-->
ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਤਿੰਨ-ਰੋਜ਼ਾ ਕੀਰਤਨ ਸਮਾਗਮ ਅੱਜ ਤੋਂ : ਭਾਈ ਅਮਨਦੀਪ ਸਿੰਘ

ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਤਿੰਨ-ਰੋਜ਼ਾ ਕੀਰਤਨ ਸਮਾਗਮ ਅੱਜ ਤੋਂ : ਭਾਈ ਅਮਨਦੀਪ ਸਿੰਘ

ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਤਿੰਨ-ਰੋਜ਼ਾ ਕੀਰਤਨ ਸਮਾਗਮ
ਅੱਜ ਤੋਂ : ਭਾਈ ਅਮਨਦੀਪ ਸਿੰਘ
ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ) - ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਵਿਸ਼ੇਸ਼ ਕੀਰਤਨ ਸਮਾਗਮ 11,12 ਅਤੇ 13 ਦਸੰਬਰ ਨੂੰ ਦੁਪਿਹਰ 3 ਤੋਂ 4 ਵਜੇ ਤੱਕ ਰੋਜ਼ਾਨਾ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ,ਅੱਡਾ ਬਾਉਲੀ, ਵਿਖੇ ਹੋਣਗੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭਾਈ ਅਮਨਦੀਪ ਸਿੰਘ, ਬੀਬੀ ਕੌਲਾਂ ਵਾਲੇ ਇਲਾਹੀ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਇਸ ਮੌਕੇ ਭਾਈ ਅਮਤੇਸ਼ਵਰ ਸਿੰਘ ,ਭਾਈ ਮਨਮੀਤ ਸਿੰਘ ,ਭਾਈ ਅਵਤਾਰ ਸਿੰਘ ਭਾਈ ਗੁਰਮੁਖ ਸਿੰਘ ,ਭਾਈ ਸਿਮਰਨਜੀਤ ਸਿੰਘ,ਭਾਈ ਨਵਨੀਤ ਸਿੰਘ, ਭਾਈ ਗੁਰਚਰਨ ਸਿੰਘ ਕਥਾਵਾਚਕ ਆਦਿ ਹਾਜ਼ਰ ਸਨ ।

Ads on article

Advertise in articles 1

advertising articles 2

Advertise