-->
ਨੂਰ ਕੌਸ਼ਲ ਵਲੋ ਦੂਸਰੀ ਭਜਨ ਵੀਡੀਓ ਅਤੇ ਪੋਸਟਰ ਕੀਤਾ ਰਿਲੀਜ਼

ਨੂਰ ਕੌਸ਼ਲ ਵਲੋ ਦੂਸਰੀ ਭਜਨ ਵੀਡੀਓ ਅਤੇ ਪੋਸਟਰ ਕੀਤਾ ਰਿਲੀਜ਼

ਨੂਰ ਕੌਸ਼ਲ ਵਲੋ ਦੂਸਰੀ ਭਜਨ ਵੀਡੀਓ ਅਤੇ ਪੋਸਟਰ ਕੀਤਾ
ਰਿਲੀਜ਼
ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ/ਸਤਨਾਮ ਸਿੰਘ) - ਨੂਰ ਮੀਡੀਆ ਹਾਊਸ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਅਧੀਨ ਨੂਰ ਕੌਂਸਲ ਦੀ ਦੂਸਰੀ ਭਜਨ ਵੀਡੀਓ ਅਤੇ ਪੋਸਟਰ ਨੂੰ ਗੁਰੂ ਕਿਰਪਾ ਸੰਗੀਤ ਅਕੈਡਮੀ ਦੇ ਫਾਊਡਰ ਸੰਗੀਤ ਗੁਰੂ ਸ੍ਰੀ ਅਸ਼ੋਕ ਸਾਹਨੀ ਜੀ ਦੇ ਅਸ਼ੀਰਵਾਦ ਨਾਲ਼ ਰਿਲੀਜ਼ ਕੀਤਾ ਗਿਆ। ਇਸ ਸਮੇਂ ਸ੍ਰੀ ਅਸ਼ੋਕ ਸਾਹਨੀ ਜੀ ਨੇ ਨੂਰ ਕੋਂਸਲ ਨੂੰ ਅਸ਼ੀਰਵਾਦ ਦਿੱਤਾ ਅਤੇ ਸੰਗੀਤ ਖੇਤਰ ਵਿਚ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਕਿਹਾ ਕਿ ਨੂਰ ਕੋਂਸਲ ਦੇ ਪਿਤਾ ਰਜਨੀਸ਼ ਕੋਂਸਲ ਦੀ ਮਿਹਨਤ ਅਤੇ ਉਹਨਾਂ ਦੇ ਸੰਗੀਤ ਪ੍ਰਤੀ ਭਗਤੀ ਭਾਵ ਕਾਰਨ ਹੀ ਨੂਰ ਕੋਂਸਲ ਤੇ ਮਾ ਸਰਸਵਤੀ ਦੀ ਅਸੀਮ ਕਿਰਪਾ ਹੈ। 
ਇਸ ਰਿਲੀਜ਼ ਮੋਕੇ ਨੂਰ ਕੋਂਸਲ ਨੂੰ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਦੇਣ ਪਹੁੰਚੇ ਉਹਨਾਂ ਦੇ ਸੰਗੀਤ ਗੁਰੂ ਸੰਗੀਤਕਾਰ ਮਿਊਜ਼ਿਕ ਡਾਇਰੈਕਟਰ ਪ੍ਰਿੰਸ ਸਾਹਨੀ ਨੇ ਕਿਹਾ ਕਿ ਨੂਰ ਕੋਂਸਲ ਅਪਣੀ ਸੰਗੀਤ ਪ੍ਰਤੀ ਲਗਨ ਅਤੇ ਰਿਆਜ਼ ਸਦਕਾ ਆਉਣ ਵਾਲੇ ਸਮੇਂ ਵਿੱਚ ਸੰਗੀਤ ਖੇਤਰ ਵਿਚ ਅਹਿਮ ਸਥਾਨ ਹਾਸਲ ਕਰੇਗਾ। 
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਰਜਨੀਸ਼ ਕੋਂਸਲ ਨੇ ਦੱਸਿਆ ਕਿ ਨੂਰ ਦੀ ਕਲਾ ਨੂੰ ਉਭਾਰਨ ਵਿੱਚ ਉਸਦੇ ਸੰਗੀਤ ਗੁਰੂਆਂ ਦਾ ਅਹਿਮ ਯੋਗਦਾਨ ਹੈ।
ਅਤੇ ਗੁਰੂਆਂ ਦੇ ਅਸ਼ੀਰਵਾਦ ਸਦਕਾ ਹੀ ਨੂਰ ਮੀਡੀਆ ਹਾਊਸ ਪ੍ਰੋਡਕਸ਼ਨ ਵਲੋਂ ਦੂਸਰਾ ਭਜਨ ਰਿਲੀਜ਼ ਕੀਤਾ ਗਿਆ ਹੈ। ਜਿਸ ਦਾ ਫਿਲਮਾਂਕਣ ਰਮਨ ਵੋਹਰਾ ਦੀ ਵਲੋਂ ਅਤੇ ਐਡੀਟੰਗ ਕੁਮਾਰ ਅਸ਼ੀਸ਼ ਜੀ ਵਲੋ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਨੂਰ ਅਪਣੇ ਸੰਗੀਤ ਗੁਰੂਆਂ ਦਾ ਅਤੇ ਪੰਜਾਬ ਦਾ ਨਾਮ ਰੋਸ਼ਨ ਕਰੇਗਾ।

Ads on article

Advertise in articles 1

advertising articles 2

Advertise