-->
ਹੈਰੀਟੇਜ ਸਟਰੀਟ ਨੂੰ ਨਵਾ ਰੂਪ ਦੇਣ ਦਾ ਕੰਮ ਹੋਇਆ ਸ਼ੁਰੂ

ਹੈਰੀਟੇਜ ਸਟਰੀਟ ਨੂੰ ਨਵਾ ਰੂਪ ਦੇਣ ਦਾ ਕੰਮ ਹੋਇਆ ਸ਼ੁਰੂ

ਹੈਰੀਟੇਜ ਸਟਰੀਟ ਨੂੰ ਨਵਾ ਰੂਪ ਦੇਣ ਦਾ ਕੰਮ
ਹੋਇਆ ਸ਼ੁਰੂ
ਅੰਮ੍ਰਿਤਸਰ, 17 ਦਸੰਬਰ (ਬਿਉਰੋ/ਸੁਖਬੀਰ ਸਿੰਘ) - ਹੈਰਿਟੇਜ ਸਟਰੀਟ ਜਿਸਦਾ ਉਦਘਾਟਨ 26 ਅਕਤੂਬਰ 2016 ਨੂੰ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਕੀਤਾ ਗਿਆ ਸੀ ਅਤੇ ਹੁਣ ਛੇ ਸਾਲ ਬਾਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਟੂਰਿਜ਼ਮ ਮੰਤਰੀ ਅਨਮੋਲ ਗਗਨ ਮਾਨ ਵਲੋ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੌਣ ਤੋ ਬਾਦ ਹੈਰੀਟੇਜ ਸਟਰੀਟ ਦਾ ਦੌਰਾ ਕਰਨ ਉਪਰੰਤ ਕੁਝ ਖਾਮੀਆ ਨੋਟ ਕੀਤੀਆ ਸੀ ਅਤੇ ਉਹਨਾ ਵਿਚ ਸੁਧਾਰ ਅਤੇ ਹੈਰੀਟੇਜ ਸਟਰੀਟ ਨੂੰ ਨਵਾ ਰੂਪ ਦੇਣ ਲਈ ਉਥੇ ਨਵਾਂ ਪੈਂਟ, ਸਾਫ ਸਫਾਈ ਅਤੇ ਵਿਰਾਸਤੀ ਦਿਖ ਦਾ ਨਵੀਨੀਕਰਨ ਕਰਨ ਸੰਬਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਉਪਰ ਅਮਲ ਕਰਦਿਆ ਟੂਰਿਜ਼ਮ ਵਿਭਾਗ ਦੇ ਅਧਿਕਾਰੀਆ ਵਲੋ ਹੈਰੀਟੇਜ ਸਟਰੀਟ ਦੇ ਨਵੀਨੀਕਰਨ ਨੂੰ ਲੈ ਕੇ ਜਿਥੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਹੈਰਿਟੇਜ ਸਟਰੀਟ ਵਿਖੇ ਪੈਂਟ, ਮੀਨਾਕਾਰੀ,
ਸਾਫ ਸਫਾਈ ਅਤੇ ਹੋਰ ਕਾਰਜਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਜਿਸ ਸੰਬਧੀ ਜਾਣਕਾਰੀ ਦਿੰਦਿਆ ਟੂਰਿਜ਼ਮ ਵਿਭਾਗ ਦੇ ਮੈਨੇਜਰ ਪ੍ਰਦੀਪ ਸਿੰਘ ਅਤੇ ਇੰਜੀਨੀਅਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਹੈਰੀਟੇਜ ਸਟਰੀਟ ਜਿਥੇ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੌਣ ਆਉਣ ਵਾਲੀਆ ਸੰਗਤਾ ਲਖਾ ਦੀ ਗਿਣਤੀ ਵਿਚ ਗੁਜਰਦਿਆ ਹਨ ਜਿਸਦੇ ਚਲਦੇ ਇਸ ਦੀ ਸਾਫ ਸਫਾਈ ਅਤੇ ਨਵੀਨੀਕਰਨ ਲਈ ਪੰਜਾਬ ਸਰਕਾਰ ਦੇ ਆਦੇਸ਼ਾ ਉਪਰ ਸਾਡੀ ਸਾਰੀ ਟੀਮ ਜਮੀਨੀ ਪਧਰ ਤੇ ਰਾਤ ਦਿਨ ਕੰਮ ਕਰ ਰਹੀ ਹੈ ਅਤੇ ਜਲਦ ਹੀ ਅਸੀ ਰੰਗ ਰੌਗਨ ਅਤੇ ਸਫਾਈ ਦੇ ਕਾਰਜ ਪੁਰੇ ਕਰਨ ਵਿਚ ਲਗੇ ਹਾ ਅਤੇ ਹੈਰੀਟੇਜ ਸਟਰੀਟ ਦੀ ਵਿਰਾਸਤੀ ਦਿਖ ਵਿਚ ਕੋਈ ਵੀ ਬਦਲਾਅ ਨਹੀ ਕੀਤਾ ਜਾ ਰਿਹਾ ਸਗੋ ਪਹਿਲਾ ਵਾਂਗ ਹੀ ਰੰਗੇ ਜਾ ਰਹੇ ਹਨ ਅਤੇ ਦੁਕਾਨਦਾਰਾ ਕੋਲੋ ਵੀ ਅਸੀ ਸਹਿਯੋਗ ਦੀ ਮੰਗ ਕੀਤੀ ਹੈ ਕਿ ਉਹ ਵੀ ਹੈਰੀਟੇਜ ਸਟਰੀਟ ਦੀ ਸੁੰਦਰੀਕਰਨ ਵਿਚ ਸਹਿਯੋਗ ਕਰ ਸਾਫ ਸਫਾਈ ਦਾ ਧਿਆਨ ਰੱਖਣ।

Ads on article

Advertise in articles 1

advertising articles 2

Advertise