-->
ਰਮਾ ਸੇਖੋਂ ਦੀ ਕਾਵਿ ਪੁਸਤਕ " ਹਨੇਰੇ ਦੀ ਲੋਅ " ਲੋਕ ਅਰਪਣ

ਰਮਾ ਸੇਖੋਂ ਦੀ ਕਾਵਿ ਪੁਸਤਕ " ਹਨੇਰੇ ਦੀ ਲੋਅ " ਲੋਕ ਅਰਪਣ

ਰਮਾ ਸੇਖੋਂ ਦੀ ਕਾਵਿ ਪੁਸਤਕ
" ਹਨੇਰੇ ਦੀ ਲੋਅ " ਲੋਕ ਅਰਪਣ
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) - ਪੰਜਾਬੀ ਸਾਹਿਤ ਸਭਾ ਚੋਗਾਵਾਂ ਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ ਰੰਗਮੰਚ ਦੇ ਸਹਿਯੋਗ ਨਾਲ ਆਸਟਰੇਲੀਆ ਵਾਸੀ ਸ਼ਾਇਰਾ ਰਮਾ ਸੇਖੋਂ ਦੀ ਪਲੇਠੀ ਕਾਵਿ " ਹਨੇਰੇ ਦੀ ਲੋਅ" ਵਿਰਸਾ ਵਿਹਾਰ ਅੰਮ੍ਰਿਤਸਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਵਿੱਚ ਲੋਕ ਅਰਪਣ ਕੀਤੀ ਗਈ । ਇਸ ਸਮਾਰੋਹ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਡਾ.ਹਰਭਜਨ ਸਿੰਘ ਭਾਟੀਆ, ਪ੍ਮੁੱਖ ਸ਼ਾਇਰ ਡਾ.ਰਵਿੰਦਰ , ਸ਼ੋ੍ਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼ੋ੍ਮਣੀ ਸ਼ਾਇਰ ਅਜਾਇਬ ਹੁੰਦਲ, ਕਹਾਣੀਕਾਰ ਦਵਿੰਦਰ ਦੀਦਾਰ ਨੇ ਸਾਂਝੇ ਰੂਪ ਵਿੱਚ ਕੀਤੀ । ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ । ਮੰਚ ਸੰਚਾਲਕ ਦੇ ਫਰਜ ਨਿਭਾ ਰਹੇ ਡਾ.ਹੀਰਾ ਸਿੰਘ ਨੇ ਪਰੋਗਰਾਮ ਨੂੰ ਤਰਤੀਬ ਦਿੰਦੇ ਹੋਏ ਸਭ ਤੋਂ ਪਹਿਲਾਂ ਡਾ.ਰਵਿੰਦਰ ਨੂੰ ਸੱਦਾ ਦਿੱਤਾ । ਪੁਸਤਕ ਬਾਰੇ ਗੱਲਬਾਤ ਦਾ ਆਗਾਜ਼ ਕਰਦਿਆਂ ਡਾ.ਰਵਿੰਦਰ ਨੇ ਕਿਹਾ ਕਿ ਰਮਾ ਸੇਖੋਂ ਨੇ ਸ਼ਬਦਾਂ ਦੀ ਲੋਅ ਨਾਲ ਹਨੇਰੇ ਵਿੱਚ ਚਾਨਣ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ । ਰਮਾ ਦੀਆਂ ਕਵਿਤਾਵਾਂ ਉਸਦੇ ਹੁਣ ਤੱਕ ਦੇ ਜੀਵਨ ਵਿੱਚ ਆਏ ਵੱਖ-ਵੱਖ ਪੜਾਵਾਂ ਉਤੇ ਹੋਏ ਤਜਰਬਿਆਂ ਦੀ ਮਾਰਮਿਕ ਪੇਸ਼ਕਾਰੀ ਹੀ ਹਨ । ਅਜਾਇਬ ਹੁੰਦਲ ਨੇ ਚਰਚਾ ਨੂੰ ਅੱਗੇ ਤੋਰਦਿਆਂ ਕਿਹਾ ਕਿ ਰਮਾ ਦੀ ਸ਼ਾਇਰੀ ਵਿੱਚ ਹੇਰਵਾ ਨਹੀਂ, ਉਸਦੀ ਭਾਸ਼ਾ ਵਿੱਚ ਅਮੀਰੀ ਤੇ ਸਾਦਗੀ ਹੈ । ਕੇਵਲ ਧਾਲੀਵਾਲ ਨੇ ਕਿਹਾ ਕਿ ਜਦੋਂ 1991 ਵਿੱਚ ਅਸੀਂ ਮੰਚ ਰੰਗਮੰਚ ਦੀ ਸ਼ੁਰੂਆਤ ਕੀਤੀ ਤਾਂ ਸਾਡੇ ਮੰਚ ਦੀ ਪਹਿਲੀ ਅਦਾਕਾਰਾ ਰਮਾ ਸੇਖੋਂ ਸੀ । ਉਸਨੇ ਸੁੰਦਰਾਂ,ਕੁਦੇਸਣ, ਲੂਣਾਂ ਵਰਗੇ ਚਰਚਿਤ ਨਾਟਕਾਂ ਵਿੱਚ ਆਪਣੀ ਭਾਵਪੂਰਤ ਅਦਾਕਾਰੀ ਦਾ ਲੋਹਾ ਮਨਵਾਇਆ। ਆਸਟਰੇਲੀਆ ਵਿੱਚ ਪਹਿਲਾ ਨਾਟਕ ਗਰੁੱਪ ਵੀ ਰਮਾ ਨੇ ਬਣਾਇਆ ਹੈ । ਰਮਾ ਹਮੇਸ਼ਾਂ ਕਵਿਤਾ ਵਰਗੀਆਂ ਗੱਲਾਂ ਕਰਦੀ ਹੈ । ਡਾ.ਹਰਭਜਨ ਸਿੰਘ ਭਾਟੀਆ ਨੇ ਇਸ ਵਿਚਾਰ ਚਰਚਾ ਨੂੰ ਸਮੇਟਦਿਆਂ ਕਿਹਾ ਕਿ ਰਮਾ ਦੀ ਹੋੰਦ ਦੇ ਅਰਥ ਅਦਾਕਾਰੀ ਤੇ ਸ਼ਾਇਰੀ ਵਿੱਚ ਪਏ ਹਨ । ਰਮਾ ਦੀ ਸ਼ਾਇਰੀ ਜਜ਼ਬਾਤ ਤੇ ਅਹਿਸਾਸ ਦੀ ਸ਼ਾਇਰੀ ਹੈ । "ਅੱਖਰ" ਮੈਗਜ਼ੀਨ ਦੇ ਸੰਪਾਦਕ ਵਿਸ਼ਾਲ ਬਿਆਸ ਨੇ ਕਿਹਾ ਨੇ ਉਸਨੇ ਆਪਣੀ ਜ਼ਿੰਦਗੀ ਦਾ ਸਫਰ ਅਦਾਕਾਰੀ ਤੋਂ ਕੀਤਾ ਸੀ, ਪਰ ਕਵਿਤਾ ਵੀ ਸਦਾ ਉਸਦੇ ਅੰਗ ਸੰਗ ਰਹੀ ਹੈ । ਡਾ.ਵਿਕਰਮਜੀਤ ਨੇ ਰਮਾ ਦੀ ਇੱਕ ਕਵਿਤਾ ਪੇਸ਼ ਕੀਤਾ । ਰਮਾ ਸੇਖੋਂ ਨੇ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਪੇਸ਼ ਕਰਕੇ ਵਾਹ ਵਾਹ ਖੱਟੀ । ਵਿਚਾਰ ਚਰਚਾ ਵਿੱਚ ਪਿ੍ੰ.ਜਤਿੰਦਰ ਕੌਰ ਜੰਡਿਆਲਾ, ਪ੍ਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਭਪਿੰਦਰ ਸਿੰਘ ਸੰਧੂ, ਹਰਦੀਪ ਗਿੱਲ ਨੇ ਹਿੱਸਾ ਲਿਆ ।
ਇਸ ਮੌਕੇ ਤੇ ਡਾ.ਅਰਵਿੰਦਰ ਕੌਰ ਧਾਲੀਵਾਲ, ਫਿਲਮ ਅਦਾਕਾਰਾ ਅਨੀਤਾ ਦੇਵਗਨ, ਮਨਮੋਹਨ ਸਿੰਘ ਢਿੱਲੋਂ, ਹਰਮੀਤ ਆਰਟਿਸਟ, ਸੰਦੀਪ ਸਿੰਘ ਆਰਟਿਸਟ, ਮਨਦੀਪ ਸਿੰਘ ਮੰਨੂੰ ਆਰਟਿਸਟ, ਗਿਆਨੀ ਪਿਆਰਾ ਸਿੰਘ ਜਾਚਕ, ਕੁਲਦੀਪ ਸਿੰਘ ਦਰਾਜਕੇ, ਜਸਵੰਤ ਧਾਪ, ਪਵਨਦੀਪ, ਯੁਧਬੀਰ ਸਿੰਘ ਔਲਖ, ਕੰਵਲਪੀ੍ਤ ਕੌਰ ਥਿੰਦ, ਅਕੀਦਤ ਅਠਵਾਲ, ਸਟੀਵਨ ਸਰਕਾਰੀਆ, ਪਰਗਟ ਸਿੰਘ ਔਲਖ, ਐਡਵੋਕੇਟ ਵਿਸ਼ਾਲ ਕੁਮਾਰ, ਬਖਸ਼ਿੰਦਰ ਸਿੰਘ, ਮਨਦੀਪ ਕੌਰ, ਅਦਬਪੀ੍ਤ, ਇਕਬਾਲ ਸਿੰਘ, ਬਰਿੰਦਰ ਸਿੰਘ, ਗੁਰਦੀਪ ਕੌਰ ਆਦਿ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ ।

Ads on article

Advertise in articles 1

advertising articles 2

Advertise