-->
ਡੈਮੋਕਰੇਟਿਕ ਆਫੀਸਰਜ਼ ਫਰੰਟ ਦੀ ਟੀਮ ਵੱਲੋਂ ਕਰਵਾਏ ਗਏ ਨਾਮਜ਼ਦਗੀ ਪੱਤਰ ਦਾਖਲ।

ਡੈਮੋਕਰੇਟਿਕ ਆਫੀਸਰਜ਼ ਫਰੰਟ ਦੀ ਟੀਮ ਵੱਲੋਂ ਕਰਵਾਏ ਗਏ ਨਾਮਜ਼ਦਗੀ ਪੱਤਰ ਦਾਖਲ।

ਡੈਮੋਕਰੇਟਿਕ ਆਫੀਸਰਜ਼ ਫਰੰਟ ਦੀ ਟੀਮ ਵੱਲੋਂ ਕਰਵਾਏ ਗਏ
ਨਾਮਜ਼ਦਗੀ ਪੱਤਰ ਦਾਖਲ।
ਅਫਸਰ ਸਾਹਿਬਾਨ ਅਤੇ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਪਹਿਲੀ ਤਰਜੀਹ ਹੋਵੇਗੀ: ਰਜ਼ਨੀਸ਼ ਭਾਰਦਵਾਜ, ਮਨਵਿੰਦਰ ਸਿੰਘ
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ)  - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਫੀਸਰਜ਼ ਐਸੋਸੀਏਸ਼ਨ ਲਈ 15 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ "ਡੈਮੋਕਰੇਟਿਕ ਆਫੀਸਰਜ਼ ਫਰੰਟ" ਦੀ ਟੀਮ ਵੱਲੋਂ ਅੱਜ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਪ੍ਰੋ. (ਡਾ.) ਦਲਬੀਰ ਸਿੰਘ ਸੋਗੀ ਜੀ ਨੂੰ ਦਾਖਲ ਕਰਵਾਏ ਗਏ। ਇਸ ਮੌਕੇ ਤੇ ਫਰੰਟ ਦੇ ਪ੍ਰਧਾਨ ਉਮੀਦਵਾਰ ਸ੍ਰੀ. ਰਜ਼ਨੀਸ਼ ਭਾਰਦਵਾਜ, ਨਿਗਰਾਨ, ਵਿਦੇਸ਼ੀ ਭਾਸ਼ਾਵਾਂ ਵਿਭਾਗ ਨੇ ਪ੍ਰੈਸ ਰਲੀਜ਼ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਇਸ ਸਾਲ ਸ੍ਰ. ਜਗੀਰ ਸਿੰਘ, ਸਹਾਇਕ ਰਜਿਸਟਰਾਰ (ਕਾਲਜਾਂ) ਨੂੰ ਉਪ ਪ੍ਰਧਾਨ, ਸ੍ਰ. ਮਨਵਿੰਦਰ ਸਿੰਘ ਸਹਾਇਕ ਰਜਿਸਟਰਾਰ (ਜਨਰਲ) ਨੂੰ ਸਕੱਤਰ, ਸ੍ਰੀ. ਵਿਪਨ ਕੁਮਾਰ ਸਹਾਇਕ ਰਜਿਸਟਰਾਰ (ਲੇਖਾ) ਨੂੰ ਸੰਝੁਕਤ ਸਕੱਤਰ ਅਤੇ ਸ੍ਰੀ. ਸਤੀਸ਼ ਕੁਮਾਰ ਸਹਾਇਕ ਰਜਿਸਟਰਾਰ (ਹੋਸਟਲ ਲੜਕਿਆਂ) ਨੂੰ ਖਜਾਨਚੀ ਅਤੇ ਕਾਰਜਕਾਰਨੀ ਮੈਂਬਰਾਂ ਵਜੋਂ ਸ੍ਰੀ. ਗੁਰਮੀਤ ਥਾਪਾ ਨਿਗਰਾਨ (ਪ੍ਰੀਖਿਆ ਸ਼ਾਖਾ-3), ਸ੍ਰੀ. ਰਜ਼ਨੀਸ਼ ਕੁਮਾਰ ਨਿਗਰਾਨ (ਮੁੜ ਮੁਲਾਂਕਣ ਸ਼ਾਖਾ), ਸ੍ਰ. ਸੁਖਵਿੰਦਰ ਸਿੰਘ ਲਾਲੀ ਨਿਜੀ ਸਹਾਇਕ (ਪੰਜਾਬੀ ਵਿਭਾਗ), ਸ੍ਰ. ਬਲਬੀਰ ਸਿੰਘ SDO (ਕੰਸਟਰਕਸ਼ਨ), ਸ੍ਰ. ਹਰਜੀਤ ਸਿੰਘ ਨਿਗਰਾਨ (ਯੂਨੀਵਰਸਿਟੀ ਕਾਲਜ, ਜਲੰਧਰ) ਅਤੇ ਸ੍ਰੀ. ਰਾਜੇਸ਼ ਕੁਮਾਰ ਨਿਗਰਾਨ (ਲੇਖਾ) ਨੂੰ ਚੋਣ ਮੈਦਾਨ ਵਿਚ ਹੋਣਗੇ। ਉਨ੍ਹਾਂ ਵੱਲੋਂ ਸਮੂਹ ਅਫਸਰ ਸਾਹਿਬਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਯੂਨੀਵਰਸਿਟੀ ਦੇ ਅਫਸਰ ਸਾਹਿਬਾਨ ਅਤੇ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਇਸ ਮੌਕੇ ਤੇ ਬੋਲਦਿਆਂ ਸਕੱਤਰ ਉਮੀਦਵਾਰ ਸ੍ਰ. ਮਨਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ “ਡੈਮੋਕਰੇਟਿਕ ਆਫੀਸਰਜ਼ ਫਰੰਟ” ਦਾ ਚੋਣ ਨਿਸ਼ਾਨ “ਗੁਲਾਬ ਦਾ ਫੁੱਲ” ਹੋਵੇਗਾ ਅਤੇ ਉਨ੍ਹਾਂ ਨੂੰ ਆਸ ਹੈ ਕਿ ਯੂਨੀਵਰਸਿਟੀ ਦੇ ਸੂਝਵਾਨ ਅਤੇ ਬਹਾਦਰ ਅਫਸਰ ਸਾਹਿਬਾਨ ਉਨ੍ਹਾਂ ਦੀ ਟੀਮ ਨੂੰ ਕੀਮਤੀ ਵੋਟਾਂ ਪਾ ਕੇ ਕਾਮਯਾਬ ਜ਼ਰੂਰ ਕਰਨਗੇ।

Ads on article

Advertise in articles 1

advertising articles 2

Advertise