-->
ਰੋਟਰੀ ਕਲੱਬ ਵੱਲੋਂ ਬੇਸਹਾਰਾ ਲੋਕਾਂ ਨੂੰ ਵੰਡੇ ਕੰਬਲ

ਰੋਟਰੀ ਕਲੱਬ ਵੱਲੋਂ ਬੇਸਹਾਰਾ ਲੋਕਾਂ ਨੂੰ ਵੰਡੇ ਕੰਬਲ

ਰੋਟਰੀ ਕਲੱਬ ਵੱਲੋਂ ਬੇਸਹਾਰਾ ਲੋਕਾਂ ਨੂੰ
ਵੰਡੇ ਕੰਬਲ
ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) - ਰੋਟਰੀ ਕਲੱਬ ਦੇ ਡਾਇਰੈਕਟਰ ਡਾਕਟਰ ਜਸਪ੍ਰੀਤ ਸਿੰਘ ਗਰੋਵਰ ਅਤੇ ਪ੍ਰਧਾਨ ਡਾਕਟਰ ਸ਼ਾਲੂ ਅਗਰਵਾਲ ਦੀ ਅਗਵਾਈ ਹੇਠ ਕੁਸ਼ਠ ਆਸ਼ਰਮ ਝਬਾਲ਼ ਰੋਡ ਵਿਖੇ ਬੇਸਹਾਰਾ ਅਤੇ ਗ਼ਰੀਬ ਪਰਿਵਾਰਾ ਨੂੰ ਕੰਬਲ ਵੰਡੇ ਗਏ ਜਿਨ੍ਹਾਂ ਨੇ ਆਪਣੀਆਂ ਉਂਗਲਾਂ, ਅੱਖਾਂ, ਚਿਹਰੇ ਦੀਆਂ ਗਤੀਸ਼ੀਲਤਾ ਗੁਆ ਦਿੱਤੀ ਹੈ ਇਸ ਮੌਕੇ ਪੀਪੀ ਆਰਟੀਐਨ ਗੌਰਵ ਸ਼ਰਮਾ ਅਤੇ ਪੀਪੀ ਡਾ: ਸੰਦੀਪ ਅਗਰਵਾਲ ਵਲੋ ਇਸ ਸੁਭ ਕਾਰਜ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਅਤੇ ਡਾਕਟਰ ਸੰਦੀਪ ਅਗਰਵਾਲ ਨੇ ਖੁੱਲ੍ਹੇ ਦਿਲ ਨਾਲ ਦਾਨ ਕਰਨ ਵਾਲਿਆ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਡਾਕਟਰ ਸੰਦੀਪ ਅਗਰਵਾਲ ਨੇ ਕਿਹਾ ਕਿ ਉਹਨਾ ਨੂੰ ਗਰੀਬ ਅਤੇ ਬੇਸਹਾਰਾ ਦੀ ਮਦਦ ਕਰਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਮੌਕੇ ਡਾ: ਸਾਰਿਕਾ ਕਪਿਲਾ,ਸਕੱਤਰ ਡਾ ਮਵਲੀਨ ਕੌਰ,ਡਾ: ਜੇ.ਐਸ,ਆਰਟੀਐਨ ਮਨੀਸ਼ ਮਹਾਜਨ,ਆਰਟੀਐਨ ਅਮਿਤ ਕੁੰਦਰਾ, ਡੀਟੀ ਜੋਤੀ ਭਾਟੀਆ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise