-->
ਮਨੀਸ਼ ਅੱਗਰਵਾਲ  ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਮਨੀਸ਼ ਅੱਗਰਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਮਨੀਸ਼ ਅੱਗਰਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ
ਕੀਤੀ ਮੁਲਾਕਾਤ 
ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ/ਜਸਪ੍ਰੀਤ ਸਿੰਘ) - ਆਮ ਆਦਮੀ ਪਾਰਟੀ ਦੇ ਟ੍ਰੇਡ ਐਂਡ ਇੰਡਸਟਰੀ ਵਿੰਗ ਦੇ ਸੂਬਾ ਕੋ ਪ੍ਰਧਾਨ ਮਨੀਸ਼ ਅੱਗਰਵਾਲ ਨੇ ਮੁਖ ਮੰਤਰੀ ਭਗਵੰਤ ਮਾਨ ਦੀ ਅਮ੍ਰਿਤਸਰ ਫੇਰੀ ਉੱਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਇੱਕ ਮੀਟਿੰਗ ਦੌਰਾਨ ਮਨੀਸ਼ ਅੱਗਰਵਾਲ ਨੇ ਕਿਹਾ ਕਿ ਪੰਜਾਬ ਪੰਜਾਬ ਸਰਕਾਰ ਵਲੋਂ 500 ਹੋਰ ਮੁਹੱਲਾ ਕਲੀਨਿਕ ਖੋਲ੍ਹੇ ਜਾਣ ਨਾਲ ਅੱਜ ਤੱਕ ਪੂਰੇ ਪੰਜਾਬ ਵਿੱਚ 10 . 26  ਲੱਖ ਓਪੀਡੀ ਬਣ ਗਈਆਂ ਹਨ, ਇਸ ਤੇ ਉਨ੍ਹਾਂ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਿਹਤ ਸੁਵਿਧਾਵਾਂ ਨਾਲ ਹਰ ਪਖੋਂ ਮਜ਼ਬੂਤ ਹੋ ਚੁੱਕਾ ਹੈ। ਉਨ੍ਹਾਂ ਆਸ ਜਤਾਈ ਕਿ ਇਸਤੋਂ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਮਿਲਣ ਵਿੱਚ ਸੌਖ ਹੋਵੇਗੀ। ਉਪਰੰਤ ਉਨ੍ਹਾਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਸੁਧਾਰ ਕਰਨ ਦੇ ਮਕਸਦ ਨਾਲ ਵੱਡੀ ਪੁਲਾਂਘ ਪੁੱਟਦਿਆ ਛੇਤੀ ਹੀ ਸਕੂਲ ਆਫ਼ ਐਮੀਨੇਂਸ ਸ਼ੁਰੂ ਕਰਣ ਅਤੇ 117 ਮਾਡਲ ਸਕੂਲਾਂ ਦੇ ਵਿਕਾਸ ਕੀਤੇ ਜਾਣ ਦੇ ਫ਼ੈਸਲੇ ਵੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਮੌਕੇ ਉੱਤੇ ਮੁਖ ਮੰਤਰੀ ਦੇ ਨਾਲ ਪੰਜਾਬ ਦੇ ਵਪਾਰ ਅਤੇ ਇੰਡਸਟਰੀ ਦੇ ਬਾਰੇ ਵਿਚਾਰ ਕਰਚਾ ਕੀਤੀ ਅਤੇ ਨਾਲ ਹੀ ਗੁਰੂ ਨਗਰੀ ਵਿੱਚ ਵਿਕਰਾਲ ਰੂਪ ਧਾਰਨ ਕਰ ਰਹੀ ਟਰੈਫਿਕ ਸਮੱਸਿਆ ਦੇ ਬਾਰੇ ਵਿੱਚ ਵੀ ਦੱਸਿਆ। ਉਪਰੰਤ ਮੀਡੀਆ ਮੁਖ਼ਾਤਿਬ ਹੋ ਕੇ ਮਨੀਸ਼ ਅਗਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਮੱਸਿਆਵਾਂ ਦੇ ਹਲ ਦਾ ਭਰੋਸਾ ਦਿੱਤਾ ਗਿਆ।

Ads on article

Advertise in articles 1

advertising articles 2

Advertise