-->
ਡੈਮੋਕਰੇਟਿਕ ਆਫਿਸਰਜ਼ ਫਰੰਟ ਵੱਲੋਂ ਚੋਣ ਮਨੋਰਥ ਪੱਤਰ ਜਾਰੀ।

ਡੈਮੋਕਰੇਟਿਕ ਆਫਿਸਰਜ਼ ਫਰੰਟ ਵੱਲੋਂ ਚੋਣ ਮਨੋਰਥ ਪੱਤਰ ਜਾਰੀ।

ਡੈਮੋਕਰੇਟਿਕ ਆਫਿਸਰਜ਼ ਫਰੰਟ ਵੱਲੋਂ ਚੋਣ ਮਨੋਰਥ
ਪੱਤਰ ਜਾਰੀ।
ਸਹਾਇਕ ਰਜਿਸਟਰਾਰ ਦੀ ਪੱਕੀ ਅਸਾਮੀ ਅਤੇ ਪ੍ਰੋਗਰਾਮਾਂ ਦੀਆਂ ਪ੍ਰੋਮੋਸ਼ਨਾਂ ਜਲਦ ਕਰਵਾਈਆਂ ਜਾਣਗੀਆਂ: ਭਾਰਦਵਾਜ, ਮਨਵਿੰਦਰ
ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ 2023 ਦੀਆਂ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਤੇਜ ਕਰਦਿਆਂ ‘ਡੈਮੋਕਰੇਟਿਕ ਆਫਿਸਰਜ਼ ਫਰੰਟ ਦੇ ਪ੍ਰਧਾਨ ਉਮੀਦਵਾਰ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਪ੍ਰੈਸ ਰੀਲੀਜ਼ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਅਤੇ ਵੱਖ-ਵੱਖ ਵਿਭਾਗਾਂ ਵਿਚ ਨਿਜੀ ਪਹੁੰਚ ਕਰਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਵਿਚ ਉਨ੍ਹਾਂ ਵੱਲੋਂ ਵਾਅਦਾ ਕੀਤਾ ਜਾ ਰਿਹਾ ਹੈ ਕਿ ਸਹਾਇਕ ਰਜਿਸਟਰਾਰ ਦੀ ਅਸਾਮੀ ਤੇ ਪੱਕੀ ਭਰਤੀ ਬਹਾਲ ਕਰਵਾਈ ਜਾਵੇਗੀ, ਪ੍ਰੋਗਰਾਮਾਂ ਦੀਆਂ ਪ੍ਰੋਮੋਸ਼ਨਾਂ ਵੀ ਅਥਾਰਟੀ ਨਾਲ ਗੱਲ ਕਰਕੇ ਜਲਦ ਕਰਵਾਈਆਂ ਜਾਣਗੀਆਂ। ਡੈਮੋਕਰੇਟਿਕ ਫਰੰਟ ਪਹਿਲਾਂ ਵੀ 2 ਸਾਲ ਐਸੋਸੀਏਸ਼ਨ ਤੇ ਕਾਬਜ਼ ਰਿਹਾ ਹੈ, ਉਨ੍ਹਾਂ ਦੱਸਿਆ ਕਿ ਜਿੱਥੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਹਾਂ ਪੱਖੀ ਵਤੀਰਾ ਰੱਖਦੇ ਹਨ ਉੱਥੇ ਅਫਸਰਾਂ ਦੀਆਂ ਮੰਗਾਂ ਬਾਰੇ ਵੀ ਉਨ੍ਹਾਂ ਦੀ ਸੋਚ ਹਾਂ ਪੱਖੀ ਹੈ ਇਸ ਲਈ ਚੋਣ ਜਿੱਤ ਕੇ ਉਨ੍ਹਾਂ ਦੀ ਪਾਰਟੀ ਅਫਸਰ ਸਾਹਿਬਾਨ ਦੀਆਂ ਰੁਕੀਆਂ ਤਰੱਕੀਆਂ ਕਰਵਾਉਣ ਵਿਚ ਕਾਮਯਾਬ ਰਹੇਗੀ। ਡੈਮੋਕਰੇਟਿਕ ਆਫਿਸਰਜ ਫਰੰਟ ਵੱਲੋਂ ਚੋਣ ਮੈਦਾਨ ਵਿਚ ਪ੍ਰਧਾਨ ਉਮੀਦਵਾਰ ਵਜੋਂ ਸ੍ਰੀ. ਰਜ਼ਨੀਸ਼ ਭਾਰਦਵਾਜ ਨਿਗਰਾਨ ਵਿਦੇਸ਼ੀ ਭਾਸ਼ਾਵਾਂ ਵਿਭਾਗ, ਉਪ ਪ੍ਰਧਾਨ ਵਜੋਂ ਸ੍ਰ. ਜਗੀਰ ਸਿੰਘ ਸਹਾਇਕ ਰਜਿਸਟਰਾਰ ਕਾਲਜਾਂ, ਸ੍ਰ. ਮਨਵਿੰਦਰ ਸਿੰਘ ਸਹਾਇਕ ਰਜਿਸਟਰਾਰ ਜਨਰਲ ਸ਼ਾਖਾ, ਸ੍ਰੀ ਵਿਪਨ ਕੁਮਾਰ ਸਹਾਇਕ ਰਜਿਸਟਰਾਰ ਲੇਖਾ, ਸ੍ਰੀ ਸਤੀਸ਼ ਕੁਮਾਰ ਸਹਾਇਕ ਰਜਿਸਟਰਾਰ ਹੋਸਟਲ ਲੜਕਿਆਂ ਅਤੇ ਕਾਰਜਕਾਰੀ ਮੈਂਬਰਾਂ ਵਜੋਂ ਸ੍ਰ. ਗੁਰਮੀਤ ਥਾਪਾ ਪ੍ਰੀਖਿਆ ਸ਼ਾਖਾ 3, ਸ੍ਰੀ ਰਜ਼ਨੀਸ਼ ਮੁੜ ਮੁਲੰਕਣ ਸ਼ਾਖਾ, ਸ੍ਰ. ਸੁਖਵਿੰਦਰ ਸਿੰਘ ਲਾਲੀ ਪੰਜਾਬੀ ਵਿਭਾਗ, ਸ੍ਰੀ. ਰਾਜੇਸ਼ ਕੁਮਾਰ ਲੇਖਾ ਸ਼ਾਖਾ, ਸ੍ਰੀ ਬਲਬੀਰ ਸਿੰਘ ਕੰਸਟਰਕਸ਼ਨ ਸ਼ਾਖਾ ਅਤੇ ਸ੍ਰ. ਹਰਜੀਤ ਸਿੰਘ ਯੂਨੀਵਰਸਿਟੀ ਕਾਲਜ ਜਲੰਧਰ ਤੋਂ ਉਮੀਦਵਾਰ ਹਨ। ਇਸ ਮੌਕੇ ਤੇ ਪਾਰਟੀ ਵੱਲੋਂ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਗਿਆ। ਉਨ੍ਹਾਂ ਦੇ ਪ੍ਰਚਾਰ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਫਸਰ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੋਟਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਹੋਣ ਵਾਲੀਆਂ ਚੋਣਾਂ ਵਿਚ ‘ਗੁਲਾਬ ਦੇ ਫੁੱਲ‘ ਤੇ ਮੋਹਰਾਂ ਲਾ ਕੇ ਪਾਰਟੀ ਨੂੰ ਕਾਮਯਾਬ ਕਰਨਗੇ।

Ads on article

Advertise in articles 1

advertising articles 2

Advertise