-->
ਰੁਕੇ ਪੀਪੀਓ ਆਰਡਰਾਂ, ਛੇਵੇਂ ਪੇ ਕਮਿਸ਼ਨ ਬਾਰੇ ਸਰਕਾਰ ਨਾਲ ਚੱਲ ਰਹੀ ਗੱਲਬਾਤ ਦੇ ਜਲਦ ਹੀ ਸਾਰਥਿਕ ਨਤੀਜੇ ਆਉਣਗੇ -ਪ੍ਰਧਾਨ ਪ੍ਰਦੀਪ ਸਰੀਨ

ਰੁਕੇ ਪੀਪੀਓ ਆਰਡਰਾਂ, ਛੇਵੇਂ ਪੇ ਕਮਿਸ਼ਨ ਬਾਰੇ ਸਰਕਾਰ ਨਾਲ ਚੱਲ ਰਹੀ ਗੱਲਬਾਤ ਦੇ ਜਲਦ ਹੀ ਸਾਰਥਿਕ ਨਤੀਜੇ ਆਉਣਗੇ -ਪ੍ਰਧਾਨ ਪ੍ਰਦੀਪ ਸਰੀਨ

ਰੁਕੇ ਪੀਪੀਓ ਆਰਡਰਾਂ, ਛੇਵੇਂ ਪੇ ਕਮਿਸ਼ਨ ਬਾਰੇ ਸਰਕਾਰ ਨਾਲ ਚੱਲ ਰਹੀ
ਗੱਲਬਾਤ ਦੇ ਜਲਦ ਹੀ ਸਾਰਥਿਕ ਨਤੀਜੇ ਆਉਣਗੇ -ਪ੍ਰਧਾਨ ਪ੍ਰਦੀਪ ਸਰੀਨ
ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) - ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਸੇਵਾਮੁਕਤ ਕਰਮਚਾਰੀਆਂ ਦੀ ਮੀਟਿੰਗ ਸਥਾਨਕ ਪ੍ਰੇਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਬੇਰੀ ਗੇਟ ਵਿਖੇ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਪ੍ਰਦੀਪ ਸਰੀਨ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿੱਚ ਛੇਵੇਂ ਪੇਅ-ਕਮਿਸ਼ਨ ਨੂੰ ਉਡੀਕਦੇ -ਉਡੀਕਦੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਜਿਹੜੇ ਕਰਮਚਾਰੀ ਸੰਸਾਰ ਤੋਂ ਚੱਲ ਵੱਸੇ, ਉਨ੍ਹਾਂ ਵੱਲੋਂ ਯੂਨੀਅਨ ਦੇ ਸੰਘਰਸ਼ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਮੀਟਿੰਗ ਵਿੱਚ ਪ੍ਰਧਾਨ ਸ੍ਰੀ ਪ੍ਰਦੀਪ ਸਰੀਨ, ਸੁਰਜੀਤ ਸਿੰਘ ਗੋਰਾ, ਜਸਵੰਤ ਸਿੰਘ ਗਿਆਨੀ, ਹਰਦੀਪ ਸਿੰਘ ਅਤੇ ਧਰਮਿੰਦਰ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿੰਨੀ ਤ੍ਰਾਸਦੀ ਹੈ ਕਿ ਇਨ੍ਹਾਂ ਸਕੂਲਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਵੀ ਪੈਨਸ਼ਨ ਪੇਮੈਂਟ ਆਡਰ (ਪੀ.ਪੀ.ਓ) ਸਾਲ-ਸਾਲ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿਚ ਤਕਰੀਬਨ ਹਰੇਕ ਨੇ ਬੈਂਕ ਤੋਂ ਕਰਜ਼ਾ ਲਿਆ ਹੁੰਦਾ ਹੈ। ਪੈਨਸ਼ਨ ਮਿਲਣ'ਚ ਦੇਰੀ ਹੋਣ ਕਰਕੇ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਤੇ ਘਰ ਦਾ ਗੁਜ਼ਾਰਾ ਕਰਨਾ ਸੇਵਾਮੁਕਤ ਕਰਮਚਾਰੀਆਂ ਲਈ ਬਹੁਤ ਔਖਾ ਹੋ ਜਾਂਦਾ ਹੈ। ਪ੍ਰਧਾਨ ਪ੍ਰਦੀਪ ਸਰੀਨ ਨੇ ਕਿਹਾ ਕਿ ਸ਼ੁਰੂ ਤੋਂ ਹੀ ਇਹਨਾਂ ਸਕੂਲਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਦੇ ਕਰਮਚਾਰੀਆਂ ਵਾਂਗ ਬਰਾਬਰ ਸਾਰੀਆਂ ਸਹੁਲਤਾਂ ਮਿਲਦੀਆਂ ਰਹੀਆਂ ਹਨ। ਪਰ ਹੁਣ ਵਿਭਾਗ ਸੇਵਾਮੁਕਤ ਮੁਲਾਜ਼ਮਾਂ ਦੇ ਪੀ.ਪੀ.ਓ ਆਰਡਰ ਜਾਰੀ ਕਰਨ'ਚ ਦੇਰੀ ਕਰਕੇ ਉਹਨਾਂ ਨੂੰ ਖੱਜਲ-ਖੁਆਰ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਨੂੰ ਵੀ ਪੰਜਾਬ ਸਰਕਾਰ ਦੇ ਕਰਮਚਾਰੀਆਂ ਵਾਂਗ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਉਹਨਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਯੂਨੀਅਨ ਦੇ ਨੁਮਾਇੰਦਿਆਂ ਨਾਲ਼ ਰੁਕੇ ਹੋਏ ਪੀਪੀਓ ਆਰਡਰ, ਛੇਵੇਂ ਪੇ-ਕਮਿਸ਼ਨ ਅਤੇ ਹੋਰ ਹੱਕੀ ਮੰਗਾਂ ਸਬੰਧੀ ਚੱਲ ਰਹੀ ਗੱਲਬਾਤ ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਚੱਲ ਰਹੀ ਗੱਲਬਾਤ ਦੇ ਜਲਦ ਹੀ ਸਾਰਥਿਕ ਨਤੀਜੇ ਆਉਣਗੇ।ਇਸ ਮੌਕੇ ਹੋਰਨਾ ਅਧਿਆਪਕਾਂ ਸਮੇਤ ਮੈਡਮ ਸੁਮਨ, ਭੋਲਾ ਨਾਥ,ਧੀਰ ਸਿੰਘ, ਕਮਲ ਗੁਪਤਾ,ਅਜੇ ਚੋਹਾਨ,ਵਿਪਨ ਕਮਾਰ,ਰੰਜੀਵ ਅਤੇ ਸੁਖਬੀਰ ਸਿੰਘ ਹਾਜ਼ਰ ਸਨ।

Ads on article

Advertise in articles 1

advertising articles 2

Advertise