-->
ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚ ਕੀਤੀ ਮੀਟਿੰਗ ਅਤੇ ਲਗਾਏ ਸੈਮੀਨਾਰ।

ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿਸਿਆਂ ਵਿੱਚ ਕੀਤੀ ਮੀਟਿੰਗ ਅਤੇ ਲਗਾਏ ਸੈਮੀਨਾਰ।

ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਲਈ ਸ਼ਹਿਰ ਦੇ ਵੱਖ-ਵੱਖ
ਹਿਸਿਆਂ ਵਿੱਚ ਕੀਤੀ ਮੀਟਿੰਗ ਅਤੇ ਲਗਾਏ ਸੈਮੀਨਾਰ।
ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) - ਸ਼੍ਰੀ ਅਮਨਦੀਪ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਟ੍ਰੈਫਿਕ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਹਿਕਮਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਤਲੀਘਰ ਬਜਾਰ ਵਿੱਚ ਦੋ ਪਹੀਆ ਵਹੀਕਲਾਂ ਦੀ ਪਾਰਕਿੰਗ ਲਈ ਪੀਲੀਆਂ ਲਾਈਨਾਂ ਲਗਵਾਈਆਂ ਗਈਆਂ ਤੇ ਨਜਾਇਜ ਇੰਨਕਰੋਚਮੈਂਟਾਂ ਹਟਾਕੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ। ਬੱਸ ਸਟੈਂਡ ਏਰੀਆ ਵਿੱਚ ਆਟੋ ਰਿਕਸ਼ਾ ਡਰਾਇਵਰਾਂ ਅਤੇ ਰੇਹੜੀ ਫੜੀ ਵਾਲਿਆਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾ ਨੂੰ ਆਟੋ ਰਿਕਸ਼ਾ ਤੇ ਰੇਹੜੀਆਂ ਵਾਸਤੇ ਸੂਰਜ, ਚੰਦਾ ਸਿਨੇਮਾ ਦੇ ਪਾਸ ਕਾਰਪੋਰੇਸ਼ਨ ਵੱਲੋ ਅਲਾਟ ਕੀਤੀ ਗਈ ਜਗ੍ਹਾ ਪਰ ਸ਼ਿਫਟ ਹੋਣ ਸਬੰਧੀ ਦੱਸਿਆ ਗਿਆ।
ਗੁਰਦੁਆਰਾ ਸ਼੍ਰੀ ਸ਼ਹੀਦਾਂ ਸਾਹਿਬ ਦੇ ਆਸ-ਪਾਸ ਦੇ ਏਰੀਆ ਵਿੱਚ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵੱਲੋ ਕੀਤੀਆਂ ਗਈਆਂ ਨਜਾਇਜ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁਟਪਾਥਾਂ ਤੇ ਨਾ ਰੱਖਣ। ਇਸ ਸਬੰਧੀ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣਾ ਸਮਾਨ ਸੜਕਾਂ/ਫੁਟਪਾਥਾਂ ਤੋ ਹਟਾ ਲੈਣ। ਇਸ ਤੋ ਇਲਾਵਾ ਆਟੋ ਰਿਕਸ਼ਾ ਚਲਾਕਾਂ/ਸਕੂਲ ਵੈਨਾਂ ਦੇ ਡਰਾਇਵਰਾਂ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। 

Ads on article

Advertise in articles 1

advertising articles 2

Advertise