-->
ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਉਦਘਾਟਨ

ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਉਦਘਾਟਨ

ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ
ਮੰਜ਼ਿਲ ਦਾ ਉਦਘਾਟਨ
ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ/ਜਸਪ੍ਰੀਤ ਸਿੰਘ) - ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ,ਅੱਡਾ ਬਾਉਲੀ,ਰਾਮ ਤੀਰਥ ਰੋਡ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦਾਂ ਦੀ ਸੇਵਾ ਕਰ ਰਿਹਾ ਹੈ ਜਿਸ ਵਿੱਚ ਦਾਤਾ ਬੰਦੀ ਛੋੜ ਪਬਲਿਕ ਸਕੂਲ,ਸੰਗੀਤ ਅਕੈਡਮੀ ,ਬਾਬੇ ਨਾਨਕ ਦਾ ਲੰਗਰ, ਲੋੜਵੰਦ ਪਰਿਵਾਰਾਂ ਨੂੰ ਫਰੀ ਟਿਫਿਨ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਉਦਘਾਟਨ ਭਾਈ ਗੁਰਇਕਬਾਲ ਸਿੰਘ ,ਭਾਈ ਅਮਨਦੀਪ ਸਿੰਘ,ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ,ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤਖਤ ਸ੍ਰੀ ਕੇਸਗੜ ,ਬਾਬਾ ਤਜਿੰਦਰ ਸਿੰਘ ਜਿੰਦੂ ਨਾਨਕਸਰ ਵਾਲੇ,ਬਾਬਾ ਹਰੀ ਸਿੰਘ ਨਾਨਕਸਰ ਵਾਲੇ ਅਤੇ ਮਾਤਾ ਵਿਪਨਪੀ੍ਤ ਕੌਰ ਲੁਧਿਆਣਾ ਵਾਲਿਆਂ ਵੱਲੋਂ ਕੀਤਾ ਗਿਆ।ਇਸ ਤੋਂ ਪਹਿਲਾਂ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।ਅਰਦਾਸ ਉਪਰੰਤ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਰਸਮੀ ਉਦਘਾਟਨ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਾਈ ਅਮਨਦੀਪ ਸਿੰਘ ਨੇ ਦੱਸਿਆ ਪਿਛਲੇ ਸਾਲ ਹਸਪਤਾਲ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੁਆਰਾ ਹਸਪਤਾਲ ਦੀ ਪਹਿਲੀ ਮੰਜ਼ਿਲ ਵਿਖੇ ਨਵੇਂ ਯੁਨਿਟ ਸ਼ੁਰੂ ਕੀਤੇ ਗਏ ਜਿਸ ਵਿੱਚ ਅੱਖਾਂ ਦਾ ਵਿਭਾਗ,ਦੰਦਾਂ ਦਾ ਵਿਭਾਗ, ਅਲਟਰਾਸਾਊਂਡ ਅਤੇ ਫਿਜੀਓਥੈਰਪੀ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 20 ਰੁਪਏ ਦੀ ਪਰਚੀ ਵਿੱਚ 2 ਦਿਨ ਦੀ ਦਵਾਈ ਫਰੀ ਦਿੱਤੀ ਜਾਂਦੀ ਹੈ ਅਤੇ ਸਾਰੇ ਖੂਨ ਦੇ ਟੈਸਟ, ਐਕਸਰੇ, ਅਲਟਰਾ-ਸਾਊਂਡ ਲਾਗਤ ਮੁੱਲ ਤੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਇਹ ਹਸਪਤਾਲ ਮੁਨਾਫੇ ਲਈ ਨਹੀੰ ਸਗੋਂ ਸੰਗਤਾਂ ਦੀ ਭਲਾਈ ਵਾਸਤੇ ਖੋਲਿਆ ਗਿਆ ਹੈ।ਸੰਗਤਾਂ ਦੇ ਸਹਿਯੋਗ ਨਾਲ ਭਵਿੱਖ ਵਿਚ ਵੀ ਅਜਿਹੀਆਂ ਸੇਵਾਵਾਂ ਚਲਦੀਆਂ ਰਹਿਣਗੀਆਂ। ਇਸ ਮੌਕੇ ਡਾ.ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਭਾਈ ਸਾਹਿਬ ਵਲੋਂ ਕੀਤਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਇਸ ਨਾਲ ਬਾਰਡਰ ਏਰੀਏ ਦੀਆਂ ਸੰਗਤਾਂ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਪੁੱਜੀਆ ਸ਼ਖਸੀਅਤਾਂ ਵੱਲੋਂ ਭਾਈ ਅਮਨਦੀਪ ਸਿੰਘ ਜੀ ਦਾ ਸਿਰਪਾਓ ਦੇ ਕੇ ਸਤਿਕਾਰ ਕੀਤਾ ਗਿਆ। ਸੰਗਤਾਂ ਵਿੱਚ ਭਾਈ ਅਮਿਤੇਸ਼ਵਰ ਸਿੰਘ, ਭਾਈ ਟਹਿਲਇੰਦਰ ਸਿੰਘ , ਪਿ੍ੰ.ਆਰਤੀ ਸੂਦ,ਭਾਈ ਜਸਵਿੰਦਰ ਸਿੰਘ,ਮੀਡੀਆ ਇੰਚਾਰਜ ਭਾਈ ਗੁਰਪੀ੍ਤ ਸਿੰਘ ,ਭਾਈ ਗੁਰਚਰਨ ਸਿੰਘ ,ਭਾਈ ਅਵਤਾਰ ਸਿੰਘ ,ਭਾਈ ਸਿਮਰਨਜੀਤ ਸਿੰਘ,ਭਾਈ ਮਨਮੀਤ ਸਿੰਘ ਰੌਬਿਨ ,ਆਦਿ ਹਾਜਰ ਸਨ ।

Ads on article

Advertise in articles 1

advertising articles 2

Advertise