-->
ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋ ਰਹੇ ਸਾਹਿਬਜ਼ਾਦਿਆਂ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਪ੍ਰੋਗ੍ਰਾਮ ਨਿਵੇਕਲੇ ਅਤੇ ਯਾਦਗਾਰੀ ਹੋਣਗੇ - ਡਾ. ਪੀ ਐਸ ਪਸਰੀਚਾ

ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋ ਰਹੇ ਸਾਹਿਬਜ਼ਾਦਿਆਂ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਪ੍ਰੋਗ੍ਰਾਮ ਨਿਵੇਕਲੇ ਅਤੇ ਯਾਦਗਾਰੀ ਹੋਣਗੇ - ਡਾ. ਪੀ ਐਸ ਪਸਰੀਚਾ

ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋ ਰਹੇ ਸਾਹਿਬਜ਼ਾਦਿਆਂ ਦੀ ਪਾਵਨ ਸ਼ਹਾਦਤ ਨੂੰ ਸਮਰਪਿਤ ਪ੍ਰੋਗ੍ਰਾਮ ਨਿਵੇਕਲੇ ਅਤੇ ਯਾਦਗਾਰੀ ਹੋਣਗੇ - ਡਾ.
ਪੀ ਐਸ ਪਸਰੀਚਾ
ਨਾਂਦੇੜ, 23 ਦਸੰਬਰ (ਸੁਖਬੀਰ ਸਿੰਘ) - ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਅਤੇ ਮਹਾਰਾਸ਼ਟਰ ਸਰਕਾਰ ਟੂਰਿਜ਼ਮ ਵਿਭਾਗ ਵੱਲੋਂ ਸੰਯੁਕਤ ਕੋਡ`ਤੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਬਹਾਦਤ ਦੇ ਇਤਿਹਾਸ ਤੋਂ ਸਰਬ ਲੋਕਾਈ ਨੂੰ ਜਾਣੂ ਕਰਵਾਉਣ ਲਈ ਪੁਰਜ਼ੋਰ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਇਨ੍ਹਾਂ ਵਿਲੱਖਣ ਪ੍ਰੋਗ੍ਰਾਮਾਂ ਦੌਰਾਨ ਸੰਗਤਾਂ ਨੂੰ ਭਗਤੀ ਰਸ, ਅਧਿਆਤਮਿਕ ਰਸ, ਸਾਹਿਤਕ ਅਤੇ ਬੀਰ ਰਸ ਦੇ ਵੱਖ-ਵੱਖ ਰੰਗਾਂ ਦੀਆਂ ਝਲਕਾਂ ਵਿਆਪਕ ਪੱਧਰ 'ਤੇ ਦੇਖਣ ਨੂੰ ਮਿਲਣਗੀਆਂ 25-26ਦਸੰਬਰ ਨੂੰ ਰਾਤ 8.30 ਵਜੇ ਤੋਂ ਰਾਤ 12ਵਜੇ ਤੱਕ ਸ੍ਰੀ ਗੁਰੂ ਰੂਪ ਸਾਹਿਬ ਭਵਨ ਵਿਖੇ ਆਯੋਜਿਤ ਕੀਰਤਨ ਦਰਬਾਰ ਵਿੱਚ ਭਗਤੀ ਤੇ ਅਧਿਆਤਮਿਕ ਰਸ ਦਾ ਰੰਗ ਬੰਨਣ ਲਈ ਪੰਥ ਪ੍ਰਸਿੱਧ ਰਾਗੀ ਭਾਈ ਰਵਿੰਦਰ ਸਿੰਘ ਜੀ - ਦੂਜਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਵਿੰਦਰ ਸਿੰਘ ਜੀ ਗੰਗੀਲਾ, ਭਾਈ ਭੇਜਿੰਦਰ ਸਿੰਘ ਜੀ ਖੰਨੇ ਵਾਲੇ ਹਾਜ਼ਰੀਆਂ ਲਾਉਣਗੇ, ਉਥੇ ਪੰਥ ਪ੍ਰਸਿੱਧ ਕਥਵਾਚਕ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਇਤਿਹਾਸਿਕ ਬਿਰਤਾਂਤ ਦੀ ਸਾਂਝ ਨਾਲ ਬੀਰ ਰਸ ਦੇ ਦਰਸ਼ਨ ਕਰਵਾਉਣਗੇ। ਇਸੇ ਕੜੀ ਤਹਿਤ ਬੀਰ ਖਾਲਸਾ ਦਲ ਵੱਲੋਂ ਸਿੱਖ ਮਾਰਸ਼ਲ ਆਰਟਸ ਦੇ ਅਦੁੱਤੀ ਸ਼ੈਅ ਦਾ ਜਾਹਰਾ ਪ੍ਰਗਟਾਵਾ ਗੋਦਾਵਰੀ ਨਦੀ ਦੇ ਕਿਨਾਰੇ ਬੰਦਾ ਘਾਟ ਵਿਖੇ 25 ਅਤੇ 26 ਦਸੰਬਰ ਸ਼ਾਮ 5 ਵਜੇ ਤੋਂ 12 ਵਜੇ ਤਕ ਕੀਤਾ ਜਾਵੇਗਾ। ਸਾਹਿਤਕ ਰੰਗ ਦੇ ਦਰਸ਼ਨ ਵਿਸ਼ੇਸ਼ ਸੈਮੀਨਾਰ ਵਿੱਚੋਂ ਹੋਣਗੇ ਜਿਸ ਵਿੱਚ ਸਮਾਜ ਦੀਆ ਮਹਾਨ ਤੇ ਉਘੀਆਂ ਸ਼ਖਸੀਅਤਾਂ ਪ੍ਰਸਿੱਧ ਕਵੀ ਤੇ ਲੇਖਕ - ਸ੍ਰੀ ਸੁਰਜੀਤ ਪਾਤਰ ਜੀ - ਚੇਅਰਮੈਨ- ਪੰਜਾਬ ਕਲਾ ਪ੍ਰੀਸਦ, ਡਾ. ਜਸਪਾਲ ਸਿੰਘ ਜੀ -- ਸਾਬਕਾ ਰਾਜਦੂਤ ਅਤੇ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਰਸਿਟੀ ਪਟਿਆਲਾ ਅਤੇ ਸ੍ਰੀ ਰਾਜਨ ਖੰਨਾ ਜੀ - ਸਾਬਕਾ ਚੇਅਰਮੈਨ ਪੰਜਾਬੀ ਸਾਹਿਤ ਅਕੈਡਮੀ ਮਹਾਰਾਸ਼ਟਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਰਹੀਆਂ ਹਨ।
ਮਹਾਰਾਸ਼ਟਰ ਸਰਕਾਰ ਦੇ ਐਜੂਕੇਸ਼ਨਲ ਡਿਪਾਰਟਮੈਂਟ ਦੇ ਸਹਿਯੋਗ ਨਾਲ ਨਾਦੇੜ ਜਿਲ੍ਹੇ ਦੇ ਲਗਭਗ 2100 ਸਕੂਲਾਂ ਦੇ ਸਾਢੇ ਤਿੰਨ ਲੱਖ ਵਿਦਿਆਰਥੀਆਂ ਨੂੰ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਬੇਮਿਸਾਲ ਸ਼ਹਾਦਤਾ ਬਾਰੇ ਜਾਣਕਾਰੀ ਦੇਣ ਲਈ ਮਰਾਠੀ, ਹਿੰਦੀ ਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਸਮੇਤ ਤਕਸੀਮ ਕੀਤੇ ਗਏ ਹਨ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸਾਹਿਬ ਵੱਲੋਂ ਸੂਝਵਾਨ ਵਿਦਵਾਨ ਸੱਜਣਾਂ ਦੀ ਇਕ ਵਿਸ਼ੇਸ਼ ਟੀਮ ਗਠਨ ਕੀਤੀ ਗਈ, ਜਿਨ੍ਹਾਂ ਨੇ ਨਾਦੇੜ ਜਿਲ੍ਹੇ ਦੀਆਂ ਵੱਖ-ਵੱਖ ਕਸਬਿਆਂ ਤੇ ਪਿੰਡਾਂ ਦੇ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਜਿੱਥੇ ਸਾਹਿਬਜ਼ਾਦਿਆਂ ਦੀ ਵਿਲੱਖਣ ਸਹਾਦਤ ਅਤੇ ਹਕੂਮਤੀ ਜ਼ੁਲਮ ਅੱਗੇ ਨਾ ਝੁਕਣ ਦੀ ਦ੍ਰਿੜਤਾ ਬਾਰੇ ਜਾਣੂ ਕਰਵਾਇਆ ਉਥੇ ਨਾਲ ਹੀ ਹੋਣਹਾਰ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਕਵਿਤਾ, ਭਾਸ਼ਨ ਅਤੇ ਹੋਰ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਵੀ ਕੀਤਾ। ਨਤੀਜੇ ਵਜੋਂ ਸੈਂਕੜੇ ਬੱਚੇ ਵੱਖ-ਵੱਖ ਪ੍ਰਯੋਗਤਾਵਾਂ ਲਈ ਅੱਗੇ ਆਏ ਹਰੇਕ ਸਕੂਲ ਦੇ ਬੱਚਿਆਂ ਨੂੰ ਪੰਨਾ ਸਥਿਤ ਪੀ.ਵੀ.ਆਰ. ਟਾਕੀਜ ਵਿੱਚ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਸ਼ਹਾਦਤ ਬਾਰੇ, ਚਾਰ ਸਾਹਿਬਜ਼ਾਦੇ ਫਿਲਮ ਵੀ ਦਿਖਾਈ ਗਈ। ਸਾਹਿਬਾਨ ਦੇ ਸਰਵ ਸਾਂਝੀਵਾਲਤਾ ਤੇ ਆਧਾਰਿਤ ਫਲਸਫੇ ਦੀ ਤਰਜਮਾਨੀ ਕਰਨ ਵਾਲੇ ਪਿਛਲੇ ਕਾਫੀ ਸਾਲਾਂ ਤੋਂ ਬੰਦ ਪਏ ਅਦੁੱਤੀ ਲੇਜਰ-ਸ਼ੋਅ ਨੂੰ ਦੁਬਾਰਾ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ ਅਤੇ ਜਿਸਦਾ ਉਦਘਾਟਨ ਤਖ਼ਤ ਸਾਹਿਬ ਦੇ ਮਾਨਯੋਗ ਜਥੇਦਾਰ ਬਾਬਾ ਕੁਲਵੰਤ ਸਿੰਘ ਵੱਲੋਂ ਸਮੂਹ ਪੰਜ ਪਿਆਰੇ ਸਾਹਿਬਾਨ, ਡਾ. ਪਰਵਿੰਦਰ ਸਿੰਘ ਜੀ ਪਸਰੀਚਾ - ਪ੍ਰਾਸਕ ਅਤੇ ਹੋਰ ਸਨਮਾਨਿਤ ਹਸਤੀਆਂ ਦੀ ਹਾਜ਼ਰੀ ਵਿੱਚ ਮਿਤੀ 25 ਦਸੰਬਰ ਨੂੰ ਰਾਤ 8 ਵਜੇ ਹੋਣ ਜਾ ਰਿਹਾ ਹੈ 26 ਦਸੰਬਰ ਨੂੰ ਸਵੇਰੇ 8 ਵਜੇ ਨਾਂਦੇੜ ਜਿਲ੍ਹੇ ਦੇ ਲਗਭਗ 3000 ਵਿਦਿਆਥੀਆਂ ਵੱਲੋਂ ਇਕ ਵਿਸ਼ੇਸ਼ ਰੈਲੀ ਕੱਢੀ ਜਾ ਰਹੀ ਹੈ, ਜੋ ਕਿ ਸਰਕਾਰੀ ਆਈ.ਟੀ.ਆਈ. ਤੋਂ ਆਰੰਭ ਹੋਕੇ ਨਿਵਾਸੀ ਨਗਰ ਕਲਾਮੰਦਿਰ, ਐਸ.ਪੀ. ਆਫਿਸ, ਸ਼ਿਵਾਜੀ ਪੁਤਲਾ, ਗਾਂਧੀ ਪੁਤਲਾ, ਹੱਲਾ ਬੋਲ ਚੌਕ, ਗੁਰਦੁਆਰਾ ਸੱਚਖੰਡ
ਸਾਹਿਬ ਤੋਂ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸਮਾਪਤ ਹੋਵੇਗੀ ਇਹ ਕਹਿਣ ਵਿੱਚ ਕੋਈ ਅਤਕਥਨੀ ਨਹੀਂ ਕਿ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਦੇੜ ਅਤੇ ਮਹਾਰਾਸ਼ਟਰ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਨ੍ਹਾਂ ਸਮਾਗਮਾਂ ਵਿੱਚੋਂ ਸੰਗਤਾਂ ਨੂੰ ਹਰ ਰੰਗ ਦੇ ਦਰਸ਼ਨ ਹੋਣਗੇ।

Ads on article

Advertise in articles 1

advertising articles 2

Advertise