-->
ਕੈਬਨਿਟ ਮੰਤਰੀ ਨਿੱਜਰ ਦੇ ਯਤਨਾ ਸਦਕਾ ਸੁਲਤਾਨਵਿੰਡ ਇਲਾਕੇ ਵਿਖੇ ਮੈਡੀਕਲ ਕੈਂਪ ਦਾ ਕੀਤਾ ਆਯੋਜਨ

ਕੈਬਨਿਟ ਮੰਤਰੀ ਨਿੱਜਰ ਦੇ ਯਤਨਾ ਸਦਕਾ ਸੁਲਤਾਨਵਿੰਡ ਇਲਾਕੇ ਵਿਖੇ ਮੈਡੀਕਲ ਕੈਂਪ ਦਾ ਕੀਤਾ ਆਯੋਜਨ

ਕੈਬਨਿਟ ਮੰਤਰੀ ਨਿੱਜਰ ਦੇ ਯਤਨਾ ਸਦਕਾ ਸੁਲਤਾਨਵਿੰਡ ਇਲਾਕੇ ਵਿਖੇ
ਮੈਡੀਕਲ ਕੈਂਪ ਦਾ ਕੀਤਾ ਆਯੋਜਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) - ਰੋਟਰੀ ਕਲੱਬ ਸਿਵਲ ਲਾਈਨਜ਼ ਅੰਮ੍ਰਿਤਸਰ ਦੇ ਉਦਮ ਅਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਜੀ ਦੇ ਸਹਿਯੋਗ ਸਦਕਾ ਅੰਮ੍ਰਿਤਸਰ ਹਲਕਾ ਦੱਖਣੀ ਦੇ ਇਲਾਕੇ ਸੁਲਤਾਨਵਿੰਡ ਪਿੰਡ ਦੇ ਸ਼ਹੀਦ ਗੁਰਮੀਤ ਸਿੰਘ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਵਿਖੇ ਇੱਕ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। 
 ਇਸ ਮੈਡੀਕਲ ਕੈਂਪ ਦਾ ਉਦਘਾਟਨ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਤੇ ਡਾ. ਸਿਮਰਨਜੀਤ ਕੌਰ ਨਿੱਜਰ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ। ਇਸ ਕੈਂਪ ਵਿੱਚ ਅੱਖਾਂ ਅਤੇ ਪੇਟ ਦੀਆਂ ਬੀਮਾਰੀਆਂ ਦੇ ਮਾਹਰ ਡਾਕਟਰਾਂ ਦੁਆਰਾ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਮਰੀਜਾਂ ਨੂੰ ਬੀਮਾਰੀਆਂ ਦੇ ਇਲਾਜ ਦੇ ਮਸ਼ਵਰੇ ਦੇ ਨਾਲ-ਨਾਲ, ਮੁਫ਼ਤ ਐਨਕਾਂ ਅਤੇ ਦਵਾਈਆਂ ਦੀ ਵੰਡ ਵੀ ਕੀਤੀ। ਇਸ ਮੈਡੀਕਲ ਕੈਂਪ ਵਿੱਚ ਰੋਟਰੀ ਕਲੱਬ ਸਿਵਲ ਲਾਈਨਜ਼ ਅੰਮ੍ਰਿਤਸਰ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਦੇ ਨਾਲ-ਨਾਲ ਐਸ.ਐੱਚ.ਸੀ. ਪਿੰਡ ਸੁਲਤਾਨਵਿੰਡ ਦੇ ਸਮੂਹ ਮੈਡੀਕਲ ਸਟਾਫ ਅਤੇ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਸੁਲਤਾਨਵਿੰਡ ਦੇ ਸਮੂਹ ਸਟਾਫ਼ ਨੇ ਵੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ। ਇਸ ਮੌਕੇ ਤੇ ਹਲਕਾ ਦੱਖਣੀ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਰਹੇ। ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਜੀ ਨੇ ਇਸ ਮੈਡੀਕਲ ਕੈਂਪ ਦੀ ਸਫ਼ਲਤਾ ਤੇ ਰੋਟਰੀ ਕਲੱਬ ਸਿਵਲ ਲਾਈਨਜ਼ ਸਮੂਹ ਡਾਕਟਰ ਸਾਹਿਵਾਲ ਸਮੇਤ ਸਟਾਫ਼ ਅਤੇ ਆਮ ਪਬਲਿਕ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਹਲਕਾ ਦੱਖਣੀ ਅੰਦਰ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਆਯੋਜਨ ਲਗਾਤਾਰ ਕੀਤਾ ਜਾਂਦਾ ਰਹੇਗਾ।

Ads on article

Advertise in articles 1

advertising articles 2

Advertise