-->
ਏ.ਡੀ.ਜੀ.ਪੀ.ਅਤੇ  ਕਮਿਸ਼ਨਰੇਟ ਪੁਲਿਸ ਵਲੋ ਰੇਲਵੇ ਸਟੇਸ਼ਨ ਅਤੇ ਬੱਸ ਸਟੈਡ ਵਿੱਖੇ ਚਲਾਇਆ ਗਿਆ ਸਰਪਰਾਈਜ਼ ਸਪੈਸ਼ਲ ਸਰਚ ਅਭਿਆਨ

ਏ.ਡੀ.ਜੀ.ਪੀ.ਅਤੇ ਕਮਿਸ਼ਨਰੇਟ ਪੁਲਿਸ ਵਲੋ ਰੇਲਵੇ ਸਟੇਸ਼ਨ ਅਤੇ ਬੱਸ ਸਟੈਡ ਵਿੱਖੇ ਚਲਾਇਆ ਗਿਆ ਸਰਪਰਾਈਜ਼ ਸਪੈਸ਼ਲ ਸਰਚ ਅਭਿਆਨ

ਏ.ਡੀ.ਜੀ.ਪੀ.ਅਤੇ ਕਮਿਸ਼ਨਰੇਟ ਪੁਲਿਸ ਵਲੋ ਰੇਲਵੇ ਸਟੇਸ਼ਨ ਅਤੇ ਬੱਸ
ਸਟੈਡ ਵਿੱਖੇ ਚਲਾਇਆ ਗਿਆ ਸਰਪਰਾਈਜ਼ ਸਪੈਸ਼ਲ ਸਰਚ ਅਭਿਆਨ 
ਅੰਮ੍ਰਿਤਸਰ, 23 ਦਸੰਬਰ (ਬਿਉਰੋ/ਸੁਖਬੀਰ ਸਿੰਘ) - ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਪਰ ਨਸ਼ਾ ਤਸਕਰਾਂ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਸਰਚ ਅਪ੍ਰੇਸ਼ਨ ਚਲਾਇਆ ਗਿਆ। ਸ੍ਰੀ ਐਮ.ਐਫ.ਫਾਰੂਕੀ, ਆਈ.ਪੀ.ਐਸ. ਮਾਨਯੋਗ ਏ.ਡੀ.ਜੀ.ਪੀ ਸਟੇਟ ਆਰਮਡ ਪੁਲਿਸ, (ਐਸ.ਏ.ਪੀ) ਪੰਜਾਬ ਦੀ ਅਗਵਾਈ ਅਤੇ ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ. ਡੀ.ਸੀ.ਪੀ ਲਾਅ-ਐਡ-ਆਰਡਰ, ਅੰਮ੍ਰਿਤਸਰ ਦੀ ਸੁਪਰਵੀਜ਼ਨ ਹੇਠ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਵਿਖੇ ਸਿਟੀ ਸੀਲਿੰਗ ਪਲਾਨ ਤਹਿਤ ਸ਼ਹਿਰ ਦੇ ਅੰਦਰੂਨ/ਬਾਹਰਵਾਰ 30 ਪੁਆਇੰਟਾਂ ਪਰ ਸਪੈਸ਼ਲ ਨਾਕਾਬੰਦੀ ਕਰਕੇ ਟ੍ਰਿਪਲ ਰਾਈਡਿੰਗ, ਬਿੰਨਾਂ ਨੰਬਰ ਪਲੇਟ ਅਤੇ ਬੂਲਟ ਮੋਟਰਸਾਈਕਲਾਂ ਰਾਂਹੀ ਪਟਾਕੇ ਮਾਰਨ ਵਾਲੇ ਵਹੀਲਕਾਂ ਦੀ ਚੈਕਿੰਗ ਕੀਤੀ ਗਈ।
ਇਸ ਸਪੈਸ਼ਲ ਅਭਿਆਨ ਵਿੱਚ ਏ.ਡੀ.ਸੀ.ਪੀ. ਏ.ਸੀ.ਪੀ. ਮੁੱਖ ਅਫਸਰ ਥਾਣਾ, ਇੰਚਾਰਜ਼ ਚੌਂਕੀ, ਸਵੈਟ ਟੀਮਾਂ ਸਮੇਤ 450 ਪੁਲਿਸ ਫੋਰਸ ਵੱਲੋ ਸਵੇਰੇ 11 ਵਜੇ ਤੋ ਸ਼ਾਮ 4 ਵਜੇ ਤੱਕ ਚੈਕਿੰਗ ਕੀਤੀ ਗਈ ਰੇਲਵੇ ਸਟੇਸ਼ਨ ਵਿੱਖੇ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਏ.ਸੀ.