-->
ਮੁੱਖ ਮੰਤਰੀ ਸਾਹਿਬ ਜੀ ਸਰਕਾਰੀ ਡਾਕਟਰਾਂ ਵਲੋਂ ਕੀਤੀ ਜਾ ਰਹੀ ਪ੍ਰਾਈਵੇਟ ਪ੍ਰੈਕਟਿਸ ਉੱਪਰ ਵਿਜੀਲੈਂਸ ਵਿਭਾਗ ਕਦੋਂ ਕੱਸੇਗਾ ਸਿਕੰਜਾ

ਮੁੱਖ ਮੰਤਰੀ ਸਾਹਿਬ ਜੀ ਸਰਕਾਰੀ ਡਾਕਟਰਾਂ ਵਲੋਂ ਕੀਤੀ ਜਾ ਰਹੀ ਪ੍ਰਾਈਵੇਟ ਪ੍ਰੈਕਟਿਸ ਉੱਪਰ ਵਿਜੀਲੈਂਸ ਵਿਭਾਗ ਕਦੋਂ ਕੱਸੇਗਾ ਸਿਕੰਜਾ

ਮੁੱਖ ਮੰਤਰੀ ਸਾਹਿਬ ਜੀ ਸਰਕਾਰੀ ਡਾਕਟਰਾਂ ਵਲੋਂ ਕੀਤੀ ਜਾ ਰਹੀ ਪ੍ਰਾਈਵੇਟ
ਪ੍ਰੈਕਟਿਸ ਉੱਪਰ ਵਿਜੀਲੈਂਸ ਵਿਭਾਗ ਕਦੋਂ ਕੱਸੇਗਾ ਸਿਕੰਜਾ
ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) - ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋ ਸਰਕਾਰੀ ਵਿਭਾਗਾਂ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਰੋਜ਼ਾਨਾ ਹੀ ਕਾਫ਼ੀ ਜ਼ਿਆਦਾ ਗਿਣਤੀ ਵਿੱਚ ਭ੍ਰਿਸ਼ਟ ਅਧਿਕਾਰੀਆ ਨੂੰ ਵਿਜੀਲੈਂਸ ਵਿਭਾਗ ਵੱਲੋਂ ਕਾਬੂ ਕੀਤਾ ਜਾ ਰਿਹਾ ਪਰ ਇਥੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਨੂੰ ਸਰਕਾਰੀ ਹਸਪਤਾਲਾਂ ਵਿਚ ਨੌਕਰੀ ਕਰ ਰਹੇ ਡਾਕਟਰ ਜੌ ਸ਼ਰੇਆਮ ਪ੍ਰਾਈਵੇਟ ਪ੍ਰੇਕਟਿਸ ਕਰਕੇ ਭ੍ਰਿਸ਼ਟਾਚਾਰ ਨੂੰ ਅੰਜਾਮ ਦੇ ਰਹੇ ਹਨ ਉਹ ਨਜ਼ਰ ਨਹੀਂ ਆ ਰਹੇ ਅਜਿਹਾ ਤਾਜ਼ਾ ਮਾਮਲਾ ਗੌਰਮਿੰਟ ਮੈਡੀਕਲ ਕਾਲਜ ਦੇ ਅਧੀਨ ਆਉਂਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਰਥੋ ਵਿਭਾਗ ਵਾਰਡ ਨੰਬਰ 2 ਦੇ ਅਸਿਸਟੈਂਟ ਪ੍ਰੋਫ਼ੈਸਰ ਡਾਕਟਰ ਇਕਬਾਲ ਸਿੰਘ ਘਈ ਦਾ ਹੈ ਜੌ ਪੰਜਾਬ ਸਰਕਾਰ ਪਾਸੋ ਐਨ ਪੀ ਏ ਲੈਣ ਦੇ ਨਾਲ਼ ਆਪਣੀ ਰਿਹਾਇਸ਼ ਨਿਊ ਅੰਮ੍ਰਿਤਸਰ ਵਿਖੇ ਰੋਜ਼ਾਨਾ ਸ਼ਾਮ ਵੇਲੇ ਪ੍ਰਾਈਵੇਟ ਪ੍ਰੈਕਟਿਸ ਕਰ ਕੇ 400 ਰੁਪਏ ਮਰੀਜ ਨੂੰ ਚੈੱਕ ਅੱਪ ਕਰਨ ਦੀ ਫੀਸ ਵਸੂਲ ਰਹੇ ਹਨ ਅਤੇ ਮਰੀਜ ਦਾ ਐਮ ਆਈ ਆਰ ਕਰਵਾਉਣ ਲਈ ਆਪਣੀ ਮਰਜੀ ਦੇ ਸਕੈਨ ਸੈਂਟਰ ਵਿੱਚ ਭੇਜਿਆ ਜਾਂਦਾ ਹੈ ਜਿਸ ਨਾਲ ਸ਼ਰੇਆਮ ਭ੍ਰਿਸ਼ਟਾਚਾਰ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਸਰਕਾਰ ਪਾਸੋ ਆਪਣੀ ਇਸ ਕਮਾਈ ਨੂੰ ਲੁਕਇਆ ਜਾ ਰਿਹਾ ਹੈ ਪੱਤਰਕਾਰਾਂ ਨੂੰ ਜਾਣਕਾਰੀ ਮਿਲੀ ਸੀ ਕਿ ਡਾਕਟਰ ਇਕਬਾਲ ਸਿੰਘ ਘਈ ਪਿਛਲੇ ਸਮੇਂ ਤੋਂ ਆਪਣੇ ਘਰ ਨਿਊ ਅੰਮ੍ਰਿਤਸਰ ਵਿਖੇ ਬਣਾਏ ਹੋਏ ਪ੍ਰਾਈਵੇਟ ਕਲੀਨਿਕ ਵਿੱਚ ਸਰਕਾਰੀ ਨੌਕਰੀ ਦੇ ਨਾਲ ਪ੍ਰਾਈਵੇਟ ਪਰੈਕਟਿਸ ਵੀ ਕਰ ਰਹੇ ਹਨ ਜਿਸ ਦੇ ਚੱਲਦਿਆਂ ਪੱਤਰਕਾਰਾਂ ਵਲੋ ਇਹ ਸਭ ਘਟਨਾ ਕ੍ਰਮ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਇਕਬਾਲ ਸਿੰਘ ਘਈ ਦੀ ਪਿਛਲੇ ਸਾਲ 2021 ਦੀ ਪ੍ਰਾਈਵੇਟ ਪ੍ਰੇਕਟਿਸ ਕਰਦਿਆਂ ਦੀ ਸ਼ਿਕਾਇਤ ਲਿਖ਼ਤੀ ਰੂਪ ਵਿਚ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਗੋਰਮਿੰਟ ਮੈਡੀਕਲ ਕਾਲਜ ਦੇ ਉੱਚ ਅਧਿਕਾਰੀਆਂ ਨੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਅਤੇ ਡਾਕਟਰ ਵਲੋ ਪ੍ਰਾਈਵੇਟ ਪਰੈਕਟਿਸ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਵੇਖਿਆ ਜਾਵੇ ਤਾਂ ਸਰਕਾਰ ਦੇ ਐਨ ਪੀ ਏ ਨਾਲੋਂ ਤਾਂ ਜ਼ਿਆਦਾ ਕਮਾਈ ਸਰਕਾਰੀ ਡਾਕਟਰ ਪ੍ਰਾਈਵੇਟ ਪ੍ਰੈਕਟਿਸ ਕਰ ਕੇ ਕਰ ਲੈਂਦੇ ਹਨ ਅਜਿਹੇ ਸਰਕਾਰੀ ਡਾਕਟਰ ਜੋ ਕਿ ਪ੍ਰਾਈਵੇਟ ਪ੍ਰੈਕਟਿਸ ਕਰਦੇ ਹਨ ਉਹਨਾਂ ਦੀਆਂ ਸ਼ਿਕਾਇਤਾਂ ਕਰਨ ਤੇ ਵੀ ਸੰਬਧਤ ਵਿਭਾਗ ਦੇ ਉੱਚ ਅਧਿਕਾਰੀ ਉਹਨਾਂ ਖ਼ਿਲਾਫ਼ ਕਾਰਵਾਈ ਕਰਨ ਮੁਨਾਸਿਬ ਨਹੀਂ ਸਮਝਦੇ ਜਿਸ ਤੋਂ ਪ੍ਰਤੱਖ ਪ੍ਰਮਾਣ ਮਿਲਦਾ ਹੈ ਕਿ ਸਰਕਾਰੀ ਡਾਕਟਰਾਂ ਦੇ ਪ੍ਰਾਈਵੇਟ ਕਲੀਨਿਕ ਨੂੰ ਚਲਾਉਣ ਵਿੱਚ ਇਹਨਾਂ ਉਚ ਅਧਿਕਾਰੀਆਂ ਦੀ ਸਰਪ੍ਰਸਤੀ ਪ੍ਰਾਪਤ ਹੈ ਤਾਂ ਹੀ ਸਰਕਾਰੀ ਡਾਕਟਰਾਂ ਖ਼ਿਲਾਫ਼ ਕੋਈ ਵੀ ਉੱਚ ਅਧਿਕਾਰੀ ਕਾਰਵਾਈ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਜਦੋ ਇਸ ਬਾਰੇ ਡਾਕਟਰ ਇਕਬਾਲ ਸਿੰਘ ਘਈ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੇਕਰ ਕੋਈ ਮਰੀਜ਼ ਓਹਨਾਂ ਦੇ ਪ੍ਰਾਈਵੇਟ ਕਲੀਨਿਕ ਤੇ ਐਮਰਜੈਂਸੀ ਆ ਜਾਵੇ ਤਾਂ ਉਹ ਮਰੀਜ ਦਾ ਚੈੱਕ ਅੱਪ ਕਰ ਲੈਂਦੇ ਹਨ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਹੁਣ ਵੇਖਣਾ ਇਹ ਹੈ ਕਿ ਉੱਚ ਅਧਿਕਾਰੀਆਂ ਵਲੋ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।।

Ads on article

Advertise in articles 1

advertising articles 2

Advertise