-->
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਬਾਲ ਵੀਰ ਦਿਵਸ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਬਾਲ ਵੀਰ ਦਿਵਸ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਹਜ਼ੂਰ ਸਾਹਿਬ ਵਿਖੇ
ਮਨਾਇਆ ਬਾਲ ਵੀਰ ਦਿਵਸ 
ਨਾਂਦੇੜ 26 ਦਸੰਬਰ (ਸੁਖਬੀਰ ਸਿੰਘ) - ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ, ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਅਤੇ ਟੂਰਿਜ਼ਮ ਵਿਭਾਗ ਮਹਾਰਾਸ਼ਟਰ ਸਰਕਾਰ ਵੱਲੋਂ ਮਨਾਏ ਜਾ ਰਹੇ ਦੋ ਰੋਜ਼ਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗ੍ਰਾਮਾਂ ਵਿੱਚ ਅੱਜ ਮਿਤੀ 26 ਦਸੰਬਰ ਨੂੰ ਨਾਂਦੇੜ ਦੇ ਸਮੂੰਹ ਸਕੂਲਾਂ ਦੇ ਲਗਭਗ 4000 ਵਿਦਿਆਰਥੀਆਂ ਵੱਲੋਂ ਇਕ ਭਾਵਪੂਰਤ ਰੈਲੀ ਕੱਢੀ ਗਈ। ਇਹ ਵਿਸ਼ਾਲ ਰੈਲੀ ਸਰਕਾਰੀ ਆਯੁ.ਟੀ.ਆਯ ਤੋਂ ਸਵੇਰੇ 8 ਵਜੇ ਆਰੰਭ ਹੋ ਕੇ, ਸ਼ਿਵਾਜੀ ਨਗਰ, ਕਲਾਮੰਦਿਰ, ਐਸ.ਪੀ. ਆਫਿਸ, ਸ਼ਿਵਾਜੀ ਪੁਤਲਾ, ਗਾਂਧੀ ਪੁਤਲਾ, ਹੱਲਾ ਬੋਲ ਚੌਕ, ਗੁਰਦੁਆਰਾ ਚੋਰਸਤਾ, ਤਖਤ ਸੱਚਖੰਡ ਸਾਹਿਬ ਤੋਂ ਹੁੰਦਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਪੁੱਜੀ। ਇਸ ਵਿਸ਼ਾਲ ਰੈਲੀ ਵਿੱਚ ਜਬਲਪੁਰ ਦੇ ਪ੍ਰਸਿੱਧ ਸ਼ਾਮ ਬੈਂਡ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਕੇ ਸ਼ੋਭਾ ਵਧਾਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਵਿਦਿਆਰਥੀਆਂ ਦੇ ਵਿਸ਼ਾਲ ਇਕੱਠ ਦਾ ਨਿੱਘਾ ਸਵਾਗਤ ਇਕ ਵਿਸ਼ਾਲ ਪੰਡਾਲ ਵਿੱਚ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੇ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਜੀ ਪਸਰੀਚਾ, ਸ੍ਰ: ਜਸਬੀਰ ਸਿੰਘ ਧਾਮ, ਸ੍ਰ: ਸ਼ਰਨ ਸਿੰਘ ਸੋਢੀ ਸੁਪਰਡੈਂਟ ਤੇ ਹੋਰ ਤੇ ਮਹਾਰਾਸ਼ਟਰ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਪਸਰੀਚਾ ਸਾਹਿਬ ਨੇ ਜਿੱਥੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇਹ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਵਿਸਤਾਰ ਸਹਿਤ ਦੱਸਿਆ ਉਥੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰੇਂਦਰ ਮੋਦੀ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਏਕਨਾਥ ਸ਼ਿੰਦੇ ਜੀ, ਉਪ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਜੀ, ਟੂਰਿਜ਼ਮ ਮੰਤਰੀ ਸ੍ਰੀ ਮੰਗਲਪ੍ਰਭਾਤ ਲੋਢਾ ਜੀ ਵੱਲੋਂ ਨਾਦੇੜ ਵਿਖੇ ਵੀਰ ਬਾਲਦਿਵਸ ਨੂੰ ਉੱਚ ਪੱਧਰ ਤੇ ਮਨਾਉਣ ਦਾ ਨਿਰਣ ਲੈਣ ਲਈ ਧੰਨਵਾਦ ਵੀ ਕੀਤਾ।
