-->
ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾ ਦੇ ਵਫਦ ਨੇ ਕੈਬਨਿਟ ਮੰਤਰੀ  ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਮੰਗ ਪੱਤਰ

ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾ ਦੇ ਵਫਦ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਮੰਗ ਪੱਤਰ

ਐਨ ਐਸ ਕਿਓੂ ਐਫ ਵੋਕੇਸ਼ਨਲ ਅਧਿਆਪਕਾ ਦੇ ਵਫਦ ਨੇ ਕੈਬਨਿਟ
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ/ਜਸਪ੍ਰੀਤ ਸਿੰਘ) - ਪਿਛਲੇ ਅੱਠ ਸਾਲਾਂ ਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚ ਐਨ ਐਸ ਕਿਊ ਐਫ਼ ਯੂਨੀਅਨ ਦੇ ਵਫਦ ਵੱਲੋ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਦਿੱਤਾ ਗਿਆ॥ ਜਿਸ ਚ ਮੰਤਰੀ ਸਾਬ ਨੂੰ ਦੱਸਿਆ ਗਿਆ ਕਿ ਅੱਠ ਸਾਲਾਂ ਤੋ ਸਾਡੀ ਤਨਖਾਹ ਚ ਕੋਈ ਵਾਧਾ ਨਹੀ ਕੀਤਾ ਗਿਆ ਜਦਕਿ ਮਹਿੰਗਾਈ ਬਹੁਤ ਵੱਧ ਚੁੱਕੀ ਹੈ॥ ਮੰਤਰੀ ਸਾਹਿਬਾਨ ਨੇ ਬੜੀ ਹਲੀਮੀ ਮੰਗਾਂ ਨੂੰ ਸੁਣਿਆ॥ਮੰਤਰੀ ਸਾਹਿਬਾਨ ਨੇ ਕਿਹਾ ਸਾਡੀ ਸਰਕਾਰ ਵਰਗ ਦੀ ਗੱਲ ਸੁਣ ਰਹੀ ਹੈ ਤੇ ਜਲਦ ਤੁਹਾਡੀਆ ਮੰਗਾਂ ਦਾ ਹੱਲ ਕੀਤਾ ਜਾਵੇਗਾ॥ਅਧਿਆਪਕਾਂ ਨੇ ਦੱਸਿਆ ਕਿ ਅਸੀ ਪੰਜਾਬ ਦੇ 989 ਸਰਕਾਰੀ ਸਕੂਲਾਂ ਚ ਕਿੱਤਾਮੁਖੀ ਸਿੱਖਿਆ ਦੇ ਰਹੇ ਹਾਂ ਅਤੇ ਹਜਾਰਾਂ ਵਿਦਿਆਰਥੀਆ ਨੂੰ ਕਿਤਾ ਮੁੱਖੀ ਪੜਾਈ ਬਦੌਲਤ ਨੌਕਰੀ ਵੀ ਮਿਲੀ ਹੈ ਪਰ ਸਰਕਾਰ ਨੇ ਪਿਛਲੇ ਅੱਠ ਸਾਲਾਂ ਤੋ ਸਾਡੀ ਤਨਖਾਹ ਚ ਕੋਈ ਵਾਧਾ ਨਹੀ ਕੀਤਾ॥ ਇਸ ਮੌਕੇ ਐਨ ਐਸ ਕਿਊ ਐਫ਼ ਦੇ ਸਾਥੀ ਜੁਝਾਰ ਸਿੰਘ, ਸਾਹਿਲ ਕਲੋਤਰਾ, ਵਿਨੋਦ ਕੁਮਾਰ, ਅਸ਼ਵਨੀ ਕੁਮਾਰ, ਰਵੀ ਕੁਮਾਰ, ਸਵਿੰਦਰ ਸਿੰਘ, ਨਰੇਸ਼ ਕੁਮਾਰ, ਸਰਵਜੀਤ ਕੌਰ ਆਦਿ ਹਾਜਰ ਸਨ॥

Ads on article

Advertise in articles 1

advertising articles 2

Advertise