-->
ਯੂਨੀਵਰਸਿਟੀ ਨੂੰ ਮਿਲਿਆ A++ NAAC ਗਰੇਡ।

ਯੂਨੀਵਰਸਿਟੀ ਨੂੰ ਮਿਲਿਆ A++ NAAC ਗਰੇਡ।

ਯੂਨੀਵਰਸਿਟੀ ਨੂੰ ਮਿਲਿਆ
A++ NAAC ਗਰੇਡ।
ਯੂਨੀਵਰਸਿਟੀ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਮੇਹਨਤ ਕਰਨ ਵਾਲਿਆਂ ਦਾ ਧੰਨਵਾਦ - ਰਜਨੀਸ਼ ਭਾਰਦਵਾਜ
ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਰ ਅਧਿਕਾਰੀ, ਅਧਿਆਪਕ, ਅਫਸਰ ਅਤੇ ਕਰਮਚਾਰੀ ਅੱਜ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਪੂਰ ਹੈ ਕਿਉਂਜੋ ਕਿ ਪਿਛਲੇ ਦਿਨੀਂ National Assessment and Accreditation Council ਦੇ ਹੋਏ ਨਿਰੀਖਣ ਦੀ ਰਿਪੋਰਟ ਸਬੰਧੀ E Mail ਯੂਨੀਵਰਸਿਟੀ ਨੂੰ ਪ੍ਰਾਪਤ ਹੋਈ ਹੈ। NAAC ਦੀ ਰਿਪੋਰਟ ਅਨਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ A++ ਉੱਚਤਮ ਗਰੇਡ ਮਿਲਿਆ ਹੈ। ਇਸ ਮੌਕੇ ਤੇ ਪ੍ਰੈਸ ਰਲੀਜ ਜਾਰੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫਿਸਰਜ ਐਸੋਸੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਸ੍ਰੀ ਰਜਨੀਸ਼ ਭਾਰਦਵਾਜ ਨੇ ਦੱਸਿਆ ਕਿ NAAC ਦਾ ਇਹ ਉੱਚਤਮ ਗਰੇਡ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵੱਲੋਂ ਆਪਣੇ ਕਾਰਜਕਾਲ ਸਮੇਂ ਕੀਤੀ ਸਿਰਤੋੜ ਮੇਹਨਤ ਦਾ ਹੀ ਨਤੀਜਾ ਹੈ। ਵਾਈਸ ਚਾਂਸਲਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਯੂਨੀਵਰਸਿਟੀ ਨੂੰ ਇਹ ਸੁਭਾਗਾ ਦਿਨ ਦੇਖਣ ਨੂੰ ਨਸੀਬ ਹੋਇਆ ਹੈ, ਉਨਾਂ ਦੀ ਦੂਰਅੰਦੇਸ਼ੀ ਸੋਚ ਅਤੇ ਮੇਹਨਤ ਨਾਲ ਯੂਨੀਵਰਸਿਟੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਇਸ ਮੌਕੇ ਤੇ ਸ੍ਰੀ ਰਜਨੀਸ਼ ਭਾਰਦਵਾਜ ਵੱਲੋਂ ਯੂਨੀਵਰਸਿਟੀ ਦੇ ਅਧਿਕਾਰੀਆਂ, ਡੀਨ ਸਾਹਿਬਾਨ, ਟੀਚਿੰਗ ਵਿਭਾਗਾ, ਰਜਿਸਟਰਾਰ, ਅਫਸਰ ਸਾਹਿਬਾਨ ਅਤੇ ਹਰੇਕ ਨਾਨ-ਟੀਚਿੰਗ ਕਰਮਚਾਰੀ ਨੂੰ ਵਧਾਈ ਦੇ ਨਾਲ ਯੂਨੀਵਰਸਿਟੀ ਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਕੀਤੀ ਮੇਹਨਤ ਲਈ ਧੰਨਵਾਦ ਵੀ ਕੀਤਾ ਗਿਆ।। 

Ads on article

Advertise in articles 1

advertising articles 2

Advertise