ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋ ਟਰੈਕਟਰ ਟਰਾਲੀਆ ਉੱਪਰ ਲਗਾਏ ਗਏ ਰਿਫਲੈਕਟਰ
ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ/ਸਤਨਾਮ ਸਿੰਘ) - ਮਾਣਯੋਗ ਏ .ਡੀ.ਜੀ.ਪੀ ਟ੍ਰੈਫਿਕ,ਏ.ਡੀ.ਸੀ.ਪੀ ਟ੍ਰੈਫਿਕ ,ਏ.ਸੀ.ਪੀ ਟ੍ਰੈਫਿਕ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ
ਐਸ.ਆਈ.ਦਲਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਨੇ ਜਹਾਜ਼ਗੜ ਵਿਖੇ ਰੇਤਾ ਬੱਜਰੀ ਦੀ ਢੋਆ ਢੁਆਈ ਕਰਨ ਵਾਲੇ ਡਰਾਈਵਰਾਂ ਜੋ ਕਿ ਦਿਹਾਤੀ ਖੇਤਰਾਂ ਵਿੱਚੋਂ ਰੇਤਾ ਬੱਜਰੀ ਲਿਆ ਕੇ ਸ਼ਹਿਰੀ ਖੇਤਰ ਵਿੱਚ ਵੇਚਣ ਲਈ ਲਿਆਉਂਦੇ ਹਨ ਨੂੰ ਸੈਮੀਨਾਰ ਲਗਾ ਕੇ ਟ੍ਰੈਫਿਕ ਨਿਯਮਾਂ ਦੀਆਂ ਨਵੀਆਂ ਹਦਾਇਤਾਂ ਤੋਂ ਜਾਣੂ ਕਰਵਾ ਕੇ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸਦੇ ਨਾਲ ਹੀ ਟਰੈਕਟਰ ਟਰਾਲੀਆਂ ਤੇ ਰਿਫਲੈਕਟਰ ਲਗਾ ਕੇ ਇਸ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਮੋਹਨ ਸਿੰਘ ਸਮੇਤ ਐਚ.ਸੀ ਸਲਵੰਤ ਸਿੰਘ, ਸਿਪਾਹੀ ਰਜੇਸ਼ ਕੁਮਾਰ ਹਾਜ਼ਰ ਸਨ।