-->
ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਵੱਲੋਂ ਲੋੜਵੰਦ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੇ ਗਏ।

ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਵੱਲੋਂ ਲੋੜਵੰਦ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੇ ਗਏ।

ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਵੱਲੋਂ ਲੋੜਵੰਦ ਬੱਚਿਆਂ
ਨੂੰ ਬੂਟ ਤੇ ਜੁਰਾਬਾਂ ਵੰਡੇ ਗਏ।
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) - ਸ੍ਰੀਮਤੀ ਗੁਰਪ੍ਰੀਤ ਕੌਰ ਦਿਓ,ਆਈ.ਪੀ.ਐਸ, ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਰਜ਼ ਡਵੀਜ਼ਨ, ਪੰਜਾਬ ਅਤੇ ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਅਧਿਅਨ ਫਾਊਡੇਸ਼ਨ ਅੰਮ੍ਰਿਤਸਰ ਵੱਲੋ ਚਲਾਏ ਜਾ ਰਹੇ ਮੁਫਤ ਟਿਊਸ਼ਨ ਸੈਂਟਰ ਗੁਰੂ ਨਾਨਕ ਨਗਰ ਛੇਹਰਟਾ ਦੇ ਵਿਦਿਆਰਥੀਆਂ ਨਾਲ ਕਰਵਾਏ ਗਏ, ਸੈਮੀਨਾਰ ਵਿੱਚ ਜਿਲ੍ਹਾਂ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਵੱਲੋ ਸ਼ਮੂਲੀਅਤ ਕੀਤੀ ਗਈ। 
         ਇਸ ਮੌਕੇ ਜਿਲ੍ਹਾ ਸਾਂਝ ਕੇਂਦਰ,ਅੰਮ੍ਰਿਤਸਰ ਸ਼ਹਿਰ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਪਰਿਵਾਰਾਂ ਦੇ ਬੱਚੇ ਹਨ, ਜਿਨ੍ਹਾਂ ਦੇ ਮਾਪੇ ਇਨ੍ਹਾਂ ਨੂੰ ਸਕੂਲ ਪੜਾਉਣਾ ਹੀ ਨਹੀ ਚਾਹੁੰਦੇ ਸਨ ਪਰ ਅਧਿਅਨ ਫਾਊਡੇਸ਼ਨ ਦੇ ਕਰਵੀਨਰ ਸ੍ਰੀਮਤੀ ਭੁਪਿੰਦਰ ਕੋਰ ਅਤੇ ਉਨ੍ਹਾਂ ਦੀ ਟੀਮ ਦੇ ਅਣ-ਥੱਕ ਯਤਨਾਂ ਨਾਲ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਕੇ ਇਨ੍ਹਾਂ ਬੱਚਿਆਂ ਦਾ ਸੰਸਥਾ ਵੱਲੋ ਖਰਚਾ ਕਰਕੇ ਵੱਖ-ਵੱਖ ਸਕੂਲਾਂ ਵਿੱਚ ਦਾਖਲਾ ਕਰਵਾਇਆ ਅਤੇ ਸਕੂਲ ਤੋਂ ਬਾਅਦ ਗੁਰੂ ਨਾਨਕ ਨਗਰ ਛੇਹਰਟਾ,ਅੰਮ੍ਰਿਤਸਰ ਵਿਖੇ ਇਨ੍ਹਾਂ ਬੱਚਿਆਂ ਨੂੰ ਟਿਊਸ਼ਨ ਪੜਾਉਣੀ ਸ਼ੁਰੂ ਕੀਤੀ। 
        ਇਸ ਫਾਊਡੇਸ਼ਨ ਵੱਲੋ ਦੋ ਟੀਚਰ ਇਨ੍ਹਾਂ ਬੱਚਿਆਂ ਨੂੰ ਸ਼ਾਮ ਦੇ ਸਮੇਂ ਟਿਊਸ਼ਨ ਪੜਾਉਂਦੇ ਹਨ ਜੋਕਿ ਇਸ ਸੰਸਥਾ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੋਕੇ ਜਿਲ੍ਹਾ ਸਾਂਝ ਕੇਂਦਰ,ਅੰਮ੍ਰਿਤਸਰ ਵੱਲੋ ਬੱਚਿਆਂ ਨੂੰ ਜੁਰਾਬਾਂ ਅਤੇ ਬੂਟ ਵੰਡੇ ਗਏ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਅਧਿਅਨ ਫਾਊਡੇਸ਼ਨ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਇਸ ਮੌਕੇ ਅਧਿਅਨ ਫਾਊਡੇਸ਼ਨ ਦੇ ਮੈਂਬਰ ਡਾ: ਦਿਲਜੀਤ ਕੋਰ, ਡਾ: ਸ਼ੁਸ਼ਮਾ ਮਾਰਕੰਡਾ, ਮਾਨਵ ਅਧਿਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਡਾ: ਹਰੀਸ਼ ਸ਼ਰਮਾ, ਮਾਤਾ ਗੁਜ਼ਰੀ ਵੈਲਫੇਅਰ ਸੁਸਾਇਟੀ ਦੇ ਹਰਿੰਦਰ ਸਿੰਘ ਨਾਰੰਗ, ਗੁਰਸ਼ਰਨ ਕੋਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਤੋ ਲੈਫ: ਸੁਖਪਾਲ ਸਿੰਘ ਸੰਧੂ, ਸਬ ਡਵੀਜ਼ਨ ਸਾਂਝ ਕੇਂਦਰ, ਪੱਛਮੀ ਤੋ ਸਬ ਇੰਸਪੈਕਟਰ ਸਤਵੰਤ ਸਿੰਘ, ਏ.ਐਸ.ਆਈ ਪੂਨਮ ਸ਼ਰਮਾ ਤੇ ਮੁੱਖ ਸਿਪਾਹੀ ਨਵਦੀਪ ਸਿੰਘ ਵੀ ਹਾਜ਼ਰ ਸਨ।

Ads on article

Advertise in articles 1

advertising articles 2

Advertise