-->
ਨਵੇਂ ਸਾਲ ਮੌਕੇ ਰਾਤ ਭਰ ਸ਼ਰਾਬ ਦੇ ਠੇਕਿਆਂ ਤੇ ਵਿਕਦੀ ਰਹੀ ਸ਼ਰਾਬ

ਨਵੇਂ ਸਾਲ ਮੌਕੇ ਰਾਤ ਭਰ ਸ਼ਰਾਬ ਦੇ ਠੇਕਿਆਂ ਤੇ ਵਿਕਦੀ ਰਹੀ ਸ਼ਰਾਬ

ਨਵੇਂ ਸਾਲ ਮੌਕੇ ਰਾਤ ਭਰ ਸ਼ਰਾਬ ਦੇ ਠੇਕਿਆਂ
ਤੇ ਵਿਕਦੀ ਰਹੀ ਸ਼ਰਾਬ
ਅੰਮ੍ਰਿਤਸਰ, 3 ਜਨਵਰੀ (ਸੁਖਬੀਰ ਸਿੰਘ) - ਪੰਜਾਬ ਸਰਕਾਰ ਵਲੋ ਸ਼ਰਾਬ ਦੇ ਠੇਕਿਆਂ ਨੂੰ ਖੋਲਣ ਦਾ ਸਮਾਂ ਸਵੇਰੇ 9 ਵਜੇ ਅਤੇ ਬੰਦ ਕਰਨ ਦਾ ਸਮਾਂ ਰਾਤ 12 ਵਜੇ ਦਾ ਨਿਰਧਾਰਿਤ ਕੀਤਾ ਗਿਆ ਹੈ ਪਰ ਐਕਸਾਈਜ਼ ਵਿਭਾਗ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਨਵੇ ਸਾਲ ਮੌਕੇ ਬਸ ਸਟੈਂਡ ਅਤੇ ਇਸ ਦੇ ਆਸ ਪਾਸ ਅਤੇ ਹੋਰ ਇਲਾਕਿਆਂ ਵਿੱਚ ਸ਼ਰਾਬ ਦੇ ਠੇਕੇ ਵਾਲਿਆ ਵਲੋ ਰਾਤ ਭਰ ਛੋਟੀ ਖਿੜਕੀ ਰਾਹੀਂ ਸ਼ਰੇਆਮ ਸ਼ਰਾਬ ਦੀ ਵਿਕਰੀ ਕੀਤੀ ਗਈ ਹਾਲਾਕਿ ਪੁਲਿਸ ਪ੍ਰਸ਼ਾਸ਼ਨ ਅਤੇ ਜਿਲਾ ਪ੍ਰਸ਼ਾਸ਼ਨ ਵਲੋ ਸ਼ਹਿਰ ਵਿੱਚ ਨਵੇਂ ਸਾਲ ਮੌਕੇ ਸੁਰੱਖਿਆ ਅਤੇ ਸਖ਼ਤੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵਲੋ ਪੈਲਸਾਂ ਵਿੱਚੋ ਵਿਆਹ ਮੌਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਉਣ ਲਈ ਜੌ ਕਦਮ ਚੁੱਕਿਆ ਹੈ ਓਹ ਬਹੁਤ ਹੀ ਸ਼ਲਾਘਾਯੋਗ ਹੈ ਪਰ ਦੂਜੇ ਪਾਸੇ ਵੱਲ ਵੇਖਿਆ ਜਾਵੇ ਤਾਂ ਸ਼ਰਾਬ ਦੇ ਠੇਕਿਆਂ ਵਾਲੇ ਸ਼ਰੇਆਮ ਐਕਸਾਈਜ਼ ਵਿਭਾਗ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਉਂਦੇ ਹਨ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਇਹਨਾ ਉੱਪਰ ਕੋਈ ਵੀ ਕਾਰਵਾਈ ਅਮਲ ਵਿੱਚ ਲਿਆਉਣਾ ਮੁਨਾਸਿਬ ਨਹੀਂ ਸਮਝਦੇ ਵੇਖਣ ਵਿੱਚ ਆਇਆ ਹੈ ਕਿ ਅੰਮ੍ਰਿਤਸਰ ਚ ਗੈਰ ਕਾਨੂੰਨੀ ਸ਼ਰਾਬ ਦੇ ਅਹਾਤੇ ਅਤੇ ਬਾਰਾ ਜਿੰਨਾ ਕੋਲ ਐਕਸਾਈਜ਼ ਵਿਭਾਗ ਵਲੋ ਜਾਰੀ ਕੀਤੇ ਜਾਂਦੇ ਪਰਮਿਟ ਨਹੀਂ ਹਨ ਓਹ ਵੀ ਧੜਲੇ ਨਾਲ ਚਲ ਰਹੇ ਹਨ ਵੇਖਿਆ ਜਾਵੇ ਤਾਂ ਇਹ ਸਭ ਕੁਝ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਸਹਿਮਤੀ ਨਾਲ ਚੱਲ ਰਿਹਾ ਹੈ ਪੰਜਾਬ ਦੇ ਵਿੱਤ ਮੰਤਰੀ, ਐਕਸਾਈਜ਼ ਵਿਭਾਗ ਦੇ ਕਮਿਸ਼ਨਰ ਸਾਹਿਬ ਨੂੰ ਇਸ ਪਾਸੇ ਵੱਲ ਜਲਦ ਧਿਆਨ ਦੀ ਲੋੜ ਹੈ।

Ads on article

Advertise in articles 1

advertising articles 2

Advertise