-->
ਅਮਨਦੀਪ ਕ੍ਰਿਕੇਟ ਅਕੈਡਮੀ ਪ੍ਰਬੰਧਕਾਂ ‘ਤੇ ਲਗਾਏ ਬਦਤਮੀਜ਼ੀ ਕਰਨ ਦੇ ਸੰਗੀਨ ਦੋਸ਼ ਬਾਲ ਗੁੰਮ ਹੋਣ ‘ਤੇ ਮੈਚ ਅਧਵਾਟੇ ਛੱਡਣ ਲਈ ਕੀਤਾ ਮਜ਼ਬੂਰ

ਅਮਨਦੀਪ ਕ੍ਰਿਕੇਟ ਅਕੈਡਮੀ ਪ੍ਰਬੰਧਕਾਂ ‘ਤੇ ਲਗਾਏ ਬਦਤਮੀਜ਼ੀ ਕਰਨ ਦੇ ਸੰਗੀਨ ਦੋਸ਼ ਬਾਲ ਗੁੰਮ ਹੋਣ ‘ਤੇ ਮੈਚ ਅਧਵਾਟੇ ਛੱਡਣ ਲਈ ਕੀਤਾ ਮਜ਼ਬੂਰ

ਅਮਨਦੀਪ ਕ੍ਰਿਕੇਟ ਅਕੈਡਮੀ ਪ੍ਰਬੰਧਕਾਂ ‘ਤੇ ਲਗਾਏ ਬਦਤਮੀਜ਼ੀ ਕਰਨ ਦੇ ਸੰਗੀਨ ਦੋਸ਼ ਬਾਲ ਗੁੰਮ ਹੋਣ ‘ਤੇ ਮੈਚ ਅਧਵਾਟੇ ਛੱਡਣ ਲਈ ਕੀਤਾ
ਮਜ਼ਬੂਰ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ)- ਫੌਜ਼ੀ ਸਿਹਤ ਪ੍ਰਣਾਲੀ ਈ.ਸੀ.ਐਚ.ਐਸ ਦੇ ਫਰਜ਼ੀ ਵਾੜੇ ਨੂੰ ਲੈ ਕੇ ਕਾਨੂੰਨੀ ਪੇਚਿੰਦਗੀਆਂ ਦਾ ਸਾਹਮਣਾ ਕਰ ਰਹੇ ਅਮਨਦੀਪ ਹਸਪਤਾਲ ਦੇ ਪ੍ਰਬੰਧਕਾਂ ਦੀ ਦੇਖ-ਰੇਖ ਹੇਠ ਚੱਲ ਰਹੀ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਉਪਰ ਵੀ ਖੇਡ ਪ੍ਰੇਮੀਆਂ ਅਤੇ ਮਾਸੂਮੀਅਤ ਦੇ ਪੈਮਾਨੇ ਵਿਚ ਤਰਾਸ਼ੇ ਨੁੰਨੇ-ਮੁੰਨੇ ਖਿਡਾਰੀਆਂ ਦੀਆਂ ਖੇਡ ਭਾਵਨਾਵਾਂ ਤੇ ਖੇਡ ਭਵਿੱਖ ਦੇ ਨਾਲ ਖਿਲਵਾੜ ਕੀਤੇ ਜਾਣ ਦੇ ਦੋਸ਼ ਲੱਗ ਰਹੇ ਹਨ।ਇੱਥੇ ਹੀ ਬਸ ਨਹੀਂ ਕ੍ਰਿਕੇਟ ਅਕੈਡਮੀ ਦੇ ਮੈਨੇਜ਼ਰ ਅਤੇ ਹੋਰ ਦਲ-ਬਲ ਦੇ ਵਲੋਂ ਕ੍ਰਿਕੇਟ ਅਕੈਡਮੀ ਵਿਚ ਕ੍ਰਿਕੇਟ ਦੇ ਸ਼ੋਕੀਨਾਂ ਦੇ ਨਾਲ ਬਦਤਮੀਜ਼ੀ ਕਰਨ ਵਰਗੇ ਸੰਗੀਨ ਇਲਜ਼ਾਮ ਵੀ ਲੱਗੇ ਹਨ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਪੰਜਾਬ ਸਰਕਾਰ ਦੇ ਇਕ ਅਹਿਮ ਵਿਭਾਗ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀ ਉਨ੍ਹਾਂ ਵਲੋਂ ਅਮਨਦੀਪ ਹਸਪਤਾਲ ਦੇ ਪ੍ਰਬੰਧ ਅਧੀਨ ਅਮਨਦੀਪ ਕ੍ਰਿਕੇਟ ਅਕੈਡਮੀ ਵਿੱਖੇ ਚੰਗਾ ਅਸਰ ਰਸੂਖ ਰੱਖਣ ਵਾਲੇ ਜ਼ਿੰਮੇਵਾਰ ਸਰਕਾਰੀ ਅਧਿਕਾਰੀਆਂ ਤੇ ਨਾਮਵਰ ਸ਼ਹਿਰੀਆਂ ‘ਤੇ ਅਧਾਰਤ ਅੰਮ੍ਰਿਤਸਰ ਦੀ ਟੀਮ ਅਤੇ ਪਠਾਨਕੋਟ ਦੀ ਟੀਮ ਵਿਚਕਾਰ ਕ੍ਰਿਕੇਟ ਮੈਚ ਦਾ ਆਯੋਜਨ ਕੀਤਾ ਗਿਆ, ਜਿਸ ਲਈ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਬਣਦੀ ਕਿਰਾਇਆ ਰਾਸ਼ੀ ਵੀ ਸਮੇਂ ਸਿਰ ਜਮਾਂ ਕਰਵਾਈ, ਪਰ ਮੈਚ ਦੇ ਦੌਰਾਨ ਇਕ ਬਾਲ ਗੁੰਮ ਹੋ ਜਾਣ ‘ਤੇ ਅਕੈਡਮੀ ਦੇ ਮੈਨੇਜ਼ਰ ਅਤੇ ਹੋਰ ਦਲ-ਬਲ ਵਲੋਂ ਜਿੱਥੇ ਦੋਵਾਂ ਟੀਮਾਂ ਖਿਡਾਰੀਆਂ ਦੇ ਨਾਲ ਬਤਮੀਜ਼ੀ ਕੀਤੀ, ਉੱਥੇ ਉਨ੍ਹਾਂ ਨੂੰ ਮੈਚ ਖੇਡੇ ਬਗੈਰ ਹੀ ਵਾਪਿਸ ਪਰਤਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਅਮਨਦੀਪ ਹਸਪਤਾਲ ਪ੍ਰਬੰਧਕ ਤਾਂ ਪਹਿਲਾਂ ਹੀ ਵਿਵਾਦਾਂ ਦੇ ਵਿਚ ਘਿਰੇ ਹੋਣ ਦੇ ਨਾਲ-ਨਾਲ ਕਾਨੂੰਨੀ ਪ੍ਰਕਿਿਰਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਦੇ ਬਾਵਜ਼ੂਦ ਵੀ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਵਿਚ ਅਜਿਹਾ ਘਟਨਾ ਕ੍ਰਮ ਵਾਪਰਨਾ ਕਈ ਤਰ੍ਹਾਂ ਦੇ ਸਵਾਲਾਂ ਤੇ ਸ਼ੰਕਿਆਂ ਨੂੰ ਜਨਮ ਦਿੰਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਅਗਰ ਸਰਕਾਰੀ ਆਹੁਦਿਆਂ ਤੇ ਤਾਇਨਾਤ ਤੇ ਜ਼ਿੰਮੇਵਾਰ ਸ਼ਹਿਰੀਆਂ ਦੇ ਨਾਲ ਅਜਿਹਾ ਵਰਤਾਰਾ ਵਾਪਰ ਸਕਦਾ ਹੈ ਤਾਂ ਫਿਰ ਨੁੰਨੇ-ਮੁੰਨੇ ਖਿਡਾਰੀਆਂ ਤੇ ਆਮ ਲੋਕਾਂ ਦਾ ਰੱਬ ਹੀ ਰਾਖਾ ਹੈ। 
 ਕੀ ਕਹਿੰਦੇ ਹਨ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਮੈਨੇਜ਼ਰ?
ਇਸ ਸਬੰਧੀ ਜਦ ਅਮਨਦੀਪ ਕ੍ਰਿਕੇਟ ਅਕੈਡਮੀ ਦੇ ਮੈਨੇਜ਼ਰ ਵਿਕਰਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਾਰੇ ਦੋਸ਼ਾ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਦੋਵੇਂ ਟੀਮਾਂ ਜਿੱਥੇ ਦਿੱਤੇ ਗਏ ਸਮੇਂ ਤੋਂ 2 ਘੰਟੇ ਲੈਟ ਪਹੁੰਚਈਆਂ, ਉੱਥੇ ਨਿਰਧਾਰਤ ਨਿਯਮਾਂਵਲੀ ਦੇ ਉਲਟ ਬਾਲਾਂ ਦੀ ਮੰਗ ਕਰਨ ਲੱਗੇ ਜਿਸ ਨੂੰ ਪੂਰਾ ਨਾ ਕਰਨ ਦੇ ਇੱਵਜ਼ ਵਲੋਂ ਦੋਵੇ ਟੀਮਾਂ ਨੇ ਟਕਰਾ ਦੀ ਨੀਤੀ ਅਪਣਾਈ, ਜਦੋੋਂਕਿ ਉਨ੍ਹਾਂ ਨੇ ਖੁਦ ਦਖਲ ਅੰਦਾਜ਼ੀ ਕਰਕੇ ਮਾਮਲਾ ਸ਼ਾਤ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਸੰਘਣੀ ਧੁੰਦ ‘ਤੇ ਹੋਰ ਉਣਤਾਈਆਂ ਦੇ ਕਾਰਨ ਖੇਡਣ ਤੋਂ ਵਰਜ਼ਿਆ ਗਿਆ। 

Ads on article

Advertise in articles 1

advertising articles 2

Advertise