-->
ਨਵੇਂ ਸਾਲ ਦੀ ਆਮਦ ਤੇ ਕੀਤੇ ਸੁਰੱਖਿਆ ਪ੍ਰਬੰਧ

ਨਵੇਂ ਸਾਲ ਦੀ ਆਮਦ ਤੇ ਕੀਤੇ ਸੁਰੱਖਿਆ ਪ੍ਰਬੰਧ

ਨਵੇਂ ਸਾਲ ਦੀ ਆਮਦ ਤੇ
ਕੀਤੇ ਸੁਰੱਖਿਆ ਪ੍ਰਬੰਧ
ਅਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) - ਨਵੇਂ ਸਾਲ ਦੀ ਆਮਦ ਤੇ ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਅਨੁਸਾਰ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਪੁੱਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨਵੇਂ ਸਾਲ ਦੀ ਆਮਦ ਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਦੇਸ਼ਾ ਵਿਦੇਸ਼ਾ ਤੋਂ ਲੱਖਾ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ, ਜਿਸ ਕਰਕੇ ਸ਼੍ਰੀ ਦਰਬਾਰ ਸਾਹਿਬ ਨੂੰ ਆਉਣ ਜਾਣ ਵਾਲੇ ਰਸਤਿਆਂ ਤੇ ਪੈਟਰੋਲਿੰਗ ਪਾਰਟੀਆਂ ਤੇ ਨਾਕੇ ਲਗਵਾਏ ਗਏ ਹਨ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸਤੋਂ ਇਲਾਵਾ ਸ਼ਹਿਰ ਦੇ ਰਣਜੀਤ ਐਵੀਨਿਊ ਤੇ ਲਾਰੰਸ ਰੋਡ ਦੇ ਏਰੀਆ ਵਿੱਚ ਨਵਾਂ ਸਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਜਿਸ ਕਰਕੇ ਇਹਨਾਂ ਏਰੀਆ ਵਿੱਚ ਵੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਜੋਨ ਵਾਈਜ ਏਰੀਆ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਹਰ ਪੱਖੋ ਕਾਇਮ ਰੱਖਣ ਲਈ 75 ਨਾਕੇ ਅਤੇ ਪੈਟਰੋਲਿੰਗ ਪਾਰਟੀਆ ਵੀ ਲਗਾਈਆਂ ਗਈਆਂ ਹਨ।
ਇਸ ਲਈ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ 31 ਨੂੰ ਕੋਈ ਵੀ ਵਿਅਕਤੀ ਸ਼ਹਿਰ ਵਿੱਚ ਵੈਪਨ ਲੈ ਕੇ ਨਹੀ ਘੁੰਮੇਗਾ ਤੇ ਨਾ ਹੀ ਕਿਸੇ ਹੋਟਲ ਰੈਸਟੋਰੈਂਟ ਵਿੱਖੇ ਵੈਪਨ ਲੈ ਕੇ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਗੱਡੀਆਂ ਵਿੱਚ ਸ਼ਰਾਬ ਦਾ ਸੇਵਨ ਨਾ ਕਰਨ ਤੇ ਨਾ ਹੀ ਉਚੀ-ਉਚੀ ਗਾਣੇ ਲੱਗਾ ਕੇ ਸ਼ੋਰ ਸ਼ਰਾਬਾ/ਹੁਲੜਬਾਜੀ ਕਰਨ। ਜਿੰਨ੍ਹਾ ਵਿਅਕਤੀਆਂ ਵੱਲੋਂ ਇਸ ਤਰਾਂ ਗੱਡੀਆਂ ਵਿੱਚ ਸ਼ਰਾਬ ਪੀ ਕੇ ਜਾਂ ਉਚੀ-ਉਚੀ ਗਾਣੇ ਲੱਗਾ ਕੇ ਸ਼ੋਰ ਸ਼ਰਾਬਾ ਕੀਤਾ ਜਾਵੇਗਾ,ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਟਲ, ਰੈਸਟੋਰੈਂਟ, ਕੱਲਬ ਆਦਿ ਦੇ ਮਾਲਕਾ/ਮੈਨੇਜਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਤ ਸਮੇਂ ਤੇ ਆਪਣੇ ਹੋਟਲ, ਰੈਸਟੋਰੈਂਟ, ਕੱਲਬ ਆਦਿ ਨੂੰ ਬੰਦ ਕਰਨ। ਜੋ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ, ਸ਼ਹਿਰ ਵਾਸੀਆ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾ ਦਿੰਦਾ ਹੈ ਤੇ ਇਹ ਨਵਾਂ ਸਾਲ ਸਾਰੇ ਸ਼ਹਿਰ ਵਾਸੀਆ ਲਈ ਖੁਸ਼ੀਆ ਤੇ ਪਿਆਰ ਭਰਿਆ ਹੋਵੇ।

Ads on article

Advertise in articles 1

advertising articles 2

Advertise