-->
ਪੰਜਾਬ ਵਿਚ ਆਬਾਦੀ ਘੱਟਣ ਦਾ ਕਾਰਨ ਅਤੇ ਸਿੱਖ ਬੱਚਿਆ ਦਾ ਬਾਹਰ ਪ੍ਰਵੇਸ਼ ਕਰ ਜਾਣਾ ਜਿੰਮੇਵਾਰ ਐਸ.ਜੀ.ਪੀ.ਸੀ. ਹੈ ( ਹਰਪਾਲ ਸਿੰਘ ਯੂ.ਕੇ.)

ਪੰਜਾਬ ਵਿਚ ਆਬਾਦੀ ਘੱਟਣ ਦਾ ਕਾਰਨ ਅਤੇ ਸਿੱਖ ਬੱਚਿਆ ਦਾ ਬਾਹਰ ਪ੍ਰਵੇਸ਼ ਕਰ ਜਾਣਾ ਜਿੰਮੇਵਾਰ ਐਸ.ਜੀ.ਪੀ.ਸੀ. ਹੈ ( ਹਰਪਾਲ ਸਿੰਘ ਯੂ.ਕੇ.)

ਪੰਜਾਬ ਵਿਚ ਆਬਾਦੀ ਘੱਟਣ ਦਾ ਕਾਰਨ ਅਤੇ ਸਿੱਖ ਬੱਚਿਆ ਦਾ ਬਾਹਰ
ਪ੍ਰਵੇਸ਼ ਕਰ ਜਾਣਾ ਜਿੰਮੇਵਾਰ ਐਸ.ਜੀ.ਪੀ.ਸੀ. ਹੈ ( ਹਰਪਾਲ ਸਿੰਘ ਯੂ.ਕੇ.)
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) - ਪੰਜਾਬ ਵਿਚ ਸਿੱਖ ਆਬਾਦੀ ਘੱਟਣ ਤੇ ਜੋ ਰਾਜੀਨੀਤੀ ਹੋ ਰਹੀ ਹੈ ਉਸ ਤੇ ਵੱਖ –ਵੱਖ ਸਿੱਖ ਬੁਧੀਵਾਨ ਇਕ ਦੂਜੇ ਉਤੇ ਇਲਜਾਮਬਾਜੀ ਲਾ ਰਹੇ ਹਨ। ਅਸਲ ਵਿਚ ਪੰਜਾਬ ਦੀ ਸਿੱਖ ਆਬਾਦੀ ਘੱਟਣ ਦਾ ਕਾਰਨ ਘੋਖਿਆ ਜਾਵੇ ਤਾਂ ਇਸ ਵਿਚ ਸਿਧੇ ਰੂਪ ਵਿਚ ਸਿੱਖ ਕੌਮ ਦੀ ਸਿਰਮੌੜ ਜਥੇਬੰਦੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਕਿਉਂਕਿ ਸਿੱਖਾਂ ਦੇ ਬੱਚਿਆ ਦੀ ਵਾਰਸ ਸਾਡੀ ਸ਼੍ਰੋਮਣੀ ਕਮੇਟੀ ਹੈ। ਅਜੇ ਤੱਕ ਐਸ.ਜੀ.ਪੀ.ਸੀ. ਵਲੋਂ ਨਾ ਤੇ ਸਿੱਖ ਬੱਚਿਆ ਲਈ ਕੋਈ ਵਿਦਿਅਕ ਸੰਸਥਾਵਾਂ ਜਾਂ ਵਿਦਿਅਕ ਯੂਨੀਵਰਸਿਟੀਆਂ ਨਾ ਮੈਡੀਕਲ ਕਾਲਜ ਖੋਲੇ ਗਏ ਹਨ। ਤਾਂ ਜੋ ਸਿੱਖਾਂ ਦੇ ਬੱਚੇ ਇਥੇ ਮੁਫਤ ਵਿਦਿਆ ਲੈ ਸਕਣ ਅਤੇ ਦੇਸ਼ ਦੇ ਉਚ ਆਹੁਦਿਆ ਤੇ ਵੀ ਵਿਰਾਜਮਾਨ ਹੋ ਸਕਣ ਅਤੇ ਨਾਲ ਹੀ ਨਾ ਹੀ ਸਿਹਤ ਸੰਭਾਲ ਲਈ ਸਿੱਖ ਕੌਮ ਲਈ ਕੋਈ ਹਸਪਤਾਲ ਖੋਲੇ ਹਨ ਜਿਸ ਉਪਰ ਬੱਚਿਆਂ ਨੂੰ ਸਿਹਤ ਸਹੂਲਤਾਂ ਦਿਤੀਆ ਜਾਣ। 
