-->
ਭਗਵੰਤ ਮਾਨ ਨੇ 16 ਜਨਤਕ ਖੱਡਾਂ ਦਾ ਕੀਤਾ ਉਦਘਾਟਨ , ਪੰਜਾਬ 'ਚ ਮਿਲੇਗਾ ਸਭ ਤੋਂ ਸਸਤਾ ਰੇਤਾ-ਪੀਟਰ ਮਸੀਹ

ਭਗਵੰਤ ਮਾਨ ਨੇ 16 ਜਨਤਕ ਖੱਡਾਂ ਦਾ ਕੀਤਾ ਉਦਘਾਟਨ , ਪੰਜਾਬ 'ਚ ਮਿਲੇਗਾ ਸਭ ਤੋਂ ਸਸਤਾ ਰੇਤਾ-ਪੀਟਰ ਮਸੀਹ

ਭਗਵੰਤ ਮਾਨ ਨੇ 16 ਜਨਤਕ ਖੱਡਾਂ ਦਾ ਕੀਤਾ ਉਦਘਾਟਨ , ਪੰਜਾਬ 'ਚ
ਮਿਲੇਗਾ ਸਭ ਤੋਂ ਸਸਤਾ ਰੇਤਾ-ਪੀਟਰ ਮਸੀਹ
ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ/ਸਤਨਾਮ ਸਿੰਘ) - ਪੰਜਾਬ ਅੰਦਰ ਚੱਲ ਰਹੇ ਰੇਤ ਮਾਫੀਆਏ ਨੂੰ ਠੱਲ ਪਾਉਣ ਅਤੇ ਉਨ੍ਹਾਂ ਵਲੋਂ ਕੀਤੀ ਜਾਂਦੀ ਲੁੱਟ ਖਸੁੱਟ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਕ ਵੱਧੀਆ ਉਪਰਾਲਾ ਕਰਦੇ ਹੋਏ ਸੂਬੇ ਦੇ 7 ਜ਼ਿਲ੍ਹਿਆਂ 'ਚ 16 ਜਨਤਕ ਰੇਤ ਖੱਡਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪੀਟਰ ਮਸੀਹ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਗਰਾਓਂ ਬਲਾਕ ਦੇ ਸਿੱਧਵਾਂ ਬੇਟ ਦੇ ਪਿੰਡ ਗੋਰਸੀਆਂ ਖ਼ਾਨ ਮੁਹੰਮਦ ਦੀ ਜਨਤਕ ਖੱਡ ਤੋਂ ਰੇਤੇ ਦੀ ਪਹਿਲੀ ਟਰਾਲੀ ਨੂੰ ਹਰੀ ਝੰਡੀ ਦੇ ਕੇ ਰਵਾਨ ਕੀਤਾ ਗਿਆ। ਰੇਤਾ ਦੀ ਵੱਧਦੀ ਮੰਗ ਨੂੰ ਲੈਕੇ ਆਂਮ ਜਨਤਾ ਨੂੰ ਸਸਤੇ ਰੇਟਾਂ ਤੇ ਰੇਤ ਮੁਹਈਆ ਕਰਵਾਉਂ ਲਈ ਇਸੇ ਮਹੀਨੇ ਸੂਬੇ 'ਚ 36 ਹੋਰ ਪਬਲਿਕ ਮਾਈਨਜ਼ ਦੇ ਆਗਾਜ਼ ਦਾ ਵੀ ਐਲਾਨ ਵੀ ਕੀਤਾ ਗਿਆ ਹੈ ਪੀਟਰ ਨੇ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ 'ਚ ਰੇਤੇ ਦੀ ਕਾਲਾ ਬਾਜ਼ਾਰੀ ਦਾ ਅੱਜ ਅੰਤ ਹੋ ਗਿਆ। ਉਨ੍ਹਾਂ ਕਿਹਾ ਕਿ ਜਨਤਾ ਨੂੰ ਰੇਤੇ ਦੀਆਂ ਖੱਡਾਂ ਦੀ ਜਿੱਥੇ ਇਕ ਕਲਿੱਕ ਨਾਲ ਜਾਣਕਾਰੀ ਮਿਲੇਗੀ, ਉਥੇ ਹੀ ਸਰਕਾਰ ਇਨ੍ਹਾਂ ਨੂੰ ਸੀਸੀਟੀਵੀ ਕੈਮਰਿਆਂ ਨਾਲ ਜੋੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਹੋਂਦ’ਚ ਆਉਣ ਤੋਂ ਪਹਿਲਾਂ ਰੇਤ ਮਾਫ਼ੀਆ ਅਤੇ ਸਿਆਸਤਦਾਨਾਂ ਦੀ ‘ਜੁੰਡਲੀ ਨੇ ਰੇਤ ਦੀ ਕਾਲਾ ਬਾਜ਼ਾਰੀ ਨੂੰ ਧੰਦਾ ਬਣਾ ਰੱਖਿਆ ਸੀ। ਹੁਣ ਜਨਤਕ ਰੇਤੇ ਦੀਆਂ ਸਰਕਾਰੀ ਖੱਡਾਂ ਤੋਂ ਜਨਤਾ ਨੂੰ ਸਿਰਫ਼ 5.50 ਰੁਪਏ ਕਿਊਬਿਕ ਫੁੱਟ ਸਸਤੀ ਰੇਤਾ ਮਿਲੇਗੀ।ਪੀਟਰ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ, ਰੇਤ ਮਾਫ਼ੀਏ ਨਾਲ ਗਲਵੱਕੜੀਆਂ ਪਾ ਕੇ ਪੰਜਾਬ ਦੇ ਅਵਾਮ ਨੂੰ ਲੁੱਟਣ ਵਾਲਿਆਂ ਤੋਂ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਵੱਲੋਂ ਕੀਤੇ ਇਕ-ਇਕ ਮਾੜੇ ਦਾ ਕੰਮ ਹਿਸਾਬ ਲਿਆ ਜਾਵੇਗਾ।ਪੀਟਰ ਨੇ ਭਗਵੰਤ ਮਾਨ ਵਲੋਂ ਰੇਤ ਖੱਡਾਂ ਦੀ ਮੁਕੰਮਲ ਜਾਣਕਾਰੀ ਲਈ ਗੂਗਲ ਮੈਪਸ ਨਾਲ ਜੁੜੀ ਐਪ ਵੀ ਲਾਂਚ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਸਤੀ ਰੇਤ ਦੀ ਸਪਲਾਈ ਯਕੀਨੀ ਬਣਾਈ ਹੋਵੇਗੀ ।ਇਸ ਕ੍ਰਾਂਤੀਕਾਰੀ ਕਦਮ ਨਾਲ ਵਿਚੋਲਾ ਸਿਸਟਮ ਖ਼ਤਮ ਹੋ ਜਾਵੇਗਾ। ਪੰਜਾਬ ’ਚ ਸਭ ਤੋਂ ਘੱਟ ਰੇਟ ’ਤੇ ਰੇਤਾ ਮਿਲੇਗਾ।

Ads on article

Advertise in articles 1

advertising articles 2

Advertise