-->
ਮਾਣ ਧੀਆਂ ਤੇ ਵੈਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਮੱਟੂ ਦੀ ਅਗਵਾਈ ਵਿਚ ਸ਼੍ਰੀ ਆਰਤੀ ਦੇਵਾ ਜੀ ਦਾ ਸਨਮਾਨ

ਮਾਣ ਧੀਆਂ ਤੇ ਵੈਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਮੱਟੂ ਦੀ ਅਗਵਾਈ ਵਿਚ ਸ਼੍ਰੀ ਆਰਤੀ ਦੇਵਾ ਜੀ ਦਾ ਸਨਮਾਨ

ਮਾਣ ਧੀਆਂ ਤੇ ਵੈਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਮੱਟੂ ਦੀ ਅਗਵਾਈ
ਵਿਚ ਸ਼੍ਰੀ ਆਰਤੀ ਦੇਵਾ ਜੀ ਦਾ ਸਨਮਾਨ
ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) - ਸ਼ਿਵ ਸ਼ਕਤੀ ਦਰਬਾਰ ਖੰਡਵਾਲਾ ਵਲੋਂ ਪੀਲੀ ਕਾਲੋਨੀ ਵਿਖੇ ਸਾਲਾਨਾ ਸਤਸੰਗ ਭੰਡਾਰਾ ਪਰਮ ਸੰਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਦੀ ਰਹਿਨੁਮਾਈ ਅਤੇ ਮੁੱਖ ਸੇਵਾਦਾਰ ਨਰਿੰਦਰ ਬਾਊ ਦੀ ਦੇਖ-ਰੇਖ ਵਿਚ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਸੰਖਿਆ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਨੂੰਮਾਇੰਦਿਆ ਨੇ ਪਹੁੰਚ ਕੇ ਦੇਵਾ ਜੀ ਪਾਸੋਂ ਆਸ਼ਿਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼੍ਰੀ ਆਰਤੀ ਦੇਵਾ ਜੀ ਨੇ ਕਿਹਾ ਕਿ ਭਗਵਾਨ ਇਸ ਦੁਨਿਆ ਦੇ ਕਣ-ਕਣ ਵਿਚ ਮੌਜ਼ੂਦ ਹੈ ਕੋਈ ਬੰਦਗੀ ਕਰਨ ਵਾਲਾ ਸਾਫ ਦਿਲ ਇੰਨਸਾਨ ਹੀ ਇਸਨੂੰ ਦੇਖ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਇੰਨਸਾਨ ਨੂੰ ਅਪਣੀ ਭਜਦੋੜ ਵਾਲੀ ਜ਼ਿੰਦਗੀ ਵਿਚੋਂ ਪ੍ਰਭੂ ਦਾ ਨਾਮ ਸਿਮਰਨ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਦੀ ਉਘੀ ਐਨ.ਜੀ.ੳ ਮਾਣ ਧੀਆਂ ਤੇ ਵੈਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਵਿਸ਼ੇਸ਼ ਤੌਰ ਤੇ ਦੇਵਾ ਜੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਬਲਜ਼ਿੰਦਰ ਸਿੰਘ ਮੱਟੂ, ਨਰਿੰਦਰ ਸਿੰਘ, ਰਾਜੇਸ਼ ਸਹਿਗਲ, ਸਬੀ ਅਬਾਸੀ, ਨਰਿੰਦਰ ਪਾਲ ਪਟਵਾਰੀ, ਅਮਿਤ ਖੰਨਾ, ਮਨਿੰਦਰ ਸਿੰਘ, ਬਲਜੀਤ ਸਿੰਘ, ਅੰਗਰੇਜ਼ ਸਿੰਘ, ਵਰਿੰਦਰ ਸਿੰਘ, ਜਸਬੀਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise