-->
ਸਰਕਾਰੀ ਸਿਹਤ ਕੇਂਦਰ ਮਾਨਾਂ ਵਾਲਾ ਕਲਾ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

ਸਰਕਾਰੀ ਸਿਹਤ ਕੇਂਦਰ ਮਾਨਾਂ ਵਾਲਾ ਕਲਾ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

ਸਰਕਾਰੀ ਸਿਹਤ ਕੇਂਦਰ ਮਾਨਾਂ ਵਾਲਾ ਕਲਾ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ
ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
ਅੰਮ੍ਰਿਤਸਰ, 3 ਜਨਵਰੀ (ਬਿਉਰੋ/ਸੁਖਬੀਰ ਸਿੰਘ) - ਸਰਕਾਰੀ ਸਿਹਤ ਕੇਂਦਰ ਮਾਨਾਂ ਵਾਲਾ ਕਲਾ ਵਿਖੇ ਨਵੇਂ ਸਾਲ ਮੌਕੇ 'ਤੇ ਹਰ ਸਾਲ ਦੀ ਆਮਦ 'ਤੇ ਪਰੰਪਰਾ ਨੂੰ ਬਰਕਰਾਰ ਰੱਖਦਿਆ ਹੋਇਆ ਸਰਬੱਤ ਦੇ ਭਲੇ ਲਈ ਆਰੰਭ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਸਿੱਖੀ ਸਿਧਾਤਾਂ ਅਨੁਸਾਰ ਭੋਗ ਪਾਏ ਗਏ,ਜਿਸ ਵਿਚ ਵਾਹਿਗੁਰੂ ਦੀ ਓਟ ਲੈਂਦਿਆ ਹੋਇਆ ਗੁਰੂ ਘਰ ਦੀਆ ਖੁਸ਼ੀਆ ਪ੍ਰਾਪਤ ਕਰਨ ਲਈ ਜਿਲੇ ਦੇ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਜੀ ਪੂਰੇ ਉਤਸ਼ਾਹ ਨਾਲ ਸਰਬੱਤ ਦੇ ਭਲੇ ਅਤੇ ਮਰੀਜਾ ਦੀ ਤੰਦਰੁਸਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਭਾਈ ਬਲਵਿੰਦਰ ਸਿੰਘ ਜੀ ਵਲੋ ਕੀਤੀ ਗਈ ਅਰਦਾਸ ਬੇਨਤੀ ਵਿਚ ਨਸਮਸਤਕ ਹੋਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾਕਟਰ ਬਲਬੀਰ ਸਿੰਘ ਜੰਡ ਨੇ ਦੱਸਿਆ ਕਿ ਸਾਡੇ ਸਮੂਹ ਸਟਾਫ ਵਲੋ ਹਰ ਸਾਲ ਪਿਛਲੇ ਸਾਲ ਨੂੰ ਅਲਵਿਦਾ 'ਤੇ ਚੜੇ ਹੋਏ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਸਾਡੇ ਸਿਹਤ ਕੇਂਦਰ ਮਾਨਾਂ ਵਾਲਾ ਕਲਾ ਦੇ ਸੀਨੀਅਰ ਡਾਕਟਰ ਸੁਮੀਤ ਸਿੰਘ ਦੀ ਰਹਿਨੁਮਾਈ ਹੇਠ ਸ਼੍ਰੀ ਅਖੰਡ ਪਾਠ ਸਾਹਿਬ ਦੀ ਦੇ ਅੱਜ ਭੋਗ ਪਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾ ਕਿਹਾ ਕਿ ਅੱਜ ਅਰਦਾਸ ਵਿਚ ਗੁਰੂ ਦੀ ਚਰਨਛੋਹ ਪ੍ਰਾਪਤ ਕਰਨ ਲਈ ਅੰਮ੍ਰਿਤਸਰ ਜਿਲੇ ਦੇ ਮਾਨਯੋਗ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਅਰਦਾਸ ਵਿਚ ਅਸ਼ੀਰਵਾਦ ਲੈਣ ਲਈ ਪੂਰੇ ਉਤਸ਼ਾਹ ਨਾਲ ਪਹੁੰਚੇ ਹਨ ਜਿਨ੍ਹਾਂ ਨੂੰ ਸਾਡੇ ਸਮੂਹ ਸਟਾਫ ਵਲੋ ਸਰਪਾਓ ਅਤੇ ਸ਼੍ਰੀ ਕਲਗੀਧਰ ਪਾਤਸ਼ਾਹ ਜੀ ਦੇ ਸਿੱਖੀ ਸਰੂਪ ਰੂਪੀ ਤਸਵੀਰ ਭੇਟ ਕੀਤੀ ਗਈ ਅਤੇ ਆਏ ਹੋਏ ਹੋਰ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ ਗਿਆ ਹੈ।
ਆਈਆ ਹੋਈਆ ਸੰਗਤਾਂ ਲਈ ਗੁਰੂ ਕੇ ਅਟੁੱਟ ਲੰਗਰਾ ਵਿਚ ਕਈ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਗਏ ਅਤੇ ਸੇਵਾਦਾਰਾ ਵਲੋ ਨਿਮਰਤਾ ਸਹਿਤ ਸੰਗਤ ਵਿਚ ਵਰਤਾਏ ਗਏ। ਗੁਰੂ ਘਰ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਨੇ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਫਤਿਹ ਦਾ ਜਵਾਬ ਫਤਿਹ ਵਿਚ ਬੋਲਦਿਆ ਆਏ ਹੋਏ ਸਮੂਹ ਸਟਾਫ ਦਾ ਅੰਦਰੂਨੀ ਰੱਬੀ ਰੂਹ ਦਿਲ ਤੋ ਧੰਨਵਾਦ ਕੀਤਾ ਜਿਸਦੇ ਉਪਰੰਤ ਉਹਨਾ ਨੇ ਸਮੂਹ ਸਟਾਫ ਨੂੰ ਜੁਗੋ ਜੁੱਗ ਅਟੱਲ ਗੁਰੂ ਦੀ ਰਚਾਈ ਹੋਈ ਮਹਿਮਾ ਅਪਰ ਅਪਾਰ ਸੱਚ ਦੇ ਮਾਰਗ ਤੇ ਚੱਲਣ ਅਤੇ ਮਨੁੱਖਤਾ ਦੀ ਵਧ ਚੜ੍ਹਕੇ ਸੇਵਾ ਕਰਨ ਲਈ ਪ੍ਰੇਰਿਆ । ਇਸਦੇ ਨਾਲ ਹੀ ਐਸ, ਐੱਮ,ਓ ਡਾ ਸੁਮੀਤ ਸਿੰਘ ਨੇ ਤਨਮਨ ਨਾਲ ਸੇਵਾ ਨਿਭਾਉਣ ਵਾਲੇ ਸਮੂਹ ਸਟਾਫ ਨੂੰ ਜੀ ਆਇਆ ਆਖਦਿਆ ਹੋਇਆ ਨੋਜਵਾਨ ਪੀੜ੍ਹੀ ਨੂੰ ਨਸ਼ਿਆ ਨੂੰ ਤਿਆਗ ਕੇ ਨਰੋਲ ਜੀਵਨ ਜੀਣ ਅਤੇ ਨਵਾ ਸਮਾਜ ਸਿਰਜਣ ਲਈ ਸੰਦੇਸ਼ ਦਿੱਤਾ ਸੇਵਾ ਦਾ ਪ੍ਰਬੰਧ ਮੁਕੰਮਲ ਤੌਰ ਤੇ ਸਮੂਹ ਸਟਾਫ ਅਤੇ ਮਲੇਰੀਆ ਅਫ਼ਸਰ ਪ੍ਰਿਤਪਾਲ ਸਿੰਘ ਵਲੋ ਸੰਭਾਲਿਆ ਗਿਆ ਇਸ ਮੌਕੇ ਸਮੂਹ ਸਟਾਫ ਅਤੇ ਸੇਵਾਦਾਰਾ ਵਲੋ ਸੇਵਾ ਵਿਚ ਵਧ ਚੜ੍ਹਕੇ ਹਿਸਾ ਪਾਇਆ ਗਿਆ।
 

Ads on article

Advertise in articles 1

advertising articles 2

Advertise