-->
ਪੰਜਾਬੀ ਸੱਥ ਮੈਲਬੌਰਨ (ਆਸਟਰੇਲੀਆ ) ਨੇ ਕਰਵਾਇਆ ਤਲਵੰਡੀ ਖੁੰਮਣ ਵਿਖੇ ਕਵੀ ਦਰਬਾਰ

ਪੰਜਾਬੀ ਸੱਥ ਮੈਲਬੌਰਨ (ਆਸਟਰੇਲੀਆ ) ਨੇ ਕਰਵਾਇਆ ਤਲਵੰਡੀ ਖੁੰਮਣ ਵਿਖੇ ਕਵੀ ਦਰਬਾਰ

ਪੰਜਾਬੀ ਸੱਥ ਮੈਲਬੌਰਨ (ਆਸਟਰੇਲੀਆ ) ਨੇ ਕਰਵਾਇਆ ਤਲਵੰਡੀ
ਖੁੰਮਣ ਵਿਖੇ ਕਵੀ ਦਰਬਾਰ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) - ਪੰਜਾਬੀ ਸੱਥ ਮੈਲਬੌਰਨ (ਆਸਟ੍ਰੇਲੀਆ ) ਦੇ ਬੈਨਰ ਹੇਠ ਕੁਲਜੀਤ ਕੌਰ ਗ਼ਜ਼ਲ ਦੇ ਗ੍ਰਹਿ ਪਿੰਡ ਤਲਵੰਡੀ ਖੁੰਮਣ ਵਿਖੇ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਹਰਮੀਤ ਕੌਰ ਮੀਤ, ਹਰਮੀਤ ਆਰਟਿਸਟ, ਕੁਲਦੀਪ ਸਿੰਘ ਦਰਾਜਕੇ, ਰਵਿੰਦਰ ਸਿੰਘ ਰਵੀ ਖਾਲਸਾ, ਨਵਜੋਤ ਕੌਰ ਨਵੀ ਭੁੱਲਰ, ਸਵਰੀਤ ਕੌਰ, ਨਿਰਮਲ ਕੌਰ ਕੋਟਲਾ, ਗਿਆਨੀ ਸੁਰਜੀਤ ਸਿੰਘ ਸਭਰਾਅ, ਸੁਖਬੀਰ ਸਿੰਘ ਭੁੱਲਰ, ਨਰੰਜਣ ਗਿੱਲ, ਯੁਧਬੀਰ ਸਿੰਘ ਔਲਖ, ਸਰਬ ਮਜੀਠਾ, ਬੇਅੰਤ ਗਿੱਲ, ਅਨੰਤ ਗਿੱਲ, ਵਜੀਰ ਸਿੰਘ ਮੂਧਲ, ਕੁਲਦੀਪ ਸਿੰਘ ਕਾਹਲੋੰ, ਨਿਰਮਲ ਸਿੰਘ ਬਰਾੜ, ਮਨਜਿੰਦਰ ਮਰੜੀ, ਰਹਿਮਤਦੀਪ ਕੌਰ, ਕੋਮਲਜੀਤ ਕੌਰ, ਸਿਮਰਨਜੀਤ ਸਿੰਘ ਬਠਿੰਡਾ, ਸਰਵਣ ਸਿੰਘ ਸ਼ਾਮਨਗਰ ਸ਼ਾਇਰਾਂ ਨੇ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਭਰਪੂਰ ਦਾਦ ਲਈ ।
ਮੰਚ ਸੰਚਾਲਕ ਦੇ ਫਰਜ਼ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ ਵੱਲੋਂ ਬਾਖੂਬੀ ਨਿਭਾਏ ਗਏ। ਸਮਾਗਮ ਦੀ ਮੇਜ਼ਬਾਨ ਸ਼ਾਇਰਾ ਕੁਲਜੀਤ ਕੌਰ ਗ਼ਜ਼ਲ ਨੇ ਸਾਰੇ ਸ਼ਾਇਰਾਂ ਨੂੰ ਮੋਮੈੰਟੋ, ਨਕਦ ਰਾਸ਼ੀ ਤੇ ਆਪਣੀ ਪੁਸਤਕ "ਇਹ ਪਰਿੰਦੇ ਸਿਆਸਤ ਨਹੀਂ ਜਾਣਦੇ" ਨਾਲ ਸਨਮਾਨਿਤ ਕੀਤਾ ।

Ads on article

Advertise in articles 1

advertising articles 2

Advertise