-->
ਨਜਾਇਜ ਕਬਜ਼ੇ ਕਿਸੇ ਕੀਮਤ ਤੇ ਬਰਦਾਸ਼ਤ  ਨਹੀਂ ਕੀਤੇ ਜਾਣਗੇ- ਏ ਡੀ ਸੀ ਪੀ ਅਮਨਦੀਪ ਕੌਰ

ਨਜਾਇਜ ਕਬਜ਼ੇ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ- ਏ ਡੀ ਸੀ ਪੀ ਅਮਨਦੀਪ ਕੌਰ

ਨਜਾਇਜ ਕਬਜ਼ੇ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ- ਏ ਡੀ
ਸੀ ਪੀ ਅਮਨਦੀਪ ਕੌਰ
ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ/ਕੁਲਦੀਪ ਸਿੰਘ) - ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ, ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਰ-ਕਾਨੂੰਨੀ ਕਬਜ਼ਿਆਂ ਦੇ ਖਿਲਾਫ ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਨਗਰ ਨਿਗਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਅਤੇ ਟ੍ਰੈਫ਼ਿਕ ਜੋਨ ਦੇ ਇੰਚਾਰਜਾਂ ਨਾਲ ਪੁਤਲੀਘਰ ਚੌਕ, ਰੇਲਵੇ ਸਟੇਸ਼ਨ, ਦੋਆਬਾ ਚੌਕ, ਕ੍ਰਿਸਟਲ ਚੌਕ, ਸ਼ਹੀਦਾਂ ਸਾਹਿਬ, ਚਾਟੀਵਿੰਡ ਚੌਕ,
ਸ਼ਹੀਦਾਂ ਸਾਹਿਬ ਦੇ ਸਾਹਮਣੇ, ਹਾਲ ਬਜਾਰ, ਮਾਤਾ ਲੌਗਾਂਵਾਲੀ ਚੌਕ, ਕੱਟੜਾ ਜੈਮਲ ਸਿੰਘ ਅਤੇ ਸਿਕੰਦਰੀ ਗੇਟ ਵਿਖੇ ਨਜਾਇਜ ਕਬਜ਼ਿਆਂ ਨੂੰ ਹਟਾਕੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਉਹਨਾ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਪਰ ਨਾ ਲਗਾਉਣ ਤੇ ਵਹੀਕਲ ਇਕ ਲਾਈਨ ਵਿੱਚ ਪਾਰਕ ਕਰਨ ਜੇਕਰ ਕਿਸੇ ਵੱਲੋ ਦੁਕਾਨਾਂ ਦਾ ਸਮਾਨ ਬਾਹਰ ਲਗਾਇਆ ਗਿਆ ਤਾਂ ਉਹਨਾ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸੜਕਾਂ ਪਰ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਵਿੱਚ ਟਰੈਫਿਕ ਪੁਲਿਸ ਦਾ ਸਹਿਯੋਗ ਦੇਣ ਇਸ ਮੌਕੇ ਸ੍ਰੀ ਅਨੂਪ ਕੁਮਾਰ ਟ੍ਰੈਫਿਕ ਇੰਚਾਰਜ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।।

Ads on article

Advertise in articles 1

advertising articles 2

Advertise