-->
ਪੰਜਾਬ ਦੇ ਹਾਲਾਤ ਵੇਖ ਕੇ ਹਿਮਾਚਲ ਨੇ ਆਪ ਨੂੰ ਬੇਰੰਗ ਭਜਾਇਆ ਸਾਰਿਆਂ ਦੀਆਂ ਜਮਾਨਤਾਂ ਜੱਬਤ ਕਰਕੇ ਚੰਗਾ ਸਬਕ ਸਿਖਾਇਆ, ਹਿਮਾਚਲ ਵਿੱਚ ਕਾਂਗਰਸ ਨੇ ਬਾਜੀ ਮਾਰੀ ਹੈ ਹੁਣ ਪੰਜਾਬ ਦੀ ਤਿਆਰੀ ਹੈ-  ਕੱਕੜ

ਪੰਜਾਬ ਦੇ ਹਾਲਾਤ ਵੇਖ ਕੇ ਹਿਮਾਚਲ ਨੇ ਆਪ ਨੂੰ ਬੇਰੰਗ ਭਜਾਇਆ ਸਾਰਿਆਂ ਦੀਆਂ ਜਮਾਨਤਾਂ ਜੱਬਤ ਕਰਕੇ ਚੰਗਾ ਸਬਕ ਸਿਖਾਇਆ, ਹਿਮਾਚਲ ਵਿੱਚ ਕਾਂਗਰਸ ਨੇ ਬਾਜੀ ਮਾਰੀ ਹੈ ਹੁਣ ਪੰਜਾਬ ਦੀ ਤਿਆਰੀ ਹੈ- ਕੱਕੜ

