-->
ਟਿਊਸ਼ਨ ਸੈਂਟਰ ਦੀ ਆੜ ਵਿਚ ਚਲਾਇਆ ਜਾ ਰਿਹਾ ਸਕੂਲ ਬਿਨਾ ਕਿਸੇ ਮਨਜ਼ੂਰੀ ਦੇ

ਟਿਊਸ਼ਨ ਸੈਂਟਰ ਦੀ ਆੜ ਵਿਚ ਚਲਾਇਆ ਜਾ ਰਿਹਾ ਸਕੂਲ ਬਿਨਾ ਕਿਸੇ ਮਨਜ਼ੂਰੀ ਦੇ

ਟਿਊਸ਼ਨ ਸੈਂਟਰ ਦੀ ਆੜ ਵਿਚ ਚਲਾਇਆ ਜਾ ਰਿਹਾ ਸਕੂਲ ਬਿਨਾ ਕਿਸੇ
ਮਨਜ਼ੂਰੀ ਦੇ
ਸਿੱਖਿਆ ਮੰਤਰੀ ਦੇ ਹੁਕਮਾਂ ਦੀਆਂ ਉਡੀਆਂ ਸ਼ਰੇਆਮ ਧੱਜੀਆਂ
ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ) - ਜ਼ਿਲ੍ਹੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਛੁੱਟੀਆਂ ਸੰਬੰਧੀ ਹਦਾਇਤਾਂ ਜਾਰੀ ਹੋਣ ਤੋਂ ਬਾਅਦ ਵੀ ਤਰਨ ਤਾਰਨ ਰੋਡ ਸ਼ਰਮਾ ਕਲੋਨੀ ਵਿੱਚ ਧੀਰ ਟਿਊਸ਼ਨ ਸੈਂਟਰ ਵੱਲੋਂ ਸਿੱਖਿਆ ਮੰਤਰੀ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਬਿਨਾਂ ਕਿਸੇ ਮਾਨਤਾ ਦੇ ਸਕੂਲ ਖੋਲ ਕੇ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਵਿੱਚ ਬੁਲਾ ਕੇ ਜਮਾਤਾਂ ਲਗਾਈਆਂ ਗਈਆਂ ਤੇ ਸਿੱਖਿਆ ਮੰਤਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਵਿੱਚ 8 ਜਨਵਰੀ ਤੱਕ ਵਾਧਾ ਕੀਤਾ ਗਿਆ ਹੈ। ਟਿਊਸ਼ਨ ਸੈਂਟਰ ਦੀ ਆੜ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਹ ਸੈਂਟਰ ਸਕੂਲ ਚਲਾ ਰਿਹਾ ਹੈ।ਜਿਸ ਦੀ ਇਸ ਟਿਊਸ਼ਨ ਸੈਂਟਰ ਕੋਲ ਕੋਈ ਮਾਨਤਾ ਨਹੀਂ। ਬਿਨਾਂ ਮਾਨਤਾ ਦੇ ਕੋਈ ਸਕੂਲ ਨਹੀਂ ਚਲਾਇਆ ਜਾ ਸਕਦਾ ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਢ ਸਦਕਾ ਸਕੂਲ ਬੰਦ ਕੀਤੇ ਗਏ ਹਨ ਪਰ ਧੀਰ ਟਿਊਸ਼ਨ ਸੈਂਟਰ ਦਾ ਬਾਹਰ ਬੋਰਡ ਲਗਾ ਕੇ ਅੰਦਰ ਸਕੂਲ ਵਾਂਗ ਜਮਾਤਾਂ ਲਗਾ ਕੇ ਸਕੂਲ ਨਿਯਮਾਂ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਸਿਆਸੀ ਆਗੂਆਂ ਦੇ ਪ੍ਰਭਾਵ ਹੇਠ ਇਹੋ ਜਿਹੇ ਸਕੂਲ ਹਮੇਸ਼ਾ ਸਰਕਾਰ ਦੀਆਂ ਨਜ਼ਰਾਂ ਤੋਂ ਬਚੇ ਰਹਿੰਦੇ ਹਨ ਤੇ ਇਹੋ ਜਿਹੀਆਂ ਸਿੱਖਿਆ ਮੰਤਰੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਪੰਜਾਬ ਸਰਕਾਰ ਨੂੰ ਬਿਨਾਂ ਮਾਨਤਾ ਤੇ ਸਕੂਲ ਖੋਲ੍ਹਣ ਦੇ ਨਿਯਮਾਂ ਅਨੁਸਾਰ ਮਾਨਤਾ ਨਾ ਲੈਣ ਵਾਲੇ ਝੋਲਾ ਛਾਪ ਸਕੂਲਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਬਿਨਾਂ ਮਾਨਤਾ ਦੇ ਚੱਲਣ ਵਾਲੇ ਸਕੂਲ ਸ਼ੁੱਧ ਤੇ ਮਾਨਤਾ ਪ੍ਰਾਪਤ ਸਿੱਖਿਆ ਦੀਆਂ ਧੱਜੀਆਂ ਨਾ ਉਡਾ ਸਕਣ।

Ads on article

Advertise in articles 1

advertising articles 2

Advertise