-->
ਅਧਿਆਪਕ ਸ੍ਰੀਮਤੀ ਕਵਲਪ੍ਰੀਤ ਜੀ ਨੂੰ ਬੈਸਟ ਅਧਿਆਪਕ ਵਜੋਂ ਕੀਤਾ ਗਿਆ ਸਨਮਾਨਿਤ

ਅਧਿਆਪਕ ਸ੍ਰੀਮਤੀ ਕਵਲਪ੍ਰੀਤ ਜੀ ਨੂੰ ਬੈਸਟ ਅਧਿਆਪਕ ਵਜੋਂ ਕੀਤਾ ਗਿਆ ਸਨਮਾਨਿਤ

ਅਧਿਆਪਕ ਸ੍ਰੀਮਤੀ ਕਵਲਪ੍ਰੀਤ ਜੀ ਨੂੰ ਬੈਸਟ ਅਧਿਆਪਕ ਵਜੋਂ ਕੀਤਾ
ਗਿਆ ਸਨਮਾਨਿਤ 
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) - ਪੰਜਾਬ ਦੇ ਵੱਖ-ਵੱਖ ਸੰਸਥਾਵਾਂ ਵਿਚ ਕੰਮ ਕਰਦੇ ਅਧਿਆਪਕਾਂ ਦਾ ਮਨੋਬਲ ਵਧਾਉਣ ਲਈ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿਚ ਨੈਸ਼ਨਲ ਪੱਧਰੀ ਸਮਾਗਮ ਕਰਵਾਇਆ ਗਿਆ।ਜਿਸ ਵਿਚ ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੀ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਨੂੰ ਜੋ ਕਿ ਸਿੱਖਿਆ ਖੇਤਰ ਵਿਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ, ਇਹਨਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿਚ ਐਫ਼ ਏ ਪੀ ਨੈਸ਼ਨਲ ਐਵਾਰਡ,2022 ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿਚ ਮਾਨਯੋਗ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ, ਪੰਜਾਬ ਅਤੇ ਮਾਨਯੋਗ ਹਰਪਾਲ ਸਿੰਘ ਚੀਮਾ,ਵਿੱਤ ਮੰਤਰੀ, ਪੰਜਾਬ, ਮੁੱਖ ਮਹਿਮਾਨ ਵਜੋਂ ਸ਼ਿਰਕਤ ਹੋਏ ਅਤੇ ਡਾ. ਜਗਜੀਤ ਸਿੰਘ ਧੁਰੀ ਪ੍ਰਧਾਨ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਡ ਐਸੋਸੀਏਸ਼ਨ ਪੰਜਾਬ ਨੇ ਐਵਾਰਡ ਸਮਾਰੋਹ ਵਿਚ ਸ਼ਾਮਲ ਹੋਣ ਵਾਲੀਆ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ। ਜਿਸ ਸੰਬੰਧੀ ਸਕੂਲ ਦੇ ਅਧਿਆਪਕਾ ਸ੍ਰੀਮਤੀ ਕਵਲਪ੍ਰੀਤ ਨੇ ਦੱਸਿਆ ਕਿ ਇਹ ਨੈਸ਼ਨਲ ਪੱਧਰੀ ਸਮਾਗਮ ਦੌਰਾਨ ਉਨ੍ਹਾਂ ਨੂੰ ਸਿੱਖਿਆ ਪ੍ਰਦਾਨ ਤੇ ਵਿਲੱਖਣ ਪ੍ਰਾਪਤੀਆਂ ਕਰਕੇ ਐੱਫ ਏ ਪੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਨਮਾਨ ਦੇ ਪਿੱਛੇ ਉਨ੍ਹਾਂ ਦੀ ਸਕੂਲ ਮੈਨੇਜਮੈਂਟ ਸ੍ਰ ਹਰਪਾਲ ਸਿੰਘ ਯੂ.ਕੇ (ਚੇਅਰਮੈਨ ਰਾਸਾ ਯੂ.ਕੇ) ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਕੁਲਵਿੰਦਰ ਕੌਰ ਤੇ ਸਕੂਲ ਟੀਮ ਦਾ ਪੂਰਾ ਸਹਿਯੋਗ ਹੈ। ਸਾਰਿਆਂ ਦੀ ਮਿਹਨਤ ਸਦਕਾ ਸਕੂਲ ਆਪਣੇ ਇਲਾਕੇ ਵਿਚ ਵਧੀਆ ਉਪਲੱਬਧੀਆਂ ਪ੍ਰਾਪਤ ਕਰ ਰਿਹਾ ਹੈ ਤੇ ਬੋਰਡ ਵਿਚ ਵੀ ਚੰਗੇ ਨਤੀਜੇ ਪ੍ਰਾਪਤ ਕਰ ਰਿਹਾ ਹੈ।

Ads on article

Advertise in articles 1

advertising articles 2

Advertise