ਪੀ ਅਤੇ ਮੁੱਖ ਅਫਸਰ ਥਾਣਾ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਵੱਲੋ ਰੇਲਵੇ ਸਟੇਸ਼ਨ ਦੇ ਅੰਦਰ ਅਤੇ ਬਾਹਰਵਾਰ ਏਰੀਆ ਦੀ ਘੇਰਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਉਹਨਾਂ ਦੇ ਸਮਾਨ ਬੰਗ ਵਗੈਰਾ ਦੀ ਮੈਟਲ ਡਿਟਕਟਰ ਅਤੇ ਸਨੀਫਰ ਡੋਗ ਰਾਂਹੀ ਚੈਕਿੰਗ ਕਰਕੇ ਪੁੱਛਗਿੱਛ ਕੀਤੀ ਗਈ। ਬੱਸ ਸਟੈਂਡ ਵਿਖੇ ਏ.ਡੀ.ਸੀ.ਪੀ ਸਿਟੀ-3 ਦੇ ਏ.ਸੀ.ਪੀ. ਅਤੇ ਮੁੱਖ ਅਫਸਰ ਥਾਣਾ, ਸਵੈਟ ਟੀਮਾਂ ਸਮੇਤ ਪੁਲਿਸ ਫੋਰਸ ਵੱਲੋ ਬੱਸ ਸਟੈਂਡ ਦੇ ਆਲੇ-ਦੁਆਲੇ ਅਤੇ ਬੱਸਾਂ ਸਟੈਂਡ ਅੰਦਰ ਲੱਗੇ ਸਟਾਲਾਂ/ਦੁਕਾਨਾ ਦੀ ਚੈਕਿੰਗ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ, ਆਸ-ਪਾਸ ਦੇ ਗੈਸਟ ਹਾਊਸ/ਹੋਟਲਾਂ ਦੀ ਚੈਕਿੰਗ ਕੀਤੀ ਗਈ ਏ.ਡੀ.ਜੀ.ਪੀ ਨੇ ਕਿਹਾ ਸਰਚ ਅਭਿਆਨ ਦਾ ਮੁੱਖ ਮਕਸਦ ਮਾੜੇ ਅਨਸਰਾਂ ਵਿੱਚ ਖੌਫ ਪੈਦਾ ਕਰਨਾ ਹੈ ਅਤੇ ਪਬਲਿਕ ਵਿੱਚ ਸੁਰੱਖਿਆ ਦੀ ਭਾਵਨਾਂ ਵੀ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਵਧੀਆਂ ਤਾਲਮੇਲ ਬਣਿਆ ਰਹੇ ਤੇ ਪਬਲਿਕ ਦੀ ਮੱਦਦ ਨਾਲ ਨਸ਼ਾਂ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਆਮਪਬਲਿਕ ਨੂੰ ਅਪੀਲ ਵੀ ਕੀਤੀ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾਂ ਨੂੰ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ। ਇਸਤੋ, ਇਲਾਵਾ ਨਸ਼ਾਂ ਤੱਸਕਰਾਂ ਜਾਂ ਮਾੜੇ ਅਨਸਰਾਂ ਬਾਰੇ ਕਿਸੇ ਕਿਸਮ ਦੀ ਕੋਈ ਸੂਚਨਾਂ ਜਾਂ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ, ਜੋ ਮਿਲੀ ਸੂਚਨਾਂ ਦੇ ਅਧਾਰ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਨਾਮ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।

Ads on article

Advertise in articles 1

advertising articles 2

Advertise