ-7 ਸਾਲ ਲੜਕੇ- ਲੜਕੀਆਂ ਦੀ 50 ਮੀਟਰ ਬਾਲ ਪਿੱਕ ਅੱਪ ਰੇਸ, ਅੰਡਰ-9 ਸਾਲ ਲੜਕੇ- ਲੜਕੀਆਂ ਦੀ 50 ਮੀਟਰ ਹਰਡਲਜ਼ ਰੇਸ,ਅੰਡਰ-10 ਸਾਲ ਲੜਕੇ- ਲੜਕੀਆਂ ਦੀ 50 ਮੀਟਰ ਸਪੂਨ ਅਤੇ ਪਟੇਟੋ ਰੇਸ, ਅਤੇ ਅੰਡਰ-13 ਸਾਲ ਲੜਕੇ-ਲੜਕੀਆਂ ਦੀ ਰੱਸਾ-ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ l ਇਸ ਵੀਰ ਬਾਲ ਖੇਡ ਮੇਲੇ ਵਿੱਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਖਿਡਾਰੀਆਂ ਨੂੰ ਗੋਲਡ,ਸਿਲਵਰ,ਕਾਂਸੇ ਦੇ ਮੈਡਲ ਅਤੇ ਪ੍ਰਸ਼ੰਸਾ ਸਰਟੀਫਿਕੇਟਾ ਨਾਲ ਸਨਮਾਨਿਤ ਕਰਨ ਲਈ ਹਲਕਾ ਪੱਛਮੀ ਦੇ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਮੁੱਖ ਮਹਿਮਾਨ 
ਹੋਣਗੇ ਅਤੇ ਇਸ ਤੋਂ ਇਲਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਸਪ੍ਰੀਤ ਸਿੰਘ,ਡੀਸੀਪੀ ਅੰਮ੍ਰਿਤਸਰ ਸਿਟੀ ਪੁਲਿਸ ਪਰਮਿੰਦਰ ਸਿੰਘ ਭੰਡਾਲ,ਜ਼ਿਲ੍ਹਾ ਖੇਡ ਅਫ਼ਸਰ ਅੰਮ੍ਰਿਤਸਰ ਇੰਦਰਵੀਰ ਸਿੰਘ, ਜਸਵਿੰਦਰ ਕੌਰ ਸੋਹਲ, ਹਰਦੇਸ ਸ਼ਰਮਾ,ਵਿਰਾਟ ਦੇਵਗਨ,ਵਰੁਣ ਰਾਣਾ ਯੂਥ ਜੁਆਇੰਟ ਸਕੱਤਰ, ਦਵਿੰਦਰ ਸਿੰਘ ਲਵਲੀ,ਵਿਸ਼ੇਸ ਤੌਰ ਤੇ ਹਾਜ਼ਰ ਹੋਣਗੇ l

Ads on article

Advertise in articles 1

advertising articles 2

Advertise