-->
10 ਫਰਵਰੀ ਨੂੰ  ਮਨਾਇਆ ਜਾਵੇਗਾ ਵਾਲਮੀਕਿ ਤੀਰਥ ਵਿਖੇ ਸਲਾਨਾ ਧਾਰਮਿਕ ਪ੍ਰੋਗਰਾਮ

10 ਫਰਵਰੀ ਨੂੰ ਮਨਾਇਆ ਜਾਵੇਗਾ ਵਾਲਮੀਕਿ ਤੀਰਥ ਵਿਖੇ ਸਲਾਨਾ ਧਾਰਮਿਕ ਪ੍ਰੋਗਰਾਮ

10 ਫਰਵਰੀ ਨੂੰ ਮਨਾਇਆ ਜਾਵੇਗਾ ਵਾਲਮੀਕਿ ਤੀਰਥ ਵਿਖੇ ਸਲਾਨਾ
ਧਾਰਮਿਕ ਪ੍ਰੋਗਰਾਮ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) - ਸ੍ਰੀ ਪਾਵਨ ਵਾਲਮੀਕਿ ਤੀਰਥ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਧਾਰਮਿਕ ਪ੍ਰੋਗਰਾਮ ਬੜੀ ਸ਼ਰਧਾ ਭਾਵਨਾ ਨਾਲ 9 ਅਤੇ 10 ਫਰਵਰੀ ਨੂੰ ਸਤਿਗੁਰੂ ਮਲਕੀਤ ਨਾਥ ਜੀ ਦੀ ਹਜ਼ੂਰੀ ਵਿੱਚ ਮਨਾਇਆ ਜਾਵੇਗਾ ਸੰਤ ਮਨਜੀਤ ਸਿੰਘ ਸੈਣੀ ਜਨਰਲ ਸਕੱਤਰ ਪੰਜਾਬ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ 108 ਸਤਿਗੁਰੂ ਗੁਰੂ ਗਿਆਨ ਨਾਥ ਮਹਾਰਾਜ ਜੀ ਦੀ ਜੇਲ੍ਹ ਯਾਤਰਾ ਦੌਰਾਨ ਵਾਲਮੀਕਿ ਤੀਰਥ ਆਜ਼ਾਦ ਕਰਵਾਉਣ ਦੀ ਖੁਸ਼ੀ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ 9 ਫਰਵਰੀ ਸਾਰੀ ਸੰਗਤਾਂ ਹੁੰਮ ਹੁੰਮਾ ਕੇ ਸਤਿਸੰਗ ਵਿਚ ਪਹੁੰਚ ਕੇ ਆਪਣਾ ਜੀਵਨ ਸਫਲ ਕਰਨ 9 ਫਰਵਰੀ ਰਾਤ ਨੂੰ ਰਮਾਇਣ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਸਤਿਸੰਗ ਦੀਵਾਨ ਹਾਲ ਵੀ ਸਜਾਏ ਜਾਣਗੇ।
 

Ads on article

Advertise in articles 1

advertising articles 2

Advertise