-->
ਮੁਫਤ ਦਿਮਾਗ, ਰੀਡ੍ਹ ਦੀ ਹੱਡੀ ਅਤੇ ਬੱਚਿਆਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ

ਮੁਫਤ ਦਿਮਾਗ, ਰੀਡ੍ਹ ਦੀ ਹੱਡੀ ਅਤੇ ਬੱਚਿਆਂ ਦਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ

ਮੁਫਤ ਦਿਮਾਗ, ਰੀਡ੍ਹ ਦੀ ਹੱਡੀ ਅਤੇ ਬੱਚਿਆਂ ਦਾ ਮੈਡੀਕਲ ਚੈਕਅਪ ਕੈਂਪ
ਲਗਾਇਆ ਗਿਆ
ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) - ਸਥਾਨਕ ਗੋਇੰਦਵਾਲ ਬਾਈਪਾਸ ਨੇੜੇ ਤਰਨਤਾਰਨ ਵਿਖੇ ਦਿਮਾਗ, ਰੀੜ੍ਹ ਦੀ ਹੱਡੀ ਅਤੇ ਬੱਚਿਆਂ ਦਾ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਉਤਰ ਭਾਰਤ ਦੇ ਪ੍ਰਸਿੱਧ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾ ਦੇ ਮਾਹਿਰ ਨਿਊਰੋਂ ਸਰਜਨ ਡਾ.ਰਾਘਵ ਵਧਵਾ ਅਤੇ ਉਘੇ ਬੱਚਿਆਂ ਦੀਆਂ ਬੀਮਾਰੀਆਂ ਦੇ ਸਪੈਸ਼ੀਲਿਸਟ ਡਾ. ਗੈਵੀਸ਼ ਭਾਰਦਵਾਜ ਨੇ ਲਗਭਗ 120 ਮਰੀਜ਼ਾਂ ਦਾ ਮੁਫਤ ਮੁਆਇਨਾਂ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ. ਇਸ ਮੌਕੇ ਲੋੜਵੰਦਾਂ ਦੀ ਸ਼ੂਗਰ ਅਤੇ ਹੋਰ ਕਈ ਟੈਸਟ ਮੁਫਤ ਕੀਤੇ ਗਏ। ਇਸ ਮੌਕੇ ਡਾ.ਵਧਵਾ ਅਤੇ ਭਾਰਦਵਾਜ ਨੇ ਕਿਹਾ ਕਿ ਵੱਖ^ਵੱਖ ਸਮੇਂ ਵਿਚ ਸਮਾਜ ਸੇਵੀਂ ਸੰਸਥਾਵਾਂ ਵਲੋਂ ਲਗਾਏ ਜਾਂਦੇ ਮਾਹਿਰ ਡਾਕਟਰਾਂ ਦੇ ਕੈਂਪਾ ਵਿਚ ਲੋੜਵੰਦਾਂ ਨੂੰ ਫਾਇਦਾ ਉਠਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡਾ.ਗਵੀਸ਼ ਚਾਈਲਡ ਕਲੀਨਿਕ ਵਿਚ ਮਹੀਨੇ ਵਿਚ ਇਕ ਵਾਰ ਲੋੜਵੰਦਾਂ ਲਈ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਵੇਗਾ.ਡਾ.ਵਧਵਾ ਅਤੇ ਡਾ.ਭਾਰਦਵਾਜ ਨੇ ਕਿਹਾ ਕਿ ਨਿਊਰੋਂ ਅਤੇ ਬੱਚਿਆਂ ਦੀਆਂ ਬਿਮਾਰੀਆਂ ਦਾ ਇਲਾਜ਼ ਮਾਹਿਰ ਡਾਕਟਰ ਪਾਸੋਂ ਹੀ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਡਾ.ਜਗਨ ਨਾਥ ਸ਼ਰਮਾ, ਸੁਭਾਸ਼ ਚੰਦਰ, ਸ਼ਿਵਮ ਦੇਵਗਨ, ਪਿਯੂਸ ਮਹਾਜਨ, ਵਾਸੂ ਕਪੂਰ, ਅਵਲਦੀਪ ਸਿੰਘ, ਦੀਪਕ ਸੋਨੀ, ਕੁਨਾਲ ਕੁਮਾਰ, ਦੀਪਕ, ਪਵਨ ਯਾਦਵ, ਬਲਦੇਵ ਸਿੰਘ ਸਾਜਨ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise