-->
ਥਾਣਾ ਮਜੀਠਾ ਰੋਡ ਦੀ ਚੌਕੀ ਫੈਜਪੁਰਾ ਵੱਲੋਂ ਦਾਤਰ ਮਾਰ ਕੇ ਲੁੱਟ-ਖੋਹ ਕਰਨ ਵਾਲੇ 24 ਘੰਟਿਆਂ ਵਿੱਚ ਕਾਬੂ।

ਥਾਣਾ ਮਜੀਠਾ ਰੋਡ ਦੀ ਚੌਕੀ ਫੈਜਪੁਰਾ ਵੱਲੋਂ ਦਾਤਰ ਮਾਰ ਕੇ ਲੁੱਟ-ਖੋਹ ਕਰਨ ਵਾਲੇ 24 ਘੰਟਿਆਂ ਵਿੱਚ ਕਾਬੂ।

ਥਾਣਾ ਮਜੀਠਾ ਰੋਡ ਦੀ ਚੌਕੀ ਫੈਜਪੁਰਾ ਵੱਲੋਂ ਦਾਤਰ ਮਾਰ ਕੇ ਲੁੱਟ-ਖੋਹ ਕਰਨ
ਵਾਲੇ 24 ਘੰਟਿਆਂ ਵਿੱਚ ਕਾਬੂ।
ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) - ਸਦੀਕ ਖਾਨ ਵਾਸੀ ਹਨੂੰਮਾਨਗੜ੍ਹ, ਰਾਜਸਥਾਨ ਹਾਲ ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਸੀ ਕਿ ਉਹ ਰਾਤ ਸਮੇਂ ਸਾਈਕਲ ਪਰ ਸਵਾਰ ਹੋ ਕੇ ਬਸੰਤ ਐਵੀਨਿਊ ਰਾਂਹੀ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋ ਬਸੰਤ ਪਾਰਕ ਨੇੜੇ ਪੁੱਜਾ ਤਾਂ ਪਿੱਛੋਂ ਮੋਟਰਸਾਈਕਲ ਤੇ ਸਵਾਰ ਤਿੰਨ ਨੌਜ਼ਵਾਨ ਆਏ ਤੇ ਉਸਨੂੰ ਰੋਕ ਕੇ ਦੋ ਨੌਜ਼ਵਾਨਾਂ ਨੇ ਫੜ ਲਿਆ ਤੇ ਤੀਸਰੇ ਨੌਜਵਾਨ ਨੇ ਉਸਤੇ ਦਾਤਰ ਦਾ ਵਾਰ ਕਰਕੇ ਮੋਬਾਇਲ ਸੈਮਸੰਗ ਅਤੇ ਨਗਦੀ ਖੋਹ ਕੇ ਮੋਕਾ ਤੋਂ ਭੱਜ ਗਏ। 
   ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਅਗਵਾਈ ਹੇਠ ਏ.ਐਸ.ਆਈ ਗੁਰਜੀਤ ਸਿੰਘ ਇੰਚਾਂਰਜ਼ ਚੌਕੀ ਫੈਜ਼ਪੁਰਾ ਸਮੇਤ ਪੁਲਿਸ ਪਰਟੀ ਵੱਲੋਂ ਮੁਕੱਦਮਾਂ ਦੀ ਹਰ ਪਹਿਲੂ ਤੋਂ ਤਫ਼ਤੀਸ਼ ਕਰਕੇ ਮੁਕੱਦਮਾਂ ਦੇ ਦੋਸ਼ੀ ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ ਅਤੇ ਪਨੀਤ ਸਿੰਘ ਨੂੰ 24 ਘੰਟਿਆਂ ਵਿੱਚ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਦਾਤਰ, ਮੋਟਰਸਾਈਕਲ ਅਤੇ ਖੋਹਸੁਦਾ ਮੋਬਾਇਲ ਫੋਨ ਸੈਮਸੰਗ ਵੀ ਬ੍ਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। 
  ਗ੍ਰਿਫ਼ਤਾਰ ਦੋਸ਼ੀ ਮਨਪ੍ਰੀਤ ਸਿੰਘ ਦੇ ਖਿਲਾਫ਼ ਪਹਿਲਾਂ ਵੀ ਲੁੱਟ-ਖੋਹ ਦਾ ਇੱਕ ਮੁਕੱਦਮਾਂ ਦਰਜ਼ ਹੈ।

Ads on article

Advertise in articles 1

advertising articles 2

Advertise