-->
ਪੱਤਰਕਾਰਾਂ ਦੇ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਭੰਗੂ

ਪੱਤਰਕਾਰਾਂ ਦੇ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ - ਭੰਗੂ

ਪੱਤਰਕਾਰਾਂ ਦੇ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ
ਜਾਵੇਗੀ - ਭੰਗੂ
ਐਸੋਸੀਏਸ਼ਨ ਵੱਲੋਂ ਮਿਲੀ ਜ਼ੁਮੇਵਾਰੀ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ : ਹਰਪਾਲ ਸਿੰਘ ਭੰਗੂ 
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) - ਸ਼ਹੀਦ ਭਗਤ ਸਿੰਘ ਜਰਨਲਿਸ਼ਟ ਐਸੋਸੀਏਸ਼ਨ ਦੇ ਨਵਨਿਯੁਕਤ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਹਰਪਾਲ ਸਿੰਘ ਭੰਗੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜਰਨਲਿਸ਼ਟ ਐਸੋਸੀਏਸ਼ਨ ਵੱਲੋ ਜੋ ਜਿੰਮੇਦਾਰੀ ਮੈਨੂੰ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਨੂੰ ਨਵੇਂ ਸਿਰੇ ਤੋਂ ਸੁਰਜੀਤ ਕਰਨ ਲਈ ਅਤੇ ਪੱਤਰਕਾਰਾਂ ਨੂੰ ਇੱਕ ਮੰਚ ਤੇ ਇਕੱਠਿਆਂ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਉਨ੍ਹਾਂ ਕਿਹਾ ਕਿ ਫ਼ੀਲਡ ਵਿੱਚ ਦਿਨ ਰਾਤ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਆ ਰਹੀਆਂ ਮੁਸਸ਼ਕਿਲਾ ਸਬੰਧੀ ਅਤੇ ਉਨ੍ਹਾਂ ਦੀਆ ਹੱਕੀ ਮੰਗਾ ਨੂੰ ਲੈਕੇ ਉਹ ਜਲਦ ਹੀ ਜਿਲ੍ਹਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੁਲਾਕਾਤ ਕਰਨਗੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪੱਤਰਕਾਰ ਦੇ ਖਿਲਾਫ ਭੱਦੀ ਸ਼ਬਦਾਵਲੀ ਬੋਲਦਾ ਹੈ ਜਾ ਉਸ ਖਿਲਾਫ ਕੂੜ ਪ੍ਰਚਾਰ ਕਰਦਾ ਹੈ ਤਾ ਉਸ ਖਿਲਾਫ ਪੱਤਰਕਾਰ ਭਾਈਚਾਰਾ ਇੱਕ ਜੁੱਟ ਹੋਕੇ ਉਸ ਦੀ ਵਿਰੋਧਤਾ ਕਰੇਗਾ ਤੇ ਬਣਦੀ ਕਨੂੰਨੀ ਕਾਰਵਾਈ ਐਸੋਸੀਏਸ਼ਨ ਵੱਲੋ ਕੀਤੀ ਜਾਵੇਗੀ ਨਾਲ ਹੀ ਓਨਾ ਪੱਤਰਕਾਰਾਂ ਨੂੰ ਅਸਵਾਸ਼ਨ ਦੇਂਦਿਆਂ ਕਿਹਾ ਕਿ ਹਰੇਕ ਪੱਤਰਕਾਰ ਨੂੰ ਆਉਣ ਵਾਲੀ ਮੁਸੀਬਤ ਸਮੇਂ ਉਹ ਉਸ ਨਾਲ ਚਟਾਨ ਵਾਂਗ ਖੜੇ ਹੋਣਗੇ ਤੇ ਪੱਤਰਕਾਰਾ ਵਿੱਚ ਪਾਈਆ ਜਾਨ ਵਾਲੀਆਂ ਉਣਤਾਈਆ ਨੂੰ ਦੂਰ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ   
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜਰਨਲਿਸ਼ਟ ਐਸੋਸੀਏਸ਼ਨ ਨੂੰ ਨਵੇਂ ਸਿਰੇ ਤੋਂ ਸੁਰਜੀਤ ਕੀਤਾ ਜਾ ਰਿਹਾ ਹੈ ਤੇ ਮੈਂਬਰਸ਼ਿਪ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜਰਨਲਿਸ਼ਟ ਐਸੋਸੀਏਸ਼ਨ ਦੇ ਮੈਂਬਰ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਕਾਬਿਲ ਤੇ ਸਾਫ ਸ਼ਵੀ ਵਾਲੇ ਪੱਤਰਕਾਰਾਂ ਨੂੰ ਔਹਦੇ ਦੇ ਕੇ ਨਿਵਾਜਿਆ ਜਾਵੇਗਾ ਨਾਲ ਹੀ ਓਨਾ ਕਿਹਾ ਚੇਅਰਮੈਨ ਰਮੇਸ਼ ਰਾਮਪੂਰਾ ਜੀ ਅਤੇ ਦੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਸੋਂਣ ਵਲੋਂ ਜੋ ਜਿੰਮੇਦਾਰੀ ਦਿੱਤੀ ਗਈ ਹੈ ਉਸਨੂੰ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਚਲਦੇ ਹੋਏ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਇੱਥੇ ਜਿਕਰਯੋਗ ਹੈ ਕਿ ਹਰਪਾਲ ਸਿੰਘ ਭੰਗੂ ਪਹਿਲਾ ਵੀ ਕਈ ਵੱਖ-ਵੱਖ ਸੰਸਥਾਵਾਂ ਵਿੱਚ ਪ੍ਰਧਾਨ ਦੇ ਅਹੁਦੇ ਤੇ ਸੇਵਾਵਾਂ ਨਿਭਾ ਚੁਕੇ ਹਨ ਇਸ ਮੌਕੇ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਭਰੋਵਾਲ, ਜੋਗਾ ਸਿੰਘ, ਰਜਨੀਸ਼, ਵਰਿੰਦਰ ਧੁੰਨਾ, ਜਤਿੰਦਰ ਸਿੰਘ ਥਿੰਦ, ਸੁਰਿੰਦਰ ਵਿਰਦੀ, ਚੰਦਨ ਨਗੀਨਾ, ਰਾਗ ਅਰੋੜਾ,ਅਤੇ ਹੋਰ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਅਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise