-->
ਗੈਰ-ਕਾਨੂੰਨੀ ਇੰਨਕਰੋਚਮੈਂਟਾਂ ਦੇ ਖਿਲਾਫ ਚਲਾਇਆ ਗਿਆ ਸਪੈਸ਼ਲ ਅਭਿਆਨ

ਗੈਰ-ਕਾਨੂੰਨੀ ਇੰਨਕਰੋਚਮੈਂਟਾਂ ਦੇ ਖਿਲਾਫ ਚਲਾਇਆ ਗਿਆ ਸਪੈਸ਼ਲ ਅਭਿਆਨ

ਗੈਰ-ਕਾਨੂੰਨੀ ਇੰਨਕਰੋਚਮੈਂਟਾਂ ਦੇ ਖਿਲਾਫ ਚਲਾਇਆ ਗਿਆ ਸਪੈਸ਼ਲ
ਅਭਿਆਨ।
ਅੰਮ੍ਰਿਤਸਰ, 12 ਦਸੰਬਰ (ਸੁਖਬੀਰ ਸਿੰਘ) - ਸ਼੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ,ਏ.ਡੀ.ਸੀ.ਪੀ ਟ੍ਰੈਫਿਕ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਰ-ਕਾਨੂੰਨੀ ਇੰਨਕਰੋਚਮੈਂਟਾਂ ਦੇ ਖਿਲਾਫ ਚੱਲ ਰਹੇ ਅਭਿਆਨ ਤਹਿਤ ਮਹਿਕਮਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਥਾਣਾ ਬੀ-ਡਵੀਜਨ ਤੱਕ ਅਤੇ ਰਾਮਸਰ ਏਰੀਆ ਵਿੱਚ ਨਜਾਇਜ ਇੰਨਕਰੋਚਮੈਂਟਾਂ ਹਟਾਕੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ। ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਪਰ ਨਾ ਲਗਾਉਣ ਤੇ ਵਹੀਕਲ ਇੱਕ ਲਾਈਨ ਵਿੱਚ ਪਾਰਕ ਕਰਨ। ਜੇਕਰ ਕਿਸੇ ਵੱਲੋ ਦੁਕਾਨਾਂ ਦਾ ਸਮਾਨ ਬਾਹਰ ਲਗਾਇਆ ਗਿਆ ਤਾਂ ਉਹਨਾ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸੜਕਾਂ ਪਰ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਇਸ ਤੋ ਇਲਾਵਾ ਪੁਤਲੀਘਰ ਚੌਕ ਵਿਖੇ ਪਹਿਲਾਂ ਦਿੱਤੀ ਗਈ ਵਾਰਨਿੰਗ ਤੋ ਬਾਅਦ ਅੱਜ ਬਜਾਰ ਵਿੱਚ ਗਲਤ ਪਾਰਕ ਕੀਤੇ ਗਏ ਵਹੀਕਲਾਂ ਦੇ ਚਲਾਨ ਕੀਤੇ ਗਏ ਤੇ ਟਰੈਫਿਕ ਨੂੰ ਰੈਗੁਲੇਟ ਕੀਤਾ ਗਿਆ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਵਿੱਚ ਟਰੈਫਿਕ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ।

Ads on article

Advertise in articles 1

advertising articles 2

Advertise