ਜਿਹੜੇ ਵੀ ਐਸ.ਜੀ.ਪੀ.ਸੀ. ਨੇ ਹਸਪਤਾਲ ਖੋਲੇ ਹਨ ਉਹ ਤਾਂ ਲੁੱਟ ਦਾ ਕਾਰਨ ਹਨ। ਜਦੋਂ ਕਿਸੇ ਸਿੱਖ ਪਰਿਵਾਰ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਹੈ ਉਹ ਲਾਸ਼ ਦੇ ਪੈਸੇ ਮੰਗਦੇ ਹਨ ਵਸੂਲਦੇ ਹਨ। ਇਸ ਗੱਲ ਨੂੰ ਦੱਖਣੀ ਹਲਕੇ ਦੇ ਸੀਨੀਅਰ ਅਕਾਲੀ ਲੀਡਰ ਸ. ਤਲਬੀਰ ਸਿੰਘ ਗਿੱਲ ਨੇ ਵੀ ਕਿਹਾ ਹੈ ਅਤੇ ਵਿਡਿਉ ਵੀ ਪਾਈਆ ਹਨ। ਇਹਨਾਂ ਹਸਪਤਾਲਾਂ ਵਿਚ ਬਹੁਤ ਲੁੱਟ ਹੋ ਰਹੀ ਹੈ ਅਤੇ ਐਸ.ਜੀ.ਪੀ.ਸੀ. ਨੇ ਹੀ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਹੀ ਲਵਾਇਆ ਹੈ। ਕਿਸੇ ਗਰੀਬ ਦੇ ਬੱਚੇ ਨੂੰ ਕੋਈ ਰੋਜਗਾਰ ਨਹੀ ਦਿੱਤਾ। ਫਿਰ ਸਿੱਖ ਬੱਚੇ ਧਰਮ ਪਰਿਵਰਤਨ ਕਿਉਂ ਨਾ ਕਰਨ ਜਦਕਿ ਦੂਜੇ ਧਰਮਾਂ ਵਿਚ ਸਹੂਲਤਾਂ ਮਿਲਦੀਆਂ ਹਨ। ਸਿੱਖ ਆਬਾਦੀ 57 % ਰਹਿ ਗਈ ਹੈ। ਦਿਨੋਂ ਦਿਨ ਸਿੱਖ ਆਬਾਦੀ ਘਟਦੀ ਜਾ ਰਹੀ ਹੈ ਬਾਹਰ ਗਏ ਪੰਜਾਬੀ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਜਾਣਾ ਠੀਕ ਨਹੀ ਹੈ। ਐਸ.ਜੀ.ਪੀ.ਸੀ. ਦੀ ਤਾਨਾਸ਼ਾਹੀ ਵਤੀਰੇ ਕਾਰਨ ਸਿੱਖ ਕੌਮ ਦੀ ਆਬਾਦੀ ਘਾਟੇ ਵੱਲ ਜਾ ਰਹੀ ਹੈ ਕਿਉਂਕਿ ਪਰਿਵਾਰਾਂ ਦੇ ਪਰਿਵਾਰ ਬਾਹਰ ਵੱਲ ਪ੍ਰਵੇਸ਼ ਕਰ ਰਹੇ ਹਨ। ਨਾ ਤਾਂ ਐਸ.ਜੀ.ਪੀ.ਸੀ. ਸਿੱਖ ਪਰਿਵਾਰ ਦੇ ਬੱਚਿਆ ਨੂੰ ਰੋਜਗਾਰ ਦਿੰਦੀ ਹੈ ਨਾ ਹੀ ਸਿਹਤ ਸਹੂਲਤਾਂ ਦਿੰਦੀ ਹੈ। ਮਜਬੂਰੀ ਦੇ ਵੱਸ ਸਿੱਖ ਪਰਿਵਾਰ ਦੇ ਬੱਚੇ ਰੋਜਗਾਰ ਵਾਸਤੇ ਵਿਦੇਸ਼ ਵੱਲ ਨੂੰ ਜਾਂਦੇ ਹਨ। ਜਦੋਂ ਪੰਜਾਬ ਵਿਚ ਰੋਜਗਾਰ ਹੀ ਖਤਮ ਹੋ ਗਏ ਤਾਂ ਬੱਚੇ ਕੀ ਕਰਨ ਗਏ। ਜਦੋਂ ਅਕਾਲੀ ਸਰਕਾਰ ਰਹੀ ਜਿੰਨੀ ਵੀ ਇੰਡਸਟਰੀ ਸੀ ਸਾਰੀ ਬਾਹਰ ਚਲੇਗੀ।ਪੰਜਾਬ ਖਾਲੀ ਹੋ ਗਿਆ। ਰਹਿੰਦੇ ਖੁੰਹਦੇ ਐਨ.ਆਰ.ਆਈ. ਦੀਆਂ ਜਾਇਦਾਦਾਂ ਤੇ ਐਸ.