-->
ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਦੇ ਚੋਣ ਪ੍ਰਚਾਰ ਵਿਚ ਡਟੀ "ਡੈਮੋਕਰੇਟਿਕ ਆਫਿਸਰਜ਼ ਫਰੰਟ" ਦੀ ਟੀਮ

ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਦੇ ਚੋਣ ਪ੍ਰਚਾਰ ਵਿਚ ਡਟੀ "ਡੈਮੋਕਰੇਟਿਕ ਆਫਿਸਰਜ਼ ਫਰੰਟ" ਦੀ ਟੀਮ

ਯੂਨੀਵਰਸਿਟੀ ਅਫਸਰ ਐਸੋਸੀਏਸ਼ਨ ਦੇ ਚੋਣ ਪ੍ਰਚਾਰ ਵਿਚ ਡਟੀ
"ਡੈਮੋਕਰੇਟਿਕ ਆਫਿਸਰਜ਼ ਫਰੰਟ" ਦੀ ਟੀਮ
ਹਰ ਕੇਡਰ ਹਰ ਵਰਗ ਦਾ ਮਸਲਾ ਹੱਲ ਕਰਵਾਉਣਾ ਹੀ ਹੈ ਪਾਰਟੀ ਦਾ ਅਹਿਦ: ਭਾਰਦਵਾਜ
ਅੰਮ੍ਰਿਤਸਰ, 12 ਦਸੰਬਰ (ਬਿਉਰੋ/ਸੁਖਬੀਰ ਸਿੰਘ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ਼ ਐਸੋਸੀਏਸ਼ਨ ਦੀਆਂ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਜਿੱਥੇ ਦੋਵੇਂ ਧੜੇ ਜਿੱਤ ਲਈ ਜੋਰ ਲਗਾ ਰਹੇ ਹਨ ਉੱਥੇ "ਯੂਨੀਵਰਸਿਟੀ ਡੈਮੋਕਰੇਟਿਕ ਆਫਿਸਰਜ਼ ਫਰੰਟ" ਦੀ ਟੀਮ ਜਿਸ ਦਾ ਚੋਣ ਨਿਸ਼ਾਨ "ਗੁਲਾਬ ਦਾ ਫੁੱਲ" ਹੈ ਦੀ ਸਮੁੱਚੀ ਟੀਮ ਨੂੰ ਅਫਸਰਾਂ ਵੱਲੋਂ ਜਿੱਤ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਫਰੰਟ ਦੇ ਪ੍ਰਧਾਨ ਉਮੀਦਵਾਰ ਰਜਨੀਸ਼ ਭਾਰਦਵਾਜ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਅਫਸਰਾਂ ਦੀਆਂ ਰੁਕੀਆਂ ਹੋਈਆਂ ਪ੍ਰੋਮੋਸ਼ਨਾਂ ਅਤੇ ਰੁੱਕੇ ਹੋਏ ਕੰਮਾਂ ਨੂੰ ਕਰਵਾਉਣਾ ਹੀ ਉਨ੍ਹਾਂ ਦਾ ਪਰਮ ਅਹਿਦ ਹੋਵੇਗਾ। ਰਜਨੀਸ਼ ਭਾਰਦਵਾਜ ਨੇ ਦੱਸਿਆ ਕਿ ਸਮੁੱਚੀ ਨਾਨ-ਟੀਚਿੰਗ ਕਰਮਚਾਰੀਆਂ ਨੇ ਦੋ ਸਾਲ ਡੈਮੋਕਰੇਟਿਕ ਇੰਪਲਾਈਜ ਫਰੰਟ ਦੀ ਟੀਮ ਨੂੰ ਸੱਤਾ ਤੇ ਕਾਬਜ ਰੱਖਿਆ ਸੀ ਅਤੇ ਉਨ੍ਹਾਂ ਦਾ ਦੋ ਸਾਲ ਸਕੱਤਰ ਹੋਣ ਦਾ ਫਾਇਦਾ ਅਫਸਰ ਐਸੋਸੀਏਸ਼ਨ ਨੂੰ ਪੂਰਾ ਮਿਲੇਗਾ ਕਿਉਂਕਿ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵਿਚ ਜਿੱਥੇ ਉਨ੍ਹਾਂ ਵੱਲੋਂ ਯੂਨੀਵਰਸਿਟੀ ਉਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਜਿੱਥੇ ਬੇਸੁਮਾਰ ਕੰਮ ਕਰਵਾਏ ਗਏ ਸਨ ਉਵੇਂ ਹੀ ਅਫਸਰ ਐਸੋਸੀਏਸ਼ਨ ਵਿਚ ਅਫਸਰਾਂ ਦੀਆਂ ਮੁਸ਼ਕਿਲਾਂ ਜਿਵੇਂ ਕਿ ਸਹਾਇਕ ਰਜਿਸਟਰਾਰਾਂ ਨੂੰ ਬਣਦੀ ਪ੍ਰਮੋਸ਼ਨ ਦਿਵਾਉਣਾ, ਸਹਾਇਕ ਰਜਿਸਟਰਾਰਾਂ ਨੂੰ 6600 ਦਾ ਗਰੇਡ ਦਿਵਾਉਣਾ, ਡਿਪਟੀ ਰਜਿਸਟਰਾਰ ਦੇ ਗਰੇਡ ਵਿਚ ਵਾਧਾ ਕਰਵਾਉਣ, ਸਹਾਇਕ ਲਾਇਬ੍ਰੇਰੀਅਨ ਅਤੇ ਪ੍ਰੋਗਰਾਮਰਾਂ ਦੀ ਉਚੇਰੀ ਗਰੇਡਾਂ ਵਿਚ ਪਲੇਸਮੈਂਟ ਕਰਵਾਉਣਾ। 
ਡੈਮੋਕਰੇਟਿਕ ਆਫਿਸਰਜ਼ ਫਰੰਟ ਦੇ ਉਮੀਦਵਾਰ ਅਤੇ ਸਮਰੱਥਕ ਚੋਣ ਪ੍ਰਚਾਰ ਦੌਰਾਨ।
ਇਹ ਕੰਮ ਪੰਜਾਬ ਸਰਕਾਰ ਤੋਂ ਜਲਦ ਤੋਂ ਜਲਦ ਹੱਲ ਕਰਵਾਏ ਜਾਣਗੇ। ਜਿੱਥੇ ਰਜ਼ਨੀਸ਼ ਭਾਰਦਵਾਜ ਆਫਿਸਰ ਐਸੋਸੀਏਸ਼ਨ ਵਿਚ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ ਉੱਥੇ ਆਮ ਆਦਮੀ ਪਾਰਟੀ ਦੇ ਵਿਚ ਵੀ ਉਹ ਪਾਰਟੀ ਦੇ ਸਰਗਰਮ ਮੈਂਬਰ ਹਨ ਅਤੇ ਉਸ ਦਾ ਫਾਇਦਾ ਆਫਿਸਰਜ਼ ਐਸੋਸੀਏਸ਼ਨ ਦੇ ਅਫਸਰਾਂ ਨੂੰ ਜ਼ਰੂਰ ਹੋਵੇਗਾ। ਸਕੱਤਰ ਮਨਵਿੰਦਰ ਸਿੰਘ ਨੇ ਦੱਸਿਆ ਕਿ ਜਲਦ ਹੀ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਪੁਰਾਣੀ ਪੈਂਨਸ਼ਨ ਸਕੀਮ ਬਹਾਲ ਕਰਵਾਈ ਜਾਵੇਗੀ ਜਿਸ ਵਿਚ ਸਾਲ 2004 ਤੋਂ ਬਾਅਦ ਵਿਚ ਆਉਂਦੇ ਅਫਸਰਾਂ ਨੂੰ ਪੁਰਾਣੀ ਪੈਂਨਸ਼ਨ ਦਿਵਾਉਣਾ ਅਤੇ ਜੋ ਅਫਸਰ ਪੁਰਾਣੀ ਪੈਂਨਸ਼ਨ ਦੀ ਆਪਸ਼ਨ ਭਰਨ ਤੋਂ ਵਾਝੇ ਰਹਿ ਗਏ ਸਨ ਉਨ੍ਹਾਂ ਦੀ ਆਪਸ਼ਨ ਦੁਬਾਰਾ ਖੁਲਵਾਈ ਜਾਵੇਗੀ। LTC ਦੀ ਸੁਵਿਧਾ ਵੀ ਅਫਸਰਾਂ ਨੂੰ ਮਿਲੇਗੀ। ਪ੍ਰਬੰਧਕੀ ਬਲਾਕ ਅਤੇ ਲਾਇਬ੍ਰੇਰੀ ਵਿਚ ਕੰਮ ਕਰਕੇ ਸਹਾਇਕ ਰਜਿਸਟਰਾਰ ਅਤੇ ਸਹਾਇਕ ਲਾਇਬ੍ਰੇਰੀਅਨ ਨੂੰ ਗਰਮੀ ਤੋਂ ਰਾਹਤ ਦਿਵਉਂਣ ਲਈ AC ਮੁਹਾਇਆ ਕਰਵਾਏ ਜਾਣਗੇ। ਉਸ ਦੇ ਨਾਲ ਹੀ ਯੂਨੀਵਰਸਿਟੀ ਅਫਸਰਾਂ ਨੂੰ ਯੂਨੀਵਰਸਿਟੀ ਕੈਂਪਸ ਵਿਚ A, B ਅਤੇ C ਕਲਾਸ ਘਰਾਂ ਦੀ ਅਲਾਟਮੈਂਟ ਵੀ ਕਰਵਾਈ ਜਾਵੇਗੀ, ਯੂਨੀਵਰਸਿਟੀ ਵਸਨੀਕਾਂ ਨੂੰ ਪੰਜਾਬ ਸਰਕਾਰ ਦੀ ਤਰਜ਼ ਤੇ 600 ਯੂਨਿਟ ਬਿਜਲੀ ਮੁਆਫ ਕਰਵਾਈ ਜਾਵੇਗੀ ਅਤੇ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਸਹਾਇਕ ਇੰਜੀਨਿਅਰਾਂ ਦੀ SDO ਵਜੋਂ ਪੱਕੀ ਪਲੇਸਮੈਂਟ ਉਨ੍ਹਾਂ ਦੀ ਪਾਰਟੀ ਵੱਲੋਂ ਕਰਵਾਈ ਜਾਵੇਗੀ। ਇਸ ਮੌਕੇ ਤੇ ਡੈਮੋਕਰੇਟਿਕ ਆਫਿਸਰਜ ਫਰੰਟ ਦੇ ਉਪ ਪ੍ਰਧਾਨ ਸ੍ਰ. ਜਗੀਰ ਸਿੰਘ, ਸਕੱਤਰ ਸ੍ਰ. ਮਨਵਿੰਦਰ ਸਿੰਘ, ਸਝੁੰਕਤ ਸਕੱਤਰ ਸ੍ਰੀ ਵਿਪਨ ਕੁਮਾਰ, ਖਜ਼ਾਨਚੀ ਸ੍ਰੀ ਸਤੀਸ਼ ਕੁਮਾਰ ਅਤੇ ਕਾਰਜਕਾਰੀ ਮੈਂਬਰ ਸ੍ਰ. ਗੁਰਮੀਤ ਥਾਪਾ ਪ੍ਰੀਖਿਆ ਸ਼ਾਖਾ 3, ਸ੍ਰੀ ਰਜ਼ਨੀਸ਼ ਮੁੜ ਮੁਲੰਕਣ ਸ਼ਾਖਾ, ਸ੍ਰ. ਸੁਖਵਿੰਦਰ ਸਿੰਘ ਲਾਲੀ ਪੰਜਾਬੀ ਵਿਭਾਗ, ਸ੍ਰੀ. ਰਾਜੇਸ਼ ਕੁਮਾਰ ਲੇਖਾ ਸ਼ਾਖਾ, ਸ੍ਰੀ ਬਲਬੀਰ ਸਿੰਘ ਕੰਸਟਰਕਸ਼ਨ ਸ਼ਾਖਾ, ਸ੍ਰ. ਹਰਜੀਤ ਸਿੰਘ ਯੂਨੀਵਰਸਿਟੀ ਕਾਲਜ ਜਲੰਧਰ ਸਮੇਤ ਸ੍ਰੀਮਤੀ ਹਰਵਿੰਦਰ ਕੌਰ, ਸ੍ਰੀ ਅਮਨ ਅਰੋੜਾ, ਸ੍ਰੀ. ਨਰੇਸ਼ ਕੁਮਾਰ, ਸ੍ਰੀ ਅਸ਼ਵਨੀ ਕੁਮਾਰ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਪ੍ਰਿਆ ਅਨਮੋਲ, ਸ੍ਰੀਮਤੀ ਹਰਦੀਪ ਕੌਰ ਅਤੇ ਸ੍ਰ. ਕੁਲਜਿੰਦਰ ਸਿੰਘ ਬੱਲ ਸਮੇਤ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਅਫਸਰ ਅਤੇ ਕਰਮਚਾਰੀ ਹਾਜ਼ਰ ਸਨ।

Ads on article

Advertise in articles 1

advertising articles 2

Advertise