-->
ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਸੀਨੀਅਰ ਨੈਸ਼ਨਲ ਬਾਕਸਿੰਗ
ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ 
ਢੋਲ ਦੀ ਥਾਪ ’ਤੇ ਖਿਡਾਰੀਆਂ ਦਾ ਕੀਤਾ ਸਵਾਗਤ ਤੇ ਪਾਏ ਭੰਗੜੇ
ਵਿਦਿਆਰਥੀਆਂ ਨੇ ਤਗਮੇ ਹਾਸਲ ਕਰਕੇ ਕਾਲਜ ਦਾ ਨਾਮ ਕੀਤਾ ਰੌਸ਼ਨ : ਪ੍ਰਿੰ: ਡਾ. ਮਹਿਲ ਸਿੰਘ
ਅੰਮ੍ਰਿਤਸਰ, 11 ਜਨਵਰੀ (ਸੁਖਬੀਰ ਸਿੰਘ) - ਖ਼ਾਲਸਾ ਕਾਲਜ ਦੇ 6 ਮੁੱਕੇਬਾਜ਼ਾਂ ਨੇ ਹਿਸਾਰ ਵਿਖੇ ਹੋਈ ਸੀਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ 9 ਮੈਡਲ ਪ੍ਰਾਪਤ ਕਰ ਕੇ ਜ਼ਿਲ੍ਹੇ, ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਕਤ ਖਿਡਾਰੀਆਂ ’ਚੋਂ ਕਾਰਤਿਕ ਨੂੰ 86 ਕਿਲੋਗ੍ਰਾਮ ’ਚ ਸੋਨੇ ਦੇ ਤਗਮੇ ਦੇ ਨਾਲ-ਨਾਲ ਸਨਮਾਨਿਤ ਕਰਨ ਤੋਂ ਇਲਾਵਾ ਬੈਸਟ ਬਾਕਸਰ ਦਾ ਵੀ ਮਾਣ ਹਾਸਲ ਹੋਇਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸਹਿਯੋਗ ਸਦਕਾ ਉਕਤ ਖਿਡਾਰੀਆਂ ਦਾ ਕਾਲਜ ਕੈਂਪਸ ਪੁੱਜਣ ’ਤੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਖੇਡ ਮੁੱਖੀ ਰਣਕੀਰਤ ਸਿੰਘ ਅਤੇ ਬਾਕਸਿੰਗ ਕੋਚ ਵੱਲੋਂ ਨਿੱਘਾ ਸਵਾਗਤ ਕਰਦਿਆਂ ਢੋਲ ਦੇ ਥਾਪ ’ਤੇ ਭੰਗੜਾ ਵੀ ਪਾਇਆ ਗਿਆ।
ਇਸ ਦੌਰਾਨ ਪ੍ਰਿੰ: ਡਾ. ਮਹਿਲ ਸਿੰਘ ਨੇ ਇਸ ਜਿੱਤ ’ਤੇ ਟੀਮ ਨੂੰ ਮੁਬਾਰਕਬਾਦ ਦਿੰਦਿਆ ਦੱਸਿਆ ਕਿ ਉਕਤ ਮੁਕਾਬਲੇ ਦੌਰਾਨ ਕਾਰਤਿਕ ਤੋਂ ਇਲਾਵਾ ਰਾਜਪਿੰਦਰ ਸਿੰਘ ਨੇ 84 ਕਿਲੋਗ੍ਰਾਮ ਅਤੇ ਵਿਜੈ ਕੁਮਾਰ ਨੇ 60 ਕਿਲੋਗ੍ਰਾਮ ’ਚ ਚਾਂਦੀ ਦਾ ਤਗਮਾ, ਜਸ਼ਨਪ੍ਰੀਤ ਸਿੰਘ ਨੇ 71 ਕਿਲੋਗ੍ਰਾਮ, ਤਿੰਦਰਪਾਲ ਸਿੰਘ ਨੇ 75 ਕਿਲੋਗ੍ਰਾਮ ਅਤੇ ਅਮਰਜੀਤ ਸ਼ਰਮਾ ਨੇ 51 ਕਿਲੋਗ੍ਰਾਮ ’ਚ ਬਰਾਊਂਜ਼ ਦਾ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੇ ਖਿਡਾਰੀ ਕਾਲਜ ਦੇ ਹਨ ਅਤੇ ਇਹ ਪਹਿਲੀ ਵਾਰ ਹੈ ਕਿ ਇਕੋ ਸੈਂਟਰ ਦੇ 6 ਖਿਡਾਰੀਆਂ ਨੇ ਸੀਨੀਅਰ ਨੈਸ਼ਨਲ ’ਚੋਂ ਮੈਡਲ ਪ੍ਰਾਪਤ ਕੀਤੇ ਹਨ।
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਦਿਅਕ ਪੱਖੋਂ ਵਿਦਿਆਰਥੀਆਂ ਨੂੰ ਮਜ਼ਬੂਤ ਕਰਨ ਦੇ ਨਾਲ‐ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ’ਚ ਵੀ ਮਾਹਿਰ ਬਣਾਇਆ ਜਾ ਰਿਹਾ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ ’ਚ ਵਿਦਿਆਰਥੀਆਂ ਦਾ ਭਵਿੱਖ ਉਜਵਲ ਹੋ ਸਕੇ। ਇਸ ਮੌਕੇ ਕਾਲਜ ਵੱਲੋਂ ਹਰੇਕ ਖਿਡਾਰੀਆਂ ਨੂੰ 10-10 ਹਜ਼ਾਰ ਰੁਪਏ ਦੇ ਕੇ ਹੌਂਸਲਾ ਅਫ਼ਜਾਈ ਵੀ ਕੀਤੀ ਗਈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੀ ਜਿੱਤ ’ਤੇ ਡਾ. ਦਲਜੀਤ ਸਿੰਘ, ਬਲਜਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਭਵਿੱਖ ’ਚ ਸਿਖ਼ਰਾਂ ਨੂੰ ਛੂਹਣ ਦੀਆਂ ਸ਼ੁਭ ਇਛਾਵਾਂ ਦੇ ਕੇ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਸ: ਆਤਮਜੀਤ ਰੰਧਾਵਾ, ਪ੍ਰੋ: ਸਤਨਾਮ ਸਿੰਘ, ਕਰਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਸ: ਜਗੀਰ ਸਿੰਘ, ਸ: ਬਲਜਿੰਦਰ ਸਿੰਘ ਮਾਨ, ਸ: ਤੇਜਿੰਦਰ ਸਿੰਘ, ਸ੍ਰੀ ਸਰਵਦੀਪ ਸਹਮਾ ਅਤੇ ਸ: ਹਰਮਨ ਸਿੰਘ ਨੇ ਮੁੱਕੇਬਾਜ਼ਾਂ ਨੂੰ 7 ਕਿਲੋਗ੍ਰਾਮ ਬਦਾਮ ਗਿਰੀ ਦੇ ਕੇ ਹੌਂਸਲਾ ਅਫ਼ਜਾਈ ਕੀਤੀ।

Ads on article

Advertise in articles 1

advertising articles 2

Advertise