-->
ਪੁਲਿਸ ਸਾਂਝ ਕੇਂਦਰਾਂ ਵੱਲੋ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲੇ

ਪੁਲਿਸ ਸਾਂਝ ਕੇਂਦਰਾਂ ਵੱਲੋ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲੇ

ਪੁਲਿਸ ਸਾਂਝ ਕੇਂਦਰਾਂ ਵੱਲੋ ਕੀਤੇ ਜਾ ਰਹੇ
ਸ਼ਲਾਘਾਯੋਗ ਉਪਰਾਲੇ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) - ਪੁਲਿਸ ਸਾਂਝ ਕੇਂਦਰ ਜਿੱਥੇ ਆਮ ਪਬਲਿਕ ਨੂੰ ਪੁਲਿਸ ਨਾਲ ਸਬੰਧਤ ਕ੍ਰੀਬ 44 ਸੇਵਾਵਾਂ ਪ੍ਰਦਾਨ ਕਰ ਰਹੇ ਹਨ ਉੱਥੇ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਅਤਿ ਸ਼ਲਾਘਾਯੋਗ ਕੰਮ ਕਰ ਰਹੇ ਹਨ ਮਾਨਯੋਗ ਸ੍ਰੀਮਤੀ ਗੁਰਪ੍ਰੀਤ ਕੋਰ ਦਿਓ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਰਜ਼ ਡਵੀਜ਼ਨ ਪੰਜਾਬ ਅਤੇ ਸ: ਜਸਕਰਨ ਸਿੰਘ IPS ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਤ੍ਰਿਪਤਾ ਸੂਦ DCPO ਅੰਮ੍ਰਿਤਸਰ ਸ਼ਹਿਰ ਜੀ ਦੀ ਯੋਗ ਅਗਵਾਈ ਹੇਠ ਅੱਜ ਜਿਲ੍ਹਾ ਸਾਂਝ ਕੇਂਦਰ ਅਤੇ ਅਖਿਲ ਭਾਰਤੀਯ ਹਿਊਮਨ ਰਾਈਟਸ ਸੰਸਥਾ ਵੱਲੋ ਮੁਫਤ ਖੰਨਾ ਸਮਾਰਕ ਸਕੂਲ ਗੋਲਬਾਗ ਅੰਮ੍ਰਿਤਸਰ ਵਿਖੇ ਪੜ ਰਹੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨਾਲ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਮੌਕੇ ਇੰਸ: ਪਰਮਜੀਤ ਸਿੰਘ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਵੱਖ-ਵੱਖ ਸਾਂਝ ਕੇਂਦਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਸਾਂਝ ਫੰਡ ਵਿੱਚੋ ਗਰਮ ਕੱਪੜੇ ਅਤੇ ਸਮਾਨ ਆਦਿ ਮੁਹੱਈਆ ਕਰਾਇਆ ਜਾ ਰਿਹਾ ਹੈ। ਅੱਜ ਅਖਿਲ ਭਾਰਤੀਯ ਹਿਊਮਨ ਰਾਈਟਸ ਸੰਸਥਾ ਦੇ ਸਹਿਯੋਗ ਨਾਲ ਇਸ ਸਕੂਲ ਵਿਖੇ ਪੜ ਰਹੇ ਬੱਚਿਆਂ ਨੂੰ ਸਾਂਝ ਫੰਡ ਅਤੇ ਉਕਤ ਸੰਸਥਾ ਵੱਲੋ ਸਾਂਝੇ ਤੌਰ ਤੇ ਜਰਸੀਆਂ, ਜੁਰਾਬਾਂ, ਦਸਤਾਨੇ ਅਤੇ ਮਫਲਰ ਭੇਂਟ ਕੀਤੇ * ਗਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ: ਵਨੀਤ ਸਰੀਨ ਨੇ ਦੱਸਿਆ ਕਿ ਸਾਡੀ ਸੰਸਥਾ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਕਾਰਜ ਜਾਰੀ ਰੱਖੇਗੀ। ਇਸ ਮੌਕੇ ਸਬ ਇੰਸ: ਸਤਵੰਤ ਸਿੰਘ, ਏ.ਐਸ.ਆਈ. ਦਿਲਬਾਗ ਸਿੰਘ, ਹੌਲਦਾਰ ਨਵਦੀਪ ਸਿੰਘ, ਮਹਿਲਾ ਸਿਪਾਹੀ ਸਿੰਮੀ ਅਤੇ ਉਕਤ ਸੰਸਥਾ ਦੇ ਸਾਰੇ ਮੈਂਬਰ ਸਹਿਬਾਨ ਮੌਜੂਦ ਸਨ। ਅਖੀਰ ਵਿੱਚ ਡਾ: ਵਨੀਤ ਸਰੀਨ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਪੁਰਜ਼ੋਰ ਸਬਦਾਂ ਨਾਲ ਧੰਨਵਾਦ ਕੀਤਾ। 

Ads on article

Advertise in articles 1

advertising articles 2

Advertise