ਪੰਜਾਬ ਦੇ ਹਾਲਾਤ ਵੇਖ ਕੇ ਹਿਮਾਚਲ ਨੇ ਆਪ ਨੂੰ ਬੇਰੰਗ ਭਜਾਇਆ ਸਾਰਿਆਂ ਦੀਆਂ ਜਮਾਨਤਾਂ ਜੱਬਤ ਕਰਕੇ ਚੰਗਾ ਸਬਕ ਸਿਖਾਇਆ,
ਹਿਮਾਚਲ ਵਿੱਚ ਕਾਂਗਰਸ ਨੇ ਬਾਜੀ ਮਾਰੀ ਹੈ ਹੁਣ ਪੰਜਾਬ ਦੀ ਤਿਆਰੀ ਹੈ- ਕੱਕੜ
ਅੰਮ੍ਰਿਤਸਰ 13 ਦਸੰਬਰ (ਸੁਖਬੀਰ ਸਿੰਘ)- ਪੰਜਾਬ ਦੇ ਹਾਲਾਤ ਬੱਦ ਤੋਂ ਬਦਤਰ ਹੋ ਗਏ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਿਤੇ ਵੀ ਨਜਰ ਨਹੀਂ ਆ ਰਹੀ। ਪੰਜਾਬ ਦੇ ਹਾਲਾਤ ਇਹ ਬਣ ਗਏ ਹਨ ਕਿ ਦੂਸਰਿਆਂ ਨੂੰ ਸੁਰੱਖਿਆ ਦੇਣ ਵਾਲੀ ਪੁਲਿਸ ਆਪ ਵੀ ਸੁਰੱਖਿਅਤ ਨਹੀਂ ਰਹੀ। ਪੰਜਾਬ ਅੰਦਰ ਬਹੁਤ ਜਿਆਦਾ ਵਿਗੜ ਚੁਕੀ ਅਮਨ ਕਾਨੂੰਨ ਦੀ ਸਥਿਤੀ ਨੂੰ ਵੇਖਦਿਆਂ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੀ ਜਨਤਾ ਤੋਂ ਮੁਆਫੀ ਮੰਗਦੇ ਹੋਏ ਭਰਿਆ ਮੇਲਾ ਛੱਡ ਦੇਣਾ ਚਾਹੀਦਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਨੇ ਕੁੱਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਲੋਕਾਂ ਕੋਲੋਂ ਫਿਰੌਤੀਆਂ ਮੰਗਣਾਂ ਹੁਣ ਆਮ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਕਿਹਾ ਸੀ ਕਿ ਉਹ ਆਟਾ ਦਾਲ ਦੀ ਹੋਮ ਡਲਿਵਰੀ ਕਰਨਗੇ। ਹੋਮ ਡਲਿਵਰੀ ਤੇ ਜਰੂਰ ਕੀਤੀ ਹੈ ਪਰ ਨਸ਼ੇ ਦੀ।ਕੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਨਸ਼ਾ ਪਹਿਲਾਂ ਨਾਲੋਂ ਜਿਆਦਾ ਵੱਧ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਬਦਲਾਅ ਲਿਆਉਂਣ ਦੇ ਚੱਕਰ ਵਿੱਚ ਕੇਜਰੀਵਾਲ ਹੱਥੋਂ ਠੱਗੀ ਗਈ।ਕੱਕੜ ਨੇ ਕਿਹਾ ਕਿ ਜਿੰਨਾ ਵਾਅਦਿਆਂ ਕਰਕੇ ਆਪ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਹ ਵਾਅਦੇ ਅਜੇ ਤੱਕ ਵਫਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਰੋੜਾਂ ਰੁਪੈ ਹਿਮਾਚਲ ਪ੍ਰਦੇਸ ਅਤੇ ਗੁਜਰਾਤ ਦੀਆਂ ਚੋਣਾਂ ਵਿੱਚ ਖਰਚ ਕਰ ਦਿੱਤਾ। ਪਰ ਦੋਨਾਂ ਸੂਬਿਆਂ ਤੋਂ ਮੂੰਹ ਦੀ ਖਾਕੇ ਪਰਤੇ।ਕੱਕੜ ਨੇ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਦੀ ਜਨਤਾ ਨੇ ਪੰਜਾਬ ਦੇ ਮਾੜੇ ਹਾਲਾਤ ਜੋ ਆਪ ਦੀ ਸਰਕਾਰ ਨੇ ਬਣਾ ਦਿੱਤੇ ਹਨ ਵੇਖ ਕੇ ਇੰਨਾਂ ਨੂੰ ਬੇਰੰਗ ਹੀ ਮੋੜ ਦਿੱਤਾ। ਏਨਾ ਦੇ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਕਰਵਾਕੇ ਇੰਨਾਂ ਨੂੰ ਚੰਗਾ ਸਬਕ ਸਿਖਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ ਵਿੱਚ ਸਰਕਾਰ ਬਣਾਉਂਣ ਤੋਂ ਬਾਅਦ ਕਾਂਗਰਸ ਹੁਣ ਪੰਜਾਬ ਵਿੱਚ ਆਪਣੇ ਪੈਰ ਮਜਬੂਤ ਕਰੇਗੀ ਅਤੇ ਪੰਜਾਬ ਵਿੱਚ ਹੋ ਰਹੀਆਂ ਸਾਰੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਦੀ ਹੋਈ 2027 ਵਿੱਚ ਸ਼ਾਨਦਾਰ ਵਾਪਸੀ ਕਰੇਗੀ। ਕੱਕੜ ਨੇ ਕਿਹਾ ਕਿ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਅਤੇ ਨਸ਼ਾ ਦੂਰ ਕਰਨ ਦਾ ਦਾਅਵਾ ਕਰਨ ਵਾਲੀ ਆਪ ਸਰਕਾਰ ਵਿੱਚ ਪੁਲਿਸ ਅਧਿਕਾਰੀਆਂ ਦੀਆਂ ਵੀਡੀਓ ਨਸ਼ਾ ਵੇਚਣ ਵਾਲਿਆਂ ਨੂੰ ਛੱਡਣ ਤੇ ਪੈਸੇ ਲੈਂਦਿਆਂ ਦੀਆਂ ਸੋਸ਼ਲ ਮੀਡੀਆ ਤੇ ਵਖਾਈਆਂ ਜਾ ਰਹੀਆਂ ਹਨ। ਜੋ ਕਿ ਅਤੀ ਸ਼ਰਮਨਾਕ ਗੱਲ ਹੈ।ਕੱਕੜ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਬੜੇ ਚਾਅ ਨਾਲ ਆਪ ਦੀ ਸਰਕਾਰ ਬਣਾਈ ਪਰ ਇਸ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਬੇ- ਘਰ ਕਰਨਾ ਸ਼ੁਰੂ ਕਰ ਦਿੱਤਾ।ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਪਛਤਾ ਰਹੀ ਹੈ ਅਤੇ ਕਾਂਗਰਸ ਦੀ ਸਰਕਾਰ ਨੂੰ ਦੁਬਾਰਾ ਸੱਤਾ ਵਿੱਚ ਲਿਆਉਂਣ ਲਈ ਉਤਾਵਲੀ ਹੋ ਰਹੀ ਹੈ।

Ads on article

Advertise in articles 1

advertising articles 2

Advertise