-->
ਕਈ ਸਾਲਾਂ ਤੋਂ ਬੀ ਐੱਮ /ਡੀ ਐੱਮ ਵਜੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਦੂਰ-ਦੁਰਾਡੇ ਸਕੂਲਾਂ ਵਿੱਚ ਭੇਜਣਾ , ਇੱਕ ਨਿੰਦਣਯੋਗ ਕਦਮ

ਕਈ ਸਾਲਾਂ ਤੋਂ ਬੀ ਐੱਮ /ਡੀ ਐੱਮ ਵਜੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਦੂਰ-ਦੁਰਾਡੇ ਸਕੂਲਾਂ ਵਿੱਚ ਭੇਜਣਾ , ਇੱਕ ਨਿੰਦਣਯੋਗ ਕਦਮ

ਕਈ ਸਾਲਾਂ ਤੋਂ ਬੀ ਐੱਮ /ਡੀ ਐੱਮ ਵਜੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਉਹਨਾਂ ਦੀਆਂ ਸੇਵਾਵਾਂ ਬਦਲੇ ਦੂਰ-ਦੁਰਾਡੇ ਸਕੂਲਾਂ ਵਿੱਚ ਭੇਜਣਾ , ਇੱਕ
ਨਿੰਦਣਯੋਗ ਕਦਮ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) - ਪੰਜਾਬ ਸਰਕਾਰ ਦੁਆਰਾ ਵੱਖ ਵੱਖ ਪ੍ਜੈਕਟਾਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਸਰਕੂਲਰ ਰਾਹੀਂ ਪੋ੍ਜੈਕਟਾਂ ਵਿੱਚੋਂ ਹਟਾ ਕੇ ਪਿਤਰੀ ਸਕੂਲਾਂ ਵਿੱਚ ਭੇਜਣ ਦੀ ਜਗ੍ਹਾ ਦੂਰ-ਦੁਰਾਡੇ ਦੇ ਸਕੂਲਾਂ ਵਿੱਚ ਅਣਮਿੱਥੇ ਸਮੇਂ ਲਈ ਭੇਜਿਆ ਗਿਆ ਹੈ ਜਿਸ ਕਾਰਨ ਅਧਿਆਪਕਾ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ । ਸਰਕਾਰ ਨੂੰ ਅਪੀਲ ਹੈ ਕਿ ਇਹਨਾਂ ਅਧਿਆਪਕਾਂ ਨੂੰ ਦੂਰ ਦੁਰਾਡੇ ਸਕੂਲਾਂ ਵਿੱਚ ਭੇਜ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਾ ਕੀਤਾ ਜਾਵੇ । ਜਿਹਨਾਂ ਸਕੂਲਾਂ ਵਿੱਚ ਇਹਨਾਂ ਅਧਿਆਪਕਾਂ ਦੀ ਪੋਸਟ ਹੈ ਉੱਥੇ ਹੀ ਭੇਜਿਆ ਜਾਵੇ। ਕਿਉਂਕਿ ਉਨ੍ਹਾਂ ਸਕੂਲਾਂ ਵਿੱਚ ਵੀ ਅਧਿਆਪਕਾਂ ਦੀ ਲੋੜ ਹੈ।ਜੇਕਰ ਅਧਿਆਪਕਾਂ ਦੀ ਅਸਲ ਘਾਟ ਨੂੰ ਪੂਰਾ ਕਰਨਾ ਹੈ ਤਾਂ ਨਵੇਂ ਅਧਿਆਪਕਾਂ ਦੀ ਭਰਤੀ ਤੁਰੰਤ ਕੀਤੀ ਜਾਵੇ l ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੌਜੇਕ੍ਟ ਵਿੱਚ ਲੱਗੇ ਬੀ.ਐਮ , ਡੀ.ਐਮ ਨੂੰ ਵਾਪਿਸ ਸਕੂਲਾਂ ਵਿੱਚ ਭੇਜਣ ਦਾ ਸਿੱਖਿਆ ਵਿਭਾਗ ਵਲੋਂ ਫ਼ੈਸਲਾ ਲਿਆ ਗਿਆ ਹੈ ਪਰ ਇਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਪਿਤਰੀ ਸਕੂਲਾਂ ਵਿੱਚ ਭੇਜਣ ਦੀ ਥਾਂ ਦੂਰ ਦੁਰਾਡੇ ਸਟੇਸ਼ਨਾਂ ਤੇ ਭੇਜਣਾ ਇਨ੍ਹਾਂ ਅਧਿਆਪਕਾਂ ਨਾਲ ਧੋਖਾ ਹੈ । ਇਨ੍ਹਾਂ ਨੂੰ ਇਨ੍ਹਾਂ ਦੇ ਪਿਤਰੀ ਸਕੂਲਾਂ ਵਿੱਚ ਹੀ ਭੇਜਿਆ ਜਾਵੇ ਤਾਂ ਜੋ ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਅਤੇ ਖਾਲੀ ਪੋਸਟਾਂ ਤੇ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ । ਜ਼ਿਕਰਯੋਗ ਹੈ ਕਿ ਇਹ ਤੈਨਾਤੀਆਂ ਕਿਸ ਅਧਾਰ ਜਾਂ ਪਰਿਮਾਪ ਤੇ ਕੀਤੀਆਂ ਗਈਆਂ ਹਨ ਇਸ ਬਾਰੇ ਕੋਈ ਵੀ ਪੁਖਤਾ ਨੀਤੀ ਨਹੀਂ ਹੈ । ਕਈ ਬੀ.ਐਮ ਅਧਿਆਪਕਾ ਦੀਆਂ ਤੈਨਾਤੀਆ ਆਪਣੇ ਪਿਤਰੀ ਸਕੂਲਾਂ ਤੋਂ ਦੂਰ ਦੁਰਗਮ ਸਕੂਲਾਂ ਤੇ ਲਗਾਈਆਂ ਗਈਆਂ ਹਨ ਜਿੱਥੇ ਕਿ ਸਿਰਫ ਸਥਾਨਕ ਅਧਿਆਪਕ ਹੀ ਜਾ ਸਕਦੇ ਹਨ । ਸੋ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਹ ਤੈਨਾਤੀਆਂ ਰੱਦ ਕਰਕੇ ਬੀ.ਐਮ , ਡੀ.ਐਮ ਅਧਿਆਪਕਾਂ ਨੂੰ ਉਨ੍ਹਾਂ ਦੇ ਪਿਤਰੀ ਸਕੂਲਾਂ ਵਿੱਚ ਭੇਜਿਆ ਜਾਵੇ ।  

Ads on article

Advertise in articles 1

advertising articles 2

Advertise