-->
ਗਣਤੰਤਰਤਾ ਦਿਵਸ ਮੌਕੇ ਸਿਹਤ ਵਿਭਾਗ ਦੀ ਝਾਂਕੀ ਨੂੰ ਮਿਲਿਆ ਅਵਾਰਡ

ਗਣਤੰਤਰਤਾ ਦਿਵਸ ਮੌਕੇ ਸਿਹਤ ਵਿਭਾਗ ਦੀ ਝਾਂਕੀ ਨੂੰ ਮਿਲਿਆ ਅਵਾਰਡ

ਗਣਤੰਤਰਤਾ ਦਿਵਸ ਮੌਕੇ ਸਿਹਤ ਵਿਭਾਗ ਦੀ ਝਾਂਕੀ ਨੂੰ ਮਿਲਿਆ
ਅਵਾਰਡ
ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) - ਸਿਹਤ ਵਿਭਾਗ ਵਲੋਂ ਜਿਲਾ ਪ੍ਰਸ਼ਾਸ਼ਨ ਅਤੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਆਮ ਆਦਮੀਂ ਕਲੀਨਿਕ ਵਿਸ਼ੇ ਤੇ ਝਾਕੀ ਕੱਢੀ ਗਈ, ਜੋ ਕਿ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਜੀ ਦੀ ਅਗਵਾਹੀ ਹੇਠਾਂ ਝਾਕੀ ਇੰਚਾਰਜ ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ ਅਤੇ ਮਾਸ ਮੀਡੀਆ ਵਿੰਗ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ। ਇਸਦਾ ਥੀਮ ਸੀ, “ਆਮ ਆਦਮੀਂ ਕਲੀਨਿਕ ਤੇ ਆਓ,ਸਾਰੀਆਂ ਸਿਹਤ ਸੇਵਾਵਾਂ ਆਪਣੇ ਘਰ ਨੇੜੇ ਹੀ ਪਾਓ” ਇਸ ਝਾਂਕੀ ਵਿਚ ਆਮ ਆਦਮੀਂ ਕਲੀਨਿਕ ਵਿਚ ਮਿਲਣ ਵਾਲੀਆਂ ਸਾਰੀਆਂ ਸਿਹਤ ਸਹਲਤਾਂ ਨੂੰ ਬਾਖੂਬੀ ਦਰਸ਼ਾਇਆ ਗਿਆ ਸੀ।ਇਸ ਝਾਂਕੀ ਵਿਚ ਆਸ਼ਾ ਵਰਕਰਾਂ, ਪੈਰਾ ਮੈਡੀਕਲ ਸਟਾਫ ਅਤੇ ਵਾਰਡ ਅਟੈਂਡੇਂਟ ਸਟਾਫ ਵਲੋਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਗਈਆਂ ਸਨ। ਇਸ ਝਾਂਕੀ ਨੂੰ ਮਾਣਯੋਗ ਕੈਬਨਟ ਮੰਤਰੀ ਪੰਜਾਬ ਸ੍ਰ: ਹਰਪਾਲ ਸਿੰਘ ਚੀਮਾਂ ਜੀ ਅਤੇ ਜਿਲਾ੍ ਪ੍ਰਸ਼ਾਸ਼ਨ ਅੰਮ੍ਰਿਤਸਰ ਵਲੋਂ ਬੈਸਟ ਝਾਂਕੀ (ਤੀਸਰਾ) ਅਵਾਰਡ ਦੇ ਕੇ ਨਿਵਾਜਿਆ ਗਿਆ।

Ads on article

Advertise in articles 1

advertising articles 2

Advertise