-->
ਜਿਲ੍ਹਾ ਸਾਂਝ ਕੇਂਦਰ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ, ਅੰਮ੍ਰਿਤਸਰ ਸ਼ਹਿਰ ਵੱਲੋਂ ਵਹੀਕਲਾਂ 'ਤੇ ਰਿਫਲੈਕਟਰ ਲਗਾਏ ਗਏ।

ਜਿਲ੍ਹਾ ਸਾਂਝ ਕੇਂਦਰ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ, ਅੰਮ੍ਰਿਤਸਰ ਸ਼ਹਿਰ ਵੱਲੋਂ ਵਹੀਕਲਾਂ 'ਤੇ ਰਿਫਲੈਕਟਰ ਲਗਾਏ ਗਏ।

ਜਿਲ੍ਹਾ ਸਾਂਝ ਕੇਂਦਰ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ, ਅੰਮ੍ਰਿਤਸਰ ਸ਼ਹਿਰ ਵੱਲੋਂ
ਵਹੀਕਲਾਂ 'ਤੇ ਰਿਫਲੈਕਟਰ ਲਗਾਏ ਗਏ।
ਅੰਮ੍ਰਿਤਸਰ,22 ਜਨਵਰੀ (ਸੁਖਬੀਰ ਸਿੰਘ) - ਮਾਨਯੋਗ ਸ੍ਰ: ਜਸਕਰਨ ਸਿੰਘ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟ੍ਰੈਫਿਕ, ਅੰਮ੍ਰਿਤਸਰ ਸ਼ਹਿਰ, ਸ਼੍ਰੀਮਤੀ ਤ੍ਰਿਪਤਾ ਸੂਦ, ਪੀ.ਪੀ.ਐਸ., ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ, ਕਮਿਸ਼ਨਰੇਟ ਅੰਮ੍ਰਿਤਸਰ ਜੀ ਦੀ ਯੋਗ ਅਗਵਾਈ ਹੇਠ ਸਾਂਝ ਕੇਂਦਰ ਅਤੇ ਟ੍ਰੈਫਿਕ ਪੁਲਿਸ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਹੋਇਆਂ ਅੱਜ ਬੱਸ ਸਟੈਂਡ, ਘਨੱਈਆ ਮਾਰਕੀਟ ਅਤੇ ਜਹਾਜਗੜ੍ਹ ਵਿਖੇ ਆਟੋ, ਕੈਂਟਰ ਅਤੇ ਟ੍ਰੈਕਟਰ/ਟਰਾਲੀਆਂ ਨੂੰ ਮੁਫਤ ਰਿਫਲੈਕਟਰ ਲਗਾਏ ਗਏ। ਇਸ ਮੌਕੇ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਅੰਮ੍ਰਿਤਸਰ ਸ਼ਹਿਰ ਨੇ ਦੱਸਿਆ ਕਿ ਸਾਡੇ ਦੇਸ਼ ਵਿੱ ਹਰ ਇੱਕ ਮਿੰਟ ਬਾਅਦ ਐਕਸੀਡੈਂਟ ਅਤੇ ਹਰ ਚਾਰ ਮਿੰਟ ਬਾਅਦ ਐਕਸੀਡੈਂਟ ਵਿੱਚ ਇੱਕ ਵਿਅਕਤੀ ਦੀ ਜਾਨ ਜਾ ਰਹੀ ਹੈ ਅਤੇ ਹਰ ਸਾਲ 1,50,000 ਤੋਂ ਵੱਧ ਮਾਸੂਮ ਲੋਕਾਂ ਦੀ ਸੜਕ ਹਾਦਸਿਆਂ ਵਿੱਚ ਮੌਤ ਹੋ ਜਾਂਦੀ ਹੈ। ਜੋ ਧੁੰਦ ਦਾ ਸੀਜ਼ਨ ਹੋਣ ਕਾਰਨ ਹਾਦਸਿਆਂ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਲਈ ਸਾਂਝ ਕੇਂਦਰਾਂ ਦੇ ਫੈਸੀਲੀਟੇਸ਼ਨ ਚਾਰਜਾਂ ਦੇ ਫੰਡ ਵਿੱਚੋਂ ਰਿਫਲੈਕਟਰ ਤਿਆਰ ਕਰ ਕੇ ਪੁਰਾਣੇ ਵਹੀਕਲਾਂ ਜਿੰਨ੍ਹਾਂ ਪਰ ਰਿਫਲੈਕਟਰ ਨਹੀਂ ਲੱਗੇ ਹੋਏ ਸਨ, ਪਰ ਰਿਫਲੈਕਟਰ ਲਗਾਏ ਗਏ ਤਾ ਜੋ ਧੁੰਦ ਕਾਰਨ ਹੋ ਰਹੇ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਸਾਂਝ ਕੇਂਦਰ ਤੋਂ ਏ.ਐਸ.ਆਈ. ਜਨਕ ਰਾਜ, ਏ.ਐਸ.ਆਈ. ਪੂਨਮ ਸ਼ਰਮਾ, ਟ੍ਰੈਫਿਕ ਐਜੂਕੇਸ਼ਨ ਸੈੱਲ ਤੋਂ ਹੌਲਦਾਰ ਸੁਲਵੰਤ ਸਿੰਮੁੱਖ ਸਿਪਾਹੀ ਰਾਜੇਸ਼ ਕੁਮਾਰ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।

Ads on article

Advertise in articles 1

advertising articles 2

Advertise