ਜੀ.ਪੀ.ਸੀ. ਨੇ ਕਬਜੇ ਸ਼ੁਰੂ ਕਰ ਦਿੱਤੇ ਧੱਕੇਸ਼ਾਹੀਆ ਸ਼ੁਰੂ ਕਰ ਦਿੱਤੀਆ। ਇਥੇ ਪੰਜਾਬੀ ਕਿਵੇਂ ਰਹਿਣ ਗਏ। ਇਥੋਂ ਤੱਕ ਕਿ ਪਾਠੀ ਸਿੰਘਾਂ ਦਾ ਵੀ ਦਾ ਵੀ ਗੱਲ ਘੁਟਿਆ ਜਾਂਦਾ ਹੈ ਚੰਗੇ ਰਾਗੀ ਜੱਥੇ ਵੀ ਬਾਹਰ ਜਾ ਕੇ ਸੈਟ ਹੋ ਜਾਂਦੇ ਹਨ।ਇਥੇ ਉਹਨਾਂ ਨੂੰ ਕੋਈ ਵਾਜਬ ਤਨਖਾਹ ਨਹੀ ਮਿਲਦੀ। ਜਦੋਂਕਿ ਐਸ.ਜੀ.ਪੀ.ਸੀ. ਦਾ ਅਰਬਾਂ ਦਾ ਬਜਟ ਹੈ। ਆਪਣੇ ਰਿਸ਼ਤੇਦਾਰ ਮੁਲਾਜਮਾਂ ਨੂੰ ਭਰਤੀ ਕਰਕੇ ਖੁਲੇ ਗਫੇ ਤਨਖਾਹਾਂ ਦਿੰਦੇ ਹਨ। ਰਿਸ਼ਤੇਦਾਰਾਂ ਦੇ ਘਰ ਭਰਦੇ ਹਨ। ਇਸ ਕਰਕੇ ਐਸ.ਜੀ.ਪੀ.ਸੀ. ਵਿਚ ਕੁਝ ਜਾਅਲੀ ਡਿਗਰੀਆਂ ਅਤੇ ਐਸ.ਜੀ.ਪੀ.ਸੀ. ਦੇ ਨਿਯਮਾਂ ਨੂੰ ਛਿਕੇ ਤੇ ਟੰਗ ਕੇ ਆਪਣੇ ਰਿਸ਼ਤੇਦਾਰ ਭਰਤੀ ਕਰਾਏ ਜਾਂਦੇ ਆਪਣੇ ਭਾਈ ਭਤੀਜਾਵਾਦ ਭਰਤੀ ਕੀਤੇ ਜਾਂਦੇ ਹਨ। 
ਪਿਛਲੇ 10 ਸਾਲ ਤੋਂ ਪੰਜਾਬ ਵਿਚ ਸਿੱਖ ਅਬਾਦੀ ਘਟ ਰਹੀ ਹੈ। ਕਿਉਂਕਿ ਨੌਜਵਾਨ ਪੰਜਾਬ ਵਿਚ ਆਪਣਾ ਭਵਿੱਖ ਸੰਵਰਦਾ ਨਾ ਵੇਖ ਕੇ ਕੈਨੇਡਾ, ਆਸਟੇ੍ਲੀਆ, ਅਮਰੀਕਾ ਆਦਿ ਵਰਗੇ ਮੁਲਕਾਂ ਵਿਚ ਜਾ ਰਹੇ ਹਨ, ਜਿਸ ਦਾ ਸਿੱਧੇ ਤੌਰ 'ਤੇ ਕਾਰਨ ਐਸ.ਜੀ.ਪੀ.ਸੀ. ਹੈ। ਕਿਉਂਕਿ ਜੇਕਰ ਐਸ.ਜੀ.ਪੀ.ਸੀ. ਅਤੇ ਪੰਜਾਬ ਸਰਕਾਰ ਨੌਜਵਾਨਾਂ ਲਈ ਕੋਈ ਚੰਗੀ ਸੇਧ ਦੇਵੇ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਕਰੇ ਤਾਂ ਕੋਈ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਨਹੀਂ ਜਾਵੇਗਾ। ਜੋ ਕਿ ਇੱਕ ਚਿੰਤਾ ਜਨਕ ਤੇ ਸਿੱਖ ਕੌਮ ਦੇ ਆਗੂਆਂ ਲਈ ਚਣੌਤੀ ਵਾਲਾ ਵਿਸ਼ਾ ਹੈ। ਘੱਟ ਗਿਣਤੀ ਦਾ ਹੋਰ ਘੱਟ ਜਾਣਾ ਖਤਰੇ ਦੀ ਘੰਟੀ ਹੈ।ਮੈਂ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਸਤਿਕਾਰਯੋਗ ਪ੍ਰਧਾਨ ਸਾਹਿਬ ਨੂੰ ਕਿ ਕਿੰਨੇ ਪ੍ਰਾਈਵੇਟ ਸਕੂਲਾਂ ਵਿਚ ਆਪਣੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਧਾਰਮਿਕ ਅਧਿਆਪਕ ਦਿੱਤੇ ਹਨ। ਜਦੋਂਕਿ ਸ੍ਰੋਮਣੀ ਕਮੇਟੀ ਦਾ ਬਜਟ ਹੋਰਨਾਂ ਕੰਮਾਂ ਲਈ ਵਰਤਿਆ ਜਾਂਦਾ ਹੈ। ਜੋ ਬੱਚਿਆ ਨੂੰ ਧਰਮ ਦਾ ਪ੍ਰਚਾਰ ਕਰਨ ਵਾਸਤੇ ਸਕੂਲਾਂ ਵਿਚ ਕੋਈ ਧਾਰਮਿਕ ਅਧਿਆਪਕ ਨਹੀ ਦਿੰਦੇ। ਗੁਰੂ ਦੇ ਗੋਲਕ ਦੇ ਪੈਸਿਆ ਦੀ ਦੁਰਵਰਤੋਂ ਕਰਦੇ ਹਨ।ਸ੍ਰੋਮਣੀ ਕਮੇਟੀ ਵਿਚ ਜੋ ਮੁਲਾਜਮਾਂ ਹਨ ਉਹ ਸੇਵਾ ਨਹੀ ਕਰਦੇ ਬਲਕਿ ਰੋਜਗਾਰ ਦਾ ਸਾਧਨ ਬਣਾਉਂਦੇ ਹਨ ਖਾਣ ਪੀਣ ਨੂੰ ਦੇਸੀ ਘਿਉ ਦੀਆਂ ਖੀਰਾਂ ਅਤੇ ਦੇਸੀ ਘਿਉ ਦੇ ਪਰਾਂਠੇ ਖਾਂਦੇ ਹਨ ਜੋ ਬੇਲੋੜਾ ਖਰਚਾ ਗੁਰਦੁਆਰੇ ਦੀ ਗੋਲਕ ਤੇ ਪਾਉਂਦੇ ਹਨ।  
ਸ਼੍ਰੌਮਣੀ ਕਮੇਟੀ ਦਾ ਮੁਲਾਜਮ ਗੁਰੂ ਘਰਾਣੇ ਵਿਚ ਸ਼ਰੇਆਮ ਲੁੱਟ-ਖੋਹ ਕਰ ਰਹੇ ਹਨ ਅਤੇ ਬਾਹਰੋ ਆਏ ਪੰਜਾਬੀਆ ਦੀਆਂ ਜਮੀਨਾਂ ਤੇ ਜਾਇਦਾਦਾਂ ਬਣਾ ਰਹੇ ਹਨ।  
ਸੋ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਠੋਸ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕਰਵਾਉਣ ਅਤੇ ਅਜਿਹੇ ਨਵੇਂ ਵਿਕਲਪ ਪੈਦਾ ਕੀਤੇ ਜਾਣ। ਜਿਸ ਨਾਲ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਆਪਣੇ ਦੇਸ਼ ਵਿਚ ਰਹਿ ਕੇ ਹੀ ਤਰੱਕੀਆਂ ਕਰਨ। ਹਰਪਾਲ ਸਿੰਘ ਯੂ.ਕੇ. ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਜਵਾਨੀ ਨੂੰ ਗਲ਼ ਲਗਾਉਣ ਦੀ ਭਾਵਨਾ ਪੈਦਾ ਕਰਨ। 

Ads on article

Advertise in articles 1

advertising articles 2

Advertise