-->
“ਚਮੜੀ ਉੱਤੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੀ ਹੈ ਪਹਿਚਾਨ”

“ਚਮੜੀ ਉੱਤੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੀ ਹੈ ਪਹਿਚਾਨ”

“ਚਮੜੀ ਉੱਤੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੀ ਹੈ
ਪਹਿਚਾਨ”
ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) - ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਸਿਵਲ ਹਸਪਤਾਲ ਵਿਖੇ ਕੁਸ਼ਟ ਰੋਗ ਜਾਗਰੂਕਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਕੁਸ਼ਟ ਰੋਗ ਦੇ ਖਾਤਮੇਂ “ਪ੍ਰਣ” ਲਿਆ ਗਿਆ ਕਿ ਅਸੀਂ ਸਾਰੇ ਕੁਸ਼ਟ ਰੋਗੀਆਂ ਦੇ ਇਲਾਜ ਵਿਚ ਮਦਦ ਕਰਾਂਗੇ ਅਤੇ ਕੁਸ਼ਟ ਰੋਗੀਆਂ ਨਾਲ ਕਿਸੇ ਵੀ ਕਿਸਮ ਦਾ ਭੇਦ-ਭਾਵ ਨਹੀਂ ਕਰਾਂਗੇ, ਸਗੋਂ ਕੁਸ਼ਟ ਮੁਕਤ ਭਾਰਤ ਲਈ ਯਤਨਸ਼ੀਲ ਰਹਾਂਗੇ। ਇਸ ਮੁਹਿੰਮ ਦੌਰਾਣ ਜਿਲੇ੍ਹ ਭਰ ਦੇ ਸਾਰੇ ਸਿਹਤ ਕੇਂਦਰਾਂ ਵਿਚ ਇਹ ਸੁੰਹ ਚੁੱਕ ਸਮਾਗਮ ਕਰਵਾਏ ਗਏ, ਜਿਸਦਾ ਮੁੱਖ ਮੰਤਵ ਆਮ ਲੋਕਾਂ ਨੂੰ ਕੁਸ਼ਟ (ਕੌਹੜ) ਰੋਗ ਬਾਰੇ ਜਾਗਰੂਕ ਕਰਨਾਂ ਹੈ, ਤਾਂ ਜੋ ਇਸ ਰੋਗ ਦੇ ਲੱਛਣਾਂ ਬਾਰੇ ਸੱਭ ਨੂੰ ਜਾਣਕਾਰੀ ਹੋਵੇ ਅਤੇ ਇਸ ਰੋਗ ਦਾ ਮਰੀਜ ਮਿਲਣ ਤੇ ਉਸ ਦੀ ਜਾਂਚ-ਪੜਤਾਲ ਕਰਕੇ ਸਰਕਾਰੀ ਸਿਹਤ ਕੇਂਦਰ ਤੇ ਜਲਦੀ ਭੇਜਿਆ ਜਾ ਸਕੇ ਅਤੇ ਉਸ ਨੂੰ ਪੂਰੇ ਕੋਰਸ ਦੀ ਮੁੱਫਤ ਦਵਾਈ ਦੇ ਕੇ ਉਸ ਦਾ ਇਲਾਜ ਕਰਨਾਂ ਸੰਭਵ ਹੋ ਸਕੇ। ਜਿਲਾ ਲੈਪਰੌਸੀ ਅਫਸਰ ਡਾ ਸੁਨੀਤਾ ਸ਼ਰਮਾਂ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਣ ਕੁਸ਼ਟ ਰੋਗ ਦੇ ਇਲਾਜ ਅਤੇ ਦਵਾਈਆਂ ਬਾਰੇ ਆਮ ਲੋਕਾ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਵੇ ਕਿ ਸ਼ਰੀਰ ਤੇ ਕਿਸੇ ਵੀ ਹਿੱਸੇ ਤੇ ਕੋਈ ਅਜੇਹਾ ਨਿਸ਼ਾਨ ਜਿਸ ਦਾ ਰੰਗ ਲਾਲ, ਚਿੱਟਾ ਜਾਂ ਤਾਂਬੇ ਰੰਗ ਦਾ ਹੋਵੇ ਜਿਸ ਤੇ ਛੌਹ ਮਹਿਸੂਸ ਨਾ ਹੂੰਦੀ ਹੋਵੇ ਅਤੇ ਗਰਮ ਠੰਡਾ ਵੀ ਨਾ ਮਹਿਸੂਸ ਹੁੰਦਾ ਹੋਵੇ ਅਤੇ ਨਾਲ ਹੀ ਹੱਥਾਂ ਅਤੇ ਪੈਰਾਂ ਉਤੇ ਆਪਣੇ ਆਪ ਛਾਲੇ ਪੈ ਕੇ ਜਖਮ ਹੋ ਜਾਣਾ। ਇਹ ਸਾਰੀਆ ਕੋਹੜ ਦੀਆਂ ਨਿਸ਼ਾਨੀਆਂ ਹਨ। ਉਹਨਾ ਨੇ ਇਹ ਵੀ ਦੱਸਿਆ ਕਿ ਜਦੋ ਮਰੀਜ ਲਗਾਤਾਰ ਇਸ ਦਵਾਈ ਦਾ ਕੋਰਸ ਪੁਰਾ ਕਰ ਲੇਦਾ ਹੈ, ਤਾ ਉਹ ਇਸ ਰੋਗ ਦੇ ਖਤਰੇ ਤੋ ਪੂਰੀ ਤਰਾ੍ ਮੁਕਤ ਹੋ ਜਾਦਾ ਹੈ ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਮੋਹਨ, ਡਾ ਵਰੁਣ ਜੋਸ਼ੀ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਗੁਰਪ੍ਰੀਤ ਸਿੰਘ, ਪਰਮਿੰਦਰ ਸਿੰਘ, ਮਨਜਿੰਦਰ ਕੌਰ, ਜਸਬੀਰ ਕੌਰ ਅਤੇ ਸਮੂਹ ਸਟਾਫ ਸ਼ਾਮਲ ਹੋਏ।

Ads on article

Advertise in articles 1

advertising articles 2

Advertise