-->
ਏਐਸਆਈ ਪ੍ਰਵੀਨ ਕੁਮਾਰ ਚੌਂਕੀ ਕਬੀਰ ਪਾਰਕ ਇਚਾਰਜ ਨਿਯੁਕਤ

ਏਐਸਆਈ ਪ੍ਰਵੀਨ ਕੁਮਾਰ ਚੌਂਕੀ ਕਬੀਰ ਪਾਰਕ ਇਚਾਰਜ ਨਿਯੁਕਤ

ਏਐਸਆਈ ਪ੍ਰਵੀਨ ਕੁਮਾਰ ਚੌਂਕੀ ਕਬੀਰ ਪਾਰਕ
ਇਚਾਰਜ ਨਿਯੁਕਤ 
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) - ਏਐਸਆਈ ਪ੍ਰਵੀਨ ਕੁਮਾਰ ਨੇ ਪੁਲਿਸ ਚੌਂਕੀ ਕਬੀਰ ਪਾਰਕ ਦਾ ਚਾਰਜ ਸੰਭਾਲਦਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹਾ ਪੁਲਿਸ ਕਮਿਸ਼ਨਰ ਸ. ਜਸਕਰਨ ਸਿੰਘ, ਏਡੀਸੀਪੀ ਸਿਟੀ-1 ਡਾ. ਮਹਿਤਾਬ ਸਿੰਘ, ਏਸੀਪੀ ਸ. ਸਰਬਜੀਤ ਸਿੰਘ ਅਤੇ ਥਾਣਾ ਇਸਲਾਮਬਾਅਦ ਦੇ ਐਸਐਚਓ ਸ਼੍ਰੀ ਪ੍ਰਨੀਤ ਸਿੰਘ ਢਿੱਲੋਂ ਦੀਆਂ ਸਖਤ ਹਤਾਇਤਾ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਡੀ ਮੁਹਿਮ ਤਹਿਤ ਇਲਾਕੇ ਵਿਚ ਕਿਸੇ ਮਾੜੇ ਅਨਸਰ ਅਤੇ ਨਸ਼ਾ ਤਸਕਰ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਵੱਲੋਂ ਜਿਥੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਪੂਰੀ ਤਰ੍ਹਾਂ ਬਾਜ ਅੱਖ ਰੱਖੀ ਜਾ ਰਹੀ ਹੈ ਉਥੇ ਵੱਖ-ਵੱਖ ਪੁਲਿਸ ਨਾਕਿਆਂ ਤੇ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਨਤਾ ਦੀ ਜਾਨ ਮਾਲ ਦੀ ਰਾਖੀ ਲਈ ਵੱਚਨਬੱਧ ਹੈ ਅਤੇ ਨਸ਼ਾ ਤਸਕਰਾਂ ਦੀਆਂ ਜੜ੍ਹਾਂ ਪੁੱਟਣ ਲਈ ਜਨਤਾ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ। ਚੋਕੀ ਇੰਚਾਰਜ ਪ੍ਰਵੀਨ ਕੁਮਾਰ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ ਆਉਣ ਨਹੀਂ ਤਾਂ ਕਾਨੂੰਨ ਅਨੁਸਾਰ ਉਨ੍ਹਾਂ ਤੇ ਸਖਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਉਨਾਂ ਅਖੀਰ ਵਿਚ ਇਲਾਕਾ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆ ਕਿਹਾ ਕਿ ਉਹ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦੇਣ ਤਾਂ ਜੋ ਇਲਾਕੇ ਵਿਚ ਅਮਨ ਸ਼ਾਂਤੀ ਬਹਾਲ ਕੀਤੀ ਜਾ ਸਕੇ। 

Ads on article

Advertise in articles 1

advertising articles 2

Advertise