ਨਾਲ ਹੀ ਨਾਂਦੇੜ ਦੇ ਜਿਲਾ ਕੁਲੈਕਟਰ ਸ੍ਰੀ ਅਭਿਜੀਤ ਰਾਊਤ ਜੀ, ਜਿਲਾ ਐਸ.ਪੀ. ਸ੍ਰੀ ਕ੍ਰਿਸ਼ਨ ਕੋਕਾਟੋ ਜੀ, ਕਮਿਸ਼ਨਰ ਨਗਰ ਨਿਗਮ ਨਾਂਦੇੜ ਸ੍ਰੀ ਸੁਨੀਲ ਲਹਾਨੇ ਅਤੇ ਹੋਰ ਉੱਚ ਅਧਿਕਾਰੀਆਂ ਜਿਨ੍ਹਾਂ ਨੇ ਇਨ੍ਹਾਂ ਸਾਰੇ ਪ੍ਰੋਗਾਮਾ ਨੂੰ ਸਫਲ ਬਨਾਉਣ ਲਈ ਦਿਨ-ਰਾਤ ਇਕ ਕਰੀ ਰੱਖਿਆ ਉਨ੍ਹਾਂ ਦਾ ਵੀ ਤਹਿ ਦਿਲੋ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਸਮੂਹ ਵਿਦਿਆਰਥਿਆਂ ਨੂੰ ਲੰਗਰ ਵੀ ਛਕਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਉਪਰਲੇ ਹਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਚਲ ਰਹੇ ਵਿਦਿਆਰਥੀਆਂ ਦੇ ਭਾਸ਼ਨ ਤੇ ਹੋਰ ਪ੍ਰਤਿਯੋਗਿਤਾਵਾਂ ਦੇ ਅੰਤਿਮ ਮੁਕਾਬਲੇ ਸੰਪਨ ਹੋਏ। ਜਿਸ ਵਿੱਚ ਕੁਮਾਰੀ ਸ਼ਰੂਤੀ ਕਾਲੇ - ਕੈਂਬ੍ਰਿਜ ਸਕੂਲ ਸ਼ਿਵਾਜੀ ਨਗਰ, ਨਾਂਦੇੜ, ਪਹਿਲੇ ਸਥਾਨ ਤੇ ਰਹੀ 51 ਹਜ਼ਾਰ ਰੁਪਏ ਦਾ ਇਨਾਮ ਹਾਸਿਲ ਕੀਤਾ। ਦੂਸਰੇ ਸਥਾਨ ਤੇ ਕੁਮਾਰੀ ਚਰਨਜੀਤ ਕੌਰ ਹਰਦੀਪ ਸਿੰਘ ਗਿੱਲ - ਦਸ਼ਮੇਸ਼ ਜੋੜ ਇੰਗਲਿਸ਼ ਮਿਡੀਅਮ ਸਕੂਲ, ਨਾਂਦੇੜ ਰਹੀ ਅਤੇ 31 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਹਾਸਿਲ ਕੀਤੀ। ਤੀਸਰਾ ਸਥਾਨ ਲਿਟਲ ਫਲਾਵਰ ਸਕੂਲ ਬਿਲੋਲੀ ਜਿ, ਨਾਂਦੇੜ ਦੀ ਕੁਮਾਰੀ ਅਕਸ਼ਰਾ ਬਸਵਅਨਾ ਨੇ ਹਾਸਿਲ ਕੀਤਾ ਤੇ 21 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਹਾਸਿਲ ਕੀਤੀ। ਇਸ ਤੋਂ ਇਲਾਵਾ ਦੋ ਹੌਸਲਾ ਹਫਜਾਈ ਇਨਾਮ ਸੱਤ ਹਜ਼ਾਰ ਰੁਪਏ ਦੇ ਰੱਖੇ ਗਏ ਜੋ ਕਿ ਸ੍ਰੀ ਪਵਨ ਚੰਦਕਾਤ ਸੰਗਮਕਰ ਅਤੇ ਕੁਮਾਰੀ ਅਪੁਰਵਾ ਅਨਿਲ ਸੋਨਕਾਬਲੇ ਨੂੰ ਹਾਸਿਲ ਕੀਤੇ। ਇਨ੍ਹਾਂ ਇਨਾਮਾ ਦੀ ਵੰਡ ਗੁਰਦੁਆਰਾ ਸਾਹਿਬ ਦੇ ਪ੍ਰਸ਼ਾਸਕ - ਡਾ. ਪਸਰੀਚਾ ਸਾਹਿਬ ਵੱਲੋਂ ਕੀਤੀ ਗਈ। ਇਸ ਮੌਕੇ ਤੇ ਉਨਾ ਨੇ ਬੋਲਦਿਆਂ ਜਿੱਥੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਉਥੇ ਪੜਾਈ ਦੇ ਖੇਤਰ ਵਿੱਚ ਅੰਗਰੇ ਹੋ ਕੇ ਵਿਚਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਇਸ ਪ੍ਰਤਿਯੋਗਿਤਾ ਦੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਉਣ ਵਾਲੇ ਸ੍ਰ: ਤੇਜਵੰਤ ਸਿੰਘ ਜੀ ਸੰਧੂ ਨਿਆਯਧੀਸ ਮਾਲੋਗਾਰ (ਨਾਸਿਕ), ਨਾਂਦੇੜ ਜਿਲਾ ਸਿਖਿਆ ਅਧਿਕਾਰੀ ਸ੍ਰੀ ਪ੍ਰਸ਼ਾਂਤ ਦਿਸਕਰ, ਸ੍ਰ ਜਸਬੀਰ ਸਿੰਘ ਧਾਮ, ਸ: ਨਾਨ ਸਿੰਘ ਬੁਗਈ - ਡਿਪਟੀ ਸੁਪਰਡੈਂਟ, ਸ. ਜਮਲ ਸਿੰਘ ਢਿੱਲੋਂ (ਪੀ.ਏ.) ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Ads on article

Advertise in articles 1

advertising articles 2

Advertise